ਕੈਬਨਿਟ ਮੰਤਰੀ ਅਰੋੜਾ ਨੇ ਸੂਬੇ ਦੀ ਪਹਿਲੀ ‘ਸਾਂਝੀ ਬਗੀਚੀ’ ਦੀ ਹੁਸ਼ਿਆਰਪੁਰ ‘ਚ ਕੀਤੀ ਸ਼ੁਰੂਆਤ
ਪਹਿਲੇ ਦਿਨ ਵੰਡੇ 9800 ਮੁਫ਼ਤ ਪੌਦੇ,
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ‘ਚ ਤਿਆਰ ਕੀਤੀਆਂ ਜਾ ਰਹੀਆਂ ਨੇ 175 ‘ਨਾਨਕ ਬਗੀਚੀਆਂ’
ਹੁਸ਼ਿਆਰਪੁਰ, (Nisha, Navneet) : ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਹੁਸ਼ਿਆਰਪੁਰ ਵਿਚ ਇਕ ‘ਸਾਂਝੀ ਬਗੀਚੀ’ ਦੀ ਸ਼ੁਰੂਆਤ ਕੀਤੀ ਹੈ, ਜੋ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਸਹਾਈ ਸਾਬਿਤ ਹੋਵੇਗੀ। ਹੁਸ਼ਿਆਰਪੁਰ ਦੇ ਸੈਸ਼ਨ ਚੌਕ ਨੇੜੇ ਤਿਆਰ ਕੀਤੀ ‘ਸਾਂਝੀ ਬਗੀਚੀ’ ਦੀ ਸ਼ੁਰੂਆਤ ਕਰਨ ਦੌਰਾਨ ਕੈਬਨਿਟ ਮੰਤਰੀ ਵਲੋਂ ਜਨਤਾ ਨੂੰ ਮੁਫ਼ਤ ਪੌਦੇ ਵੰਡੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਅਤੇ ਨਵ ਨਿਯੁਕਤ ਐਸ.ਐਸ.ਪੀ ਸ਼੍ਰੀ ਗੌਰਵ ਗਰਗ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਂਝੀ ਬਗੀਚੀ ਤੋਂ ਕੋਈ ਵੀ ਵਿਅਕਤੀ ਮੁਫਤ ਪੌਦੇ ਪ੍ਰਾਪਤ ਕਰ ਸਕਦਾ ਹੈ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ-ਨਾਲ ਇਨ•ਾਂ ਦੀ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ। ਉਨ•ਾਂ ਕਿਹਾ ਕਿ ਬਗੀਚੀ ਵਿਚ ਰੋਜ਼ਾਨਾ 10 ਵਿਅਕਤੀਆਂ ਦੀ ਟੀਮ ਮੌਜੂਦ ਰਹੇਗੀ, ਜੋ ਮੁਫ਼ਤ ਪੌਦੇ ਵੰਡਣ ਤੋਂ ਇਲਾਵਾ ਜ਼ਰੂਰਤ ਮੁਤਾਬਕ ਪੌਦੇ ਲਗਾਉਣ ਦੀ ਸੇਵਾ ਵੀ ਕਰੇਗੀ। ਉਨ•ਾਂ ਕਿਹਾ ਕਿ ਹੁਸ਼ਿਆਰਪੁਰ ਨੂੰ ਗਰੀਨ ਸ਼ਹਿਰ ਬਣਾਉਣ ਲਈ ਉਹ ਉਪਰਾਲਾ ਕੀਤਾ ਗਿਆ ਹੈ ਅਤੇ ਪਹਿਲੇ ਦਿਨ 9800 ਪੌਦੇ ਮੁਫ਼ਤ ਵੰਡੇ ਗਏ ਹਨ। ਉਨ•ਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਤਿਆਰ ਕੀਤੀ ਸਾਂਝੀ ਬਗੀਚੀ ਵਿਚ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ•ਾਂ ਕੌਂਸਲਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ-ਆਪਣੇ ਵਾਰਡਾਂ ਨੂੰ ਸੁੰਦਰ ਤੇ ਹਰਿਆ-ਭਰਿਆ ਬਣਾਉਣ ਲਈ ਪ੍ਰਤੀ ਵਾਰਡ 550 ਪੌਦੇ ਲਗਾਉਣ ਲਈ ਅੱਗੇ ਆਉਣ।
