New Delhi : ਚੰਦਰਯਾਨ-2 ਰਾਹੀਂ ਭਾਰਤ ਨੇ ਪੁਲਾੜ ਦੀ ਦੁਨੀਆ ‘ਚ ਇੱਕ ਹੋਰ ਇਤਿਹਾਸਕ ਰਚ ਦਿੱਤਾ ਹੈ। ਮਿਸ਼ਨ ਚੰਦਰਯਾਨ ਦੀ ਲੌਂਚਿੰਗ ਤੈਅ ਸਮੇਂ 2:43 ਵਜੇ ਹੋਈ। ਐਤਵਾਰ ਸ਼ਾਮ 6:43 ਵਜੇ ‘ਤੇ ਇਸ ਦੀ 20 ਘੰਟੇ ਦੀ ਪੁੱਠੀ ਗਿਣਤੀ ਸ਼ੁਰੂ ਹੋਈ ਸੀ। ਚੰਦਰਯਾਨ-2 ਨੂੰ ਚੇਨਈ ਤੋਂ ਕਰੀਬ 100 ਕਿਮੀ ਦੂਰ ਸਤੀਸ਼ ਧਵਨ ਪੁਲਾੜ ਕੇਂਦਰ ‘ਚ ਦੂਜੇ ਲੌਂਚ ਪੈਡ ਨਾਲ ਲਾਂਚ ਕੀਤਾ ਗਿਆ।
ਇਸ ਮਿਸ਼ਨ ‘ਚ 978 ਕਰੋੜ ਰੁਪਏ ਖ਼ਰਚ ਹੋਏ ਹਨ। ਇਸ ਮਿਸ਼ਨ ਰਾਹੀਂ 11 ਸਾਲ ਬਾਅਦ ਇਸਰੋ ਵੱਲੋਂ ਚੰਨ ‘ਤੇ ਭਾਰਤ ਦਾ ਝੰਡਾ ਲਹਿਰਾਏਗਾ। ਇਹ ਭਾਰਤ ਦਾ ਦੂਜਾ ਚੰਨ ਮਿਸ਼ਨ ਹੈ। ਇਸ ਤੋਂ ਪਹਿਲਾਂ 2008 ‘ਚ ਚੰਦਰਯਾਨ-1 ਨੂੰ ਭੇਜਿਆ ਗਿਆ ਸੀ।
ਚੰਦਰਯਾਨ-2 ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਹੈ। ਪਹਿਲਾ ਆਰਬਿਟਰ ਹੈ ਜੋ ਚੰਨ ਦੇ ਨੇੜੇ ਰਹੇਗਾ। ਦੂਜਾ ਹੈ ਲੈਂਡਰ ਜੋ ਇਸ ਦੀ ਧਰਤੀ ‘ਤੇ ਉਤਰੇਗਾ ਤੇ ਤੀਜਾ ਰੋਵਰ ਹੈ ਜੋ ਇਸ ਦੇ ਆਲੇ-ਦੁਆਲੇ ਘੁੰਮੇਗਾ। ਇਹ ਆਪਣਾ 3 ਲੱਖ 84 ਹਜ਼ਾਰ ਕਿਮੀ ਦੀ ਦੂਰੀ ਤੈਅ ਕਰਨ ਤੋਂ ਬਾਅਦ ਚੰਨ ‘ਤੇ ਉਤਰੇਗਾ।
ਚੰਦਰਯਾਨ -2 ਨੂੰ ਚੰਨ ਦੀ ਧਰਤੀ ‘ਤੇ ਲੈਂਡ ਕਰਨ ‘ਚ ਕਰੀਬ 48 ਦਿਨ ਲੱਗਣਗੇ। ਇਹ ਮਿਸ਼ਨ ਇਸਰੋ ਲਈ ਮੀਲ ਦਾ ਪੱਥਰ ਸਾਬਤ ਹੋ ਸਕਦਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਇਸਰੋ ਚੰਨ ‘ਤੇ ਰੋਵਰ ਉਤਾਰ ਰਿਹਾ ਹੈ। ਇਸ ਮਿਸ਼ਨ ਦੇ ਕਾਮਯਾਬ ਹੋਣ ਤੋਂ ਬਾਅਦ ਭਾਰਤ ਚੌਥਾ ਅਜਿਹਾ ਦੇਸ਼ ਹੋ ਜਾਵੇਗਾ, ਜਿਸ ਦਾ ਰੋਵਰ ਦੂਜੇ ਗ੍ਰਹਿ ‘ਤੇ ਉਤਰੇਗਾ।ਈਸਰੋ ਨੇ ਰੌਕੇਟ ਜੀ.ਐਸ.ਐਲ.ਵੀ 3-ਐਮ ਦੇ ਜਰੀਏ ਚੰਦਰਯਾਨ-2 ਸਫਲਤਾਪੂਰਵਕ ਦਾਗ਼ ਦਿੱਤਾ ਗਿਆ ਹੈ। ਚੰਦਰਯਾਨ-2 ਦੁਨੀਆ ਦਾ ਅਜਿਹਾ ਪਹਿਲਾਂ ਮਿਸ਼ਨ ਹੈ, ਜਿਸ ‘ਚ ਲੈਂਡਰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉੱਤਰੇਗਾ। ਆਰਬਿਟਰ ਚੰਦਰਮਾ ਦੀ ਸਤ੍ਹਾ ‘ਤੇ 100 ਕਿੱਲੋਮੀਟਰ ਦੀ ਉਚਾਈ ਵਾਲੇ ਵਰਗ ‘ਚ ਚੱਕਰ ਲਗਾਏਗਾ ਅਤੇ ਲੈਂਡਰ ਆਰਬਿਟਰ ਤੋਂ ਅਲੱਗ ਹੋ ਕੇ ਸਤ੍ਹਾ ‘ਤੇ ਉੱਤਰੇਗਾ , ਚੰਦ ਅਤੇ ਧਰਤੀ ਵਿਚਾਲੇ 3,48,000 ਕਿਮੀ ਦੀ ਦੂਰੀ ਹੈ। ਇਸ ਦੂਰੀ ਨੂੰ ਪੂਰਾ ਕਰਨ ਦੇ ਲਈ ਚੰਦਰਯਾਨ-2 ਨੂੰ 48 ਦਿਨ ਲੱਗਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp