ਹੁਸ਼ਿਆਰਪੁਰ :: ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਦੇ ਵਿਆਹ ’ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਉਨ੍ਹਾਂ ਦਾ ਵਿਆਹ 9 ਦਸੰਬਰ ਨੂੰ ਰਾਜਸਥਾਨ ਦੇ ਪ੍ਰਸਿੱਧ ਬਰਵਾਰੇ ਕਿਲ੍ਹੇ ਦੇ ਰਿਜ਼ਾਰਟ ਸਿਕਸ ਸੈਂਸੇਸ ਵਿਚ ਹੋ ਰਿਹਾ ਹੈ। ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਕਦੇ ਮਹਿਮਾਨਾਂ ਲਈ ਮੋਬਾਈਲ ਪਾਲਿਸੀ ਨਾ ਹੋਣ ਦੀ ਗੱਲ ਕਹੀ ਜਾਂਦੀ ਹੈ ਤੇ ਕਦੇ ਵਿਆਹ ਦੀ ਲਾਈਵ ਸਟ੍ਰੀਮਿੰਗ ਦੀ ਗੱਲ ਕਹੀ ਜਾ ਰਹੀ ਹੈ।
ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਵਿਆਹ ਤੋਂ ਬਾਅਦ ਕੈਟਰੀਨਾ ਪੰਜਾਬ ਦੇ ਮਿਰਜ਼ਾਪੁਰ ਦੀ ਨੂੰਹ ਬਣੇਗੀ। ਵਿੱਕੀ ਕੌਸ਼ਲ ਦੇ ਪਿਤਾ ਅਤੇ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਐਕਸ਼ਨ ਡਾਇਰੈਕਟਰ ਸ਼ਿਆਮ ਕੌਸ਼ਲ ਅਸਲ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਿਰਜ਼ਾਪੁਰ ਦੇ ਰਹਿਣ ਵਾਲੇ ਹਨ। ਇਹ ਪਿੰਡ ਟਾਂਡਾ ਦੇ ਨੇੜੇ ਹੈ।
ਵਿੱਕੀ ਕੌਸ਼ਲ ਦੇ ਚਾਚਾ ਰਾਜੇਸ਼ ਕੌਸ਼ਲ ਪਰਿਵਾਰ ਸਮੇਤ ਨੇੜਲੇ ਪਿੰਡ ਧੂਤ ਖੁਰਦ ਵਿੱਚ ਰਹਿੰਦੇ ਹਨ। ਪਿੰਡ ਮਿਰਜ਼ਾਪੁਰ ਦੇ ਲੋਕਾਂ ਅਨੁਸਾਰ ਮੁੰਬਈ ਵਿੱਚ ਰਹਿਣ ਤੋਂ ਬਾਅਦ ਵੀ ਸ਼ਾਮ ਕੌਸ਼ਲ ਆਪਣੇ ਦੋ ਲੜਕਿਆਂ ਵਿੱਕੀ ਅਤੇ ਸੰਨੀ ਕੌਸ਼ਲ ਦੇ ਨਾਲ ਪਿੰਡ ਵਿੱਚ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਆਮ ਆਦਮੀ ਵਾਂਗ ਲੋਕਾਂ ਨਾਲ ਮੇਲ-ਜੋਲ ਰੱਖਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਦੇ ਵਿਆਹ ਤੋਂ ਉਹ ਬਹੁਤ ਖੁਸ਼ ਹਨ। ਉਹ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਖੂਬਸੂਰਤ ਕੈਟਰੀਨਾ ਕੈਫ ਉਨ੍ਹਾਂ ਦੇ ਪਿੰਡ ਆਵੇਗੀ ਅਤੇ ਉਹ ਉਸ ਨੂੰ ਨੇੜੇ ਤੋਂ ਦੇਖ ਸਕਣਗੇ,
EDITOR
CANADIAN DOABA TIMES
Email: editor@doabatimes.com
Mob:. 98146-40032 whtsapp