ਉਦਯੋਗ ਤੇ ਵਣਜ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜਿੱਥੇ ਹਰ ਪਿੰਡ ਵਿੱਚ 550 ਬੂਟੇ ਲਾਏ ਜਾ ਰਹੇ ਹਨ, ਉੱਥੇ ਹੀ ਸੂਬੇ ਵਿਚ 175 ‘ਨਾਨਕ ਬਗੀਚੀਆਂ’ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਹਰ ‘ਨਾਨਕ ਬਗੀਚੀ’ ਦੀ ਤਿੰਨ ਸਾਲਾਂ ਤੱਕ ਸਾਂਭ-ਸੰਭਾਲ ਕੀਤੀ ਜਾਵੇਗੀ, ਤਾਂ ਜੋ ਇਹ ਬੂਟੇ ਲੰਮੇ ਸਮੇਂ ਲਈ ਜੀਵਤ ਰਹਿ ਸਕਣ। ਉਨ•ਾਂ ਕਿਹਾ ਕਿ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦਾ ਕਾਰਜ ਜਾਰੀ ਹੈ ਅਤੇ ਇਹ ਕਾਰਜ ਜਲਦੀ ਪੂਰਾ ਕਰਨ ਦੀਆਂ ਹਦਾਇਤਾਂ ਸਬੰਧਿਤ ਵਿਭਾਗਾਂ ਨੂੰ ਦੇ ਦਿੱਤੀਆਂ ਗਈਆਂ ਹਨ।
ਸ਼੍ਰੀ ਅਰੋੜਾ ਨੇ ਕਿਹਾ ਕਿ ਜੰਗਲਾਤ ਵਿਭਾਗ ਵਲੋਂ ਮਗਨਰੇਗਾ ਸਕੀਮ ਤਹਿਤ ਬੂਟੇ ਲਾਉਣ ਦਾ ਕੰਮ ਨੇਪਰੇ ਚਾੜਿ•ਆ ਜਾਵੇਗਾ, ਜਦਕਿ ਬੂਟਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਹੋਵੇਗੀ। ਉਨਾਂ ਦੱਸਿਆ ਕਿ ‘ਪੰਜਾਬ ਮੈਂਟੀਨੈਂਸ ਮਾਡਲ’ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸਬੰਧਤ ਪਿੰਡ ‘ਚ ‘ਵਣ ਮਿੱਤਰ’ ਘੋਸ਼ਿਤ ਕੀਤੇ ਜਾਣਗੇ, ਜੋ ਕਿ ਬੂਟਿਆਂ ਦੀ ਸਾਂਭ-ਸੰਭਾਲ ਕਰਨਗੇ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਆਈ ਹਰਿਆਲੀ 550 ਮੋਬਾਈਲ ਐਪਲੀਕੇਸ਼ਨ’ ਲਾਂਚ ਕੀਤੀ ਗਈ ਹੈ ਤਾਂ ਜੋ ਸੂਬੇ ਦੇ ਲੋਕ ਆਪਣੀ ਨੇੜਲੀ ਨਰਸਰੀ ਤੋਂ ਆਨਲਾਈਨ ਮੁਫ਼ਤ ਬੂਟੇ ਪ੍ਰਾਪਤ ਕਰ ਸਕਣ।
ਉਦਯੋਗ ਤੇ ਵਣਜ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਬੂਟੇ ਲਗਾਉਣ ਦੀਆਂ ਮੁਹਿੰਮਾਂ ਦਾ ਉਦੇਸ਼ ਜਿੱਥੇ ਜਨਤਾ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ, ਉਥੇ ਹੀ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨਾ ਵੀ ਹੈ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਬੂਟੇ ਲਾਉਣ ਦੇ ਵਡਮੁੱਲੇ ਕਾਰਜ ‘ਚ ਜਨਤਾ ਦੀ ਹਿੱਸਦਾਰੀ ਯਕੀਨੀ ਬਣਾਉਣ ਪ੍ਰਤੀ ਵੀ ਵਚਨਬੱਧ ਹੈ, ਤਾਂ ਜੋ ਲਾਏ ਜਾਣ ਮਗਰੋਂ ਬੂਟਿਆਂ ਦੀ ਸਾਂਭ-ਸੰਭਾਲ ਵੀ ਕੀਤੀ ਜਾ ਸਕੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਖੇਤਾਂ ‘ਚ ਬੂਟੇ ਲਾਉਣ ਲਈ 50 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਜਿਹੜੇ ਕਿਸਾਨ ਆਪਣੇ ਖੇਤਾਂ ਵਿੱਚ ਬੂਟੇ ਲਗਾਉਣਗੇ, ਉਹ ਇਸ ਸਕੀਮ ਅਧੀਨ ਲਾਭ ਲੈਣ ਦੇ ਹੱਕਦਾਰ ਹੋਣਗੇ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਅਪੀਲ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਵਲੋਂ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਇਨ•ਾਂ ਦੀ ਸੰਭਾਲ ਵੀ ਕੀਤੀ ਜਾਵੇ। ਉਨ•ਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ ਵਿਚ 550 ਬੂਟੇ ਲਗਾਏ ਜਾ ਰਹੇ ਹਨ, ਜਿਸ ਦੇ ਹਿਸਾਬ ਨਾਲ ਜ਼ਿਲ•ੇ ਦੇ 1405 ਪਿੰਡਾਂ ਵਿਚ 7 ਲੱਖ 72 ਹਜ਼ਾਰ 750 ਪੌਦੇ ਲਗਾਏ ਜਾ ਰਹੇ ਹਨ। ਇਸ ਮੌਕੇ ਸ਼ਹਿਰੀ ਕਾਂਗਰਸ ਪ੍ਰਧਾਨ ਐਡਵੋਕੇਟ ਰਾਕੇਸ਼ ਮਰਵਾਹਾ, ਦਿਹਾਤੀ ਪ੍ਰਧਾਨ ਕੈਪਟਨ ਕਰਮ ਚੰਦ, ਜ਼ਿਲ•ਾ ਮਹਿਲਾ ਕਾਂਗਰਸ ਪ੍ਰਧਾਨ ਸ਼੍ਰੀਮਤੀ ਤਰਨਜੀਤ ਕੌਰ ਸੇਠੀ, ਕੌਂਸਲਰ ਸ਼੍ਰੀ ਸੁਰਿੰਦਰ ਪਾਲ ਸਿੱਧੂ, ਸ਼੍ਰੀ ਕੁਲਵਿੰਦਰ ਸਿੰਘ ਹੁੰਦਲ, ਸ਼੍ਰੀ ਪ੍ਰਦੀਪ ਕੁਮਾਰ ਬਿੱਟੂ, ਸ਼੍ਰੀ ਤੀਰਥ ਰਾਮ, ਸ਼੍ਰੀ ਸੁਦਰਸ਼ਨ ਧੀਰ ਤੋਂ ਇਲਾਵਾ ਸ਼੍ਰੀ ਖਰੈਤੀ ਲਾਲ ਕਤਨਾ, ਸ਼੍ਰੀ ਅਜੀਤ ਸਿੰਘ ਲੱਕੀ, ਸ਼੍ਰੀ ਰਜਿੰਦਰ ਪਰਮਾਰ, ਸ਼੍ਰੀ ਅਸ਼ੋਕ ਮਹਿਰਾ, ਸ੍ਰੀ ਦਿਨੇਸ਼ ਕੁਮਾਰ, ਸ਼੍ਰੀ ਅਨਿਲ ਕੁਮਾਰ, ਸ਼੍ਰੀ ਕੁਲਦੀਪ ਅਰੋੜਾ, ਸ਼੍ਰੀ ਚਰਨਜੀਤ ਅਰੋੜਾ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp