ਸਮਾਰਟ ਸਕੂਲ ਪੈਰਾਮੀਟਰ, ਦਿਸੰਬਰ ਟਰਮ-1 ਦੇ ਪੇਪਰਾਂ ਅਤੇ ਨਵੋਦਿਆ ਟੈਸਟ ਨੂੰ ਲੈਕੇ ਬੀਪੀਈਓ ਪਠਾਨਕੋਟ-2 ਨੇ ਕੀਤੀ ਸੈਂਟਰ ਹੈਡ ਟੀਚਰਾਂ ਨਾਲ ਮੀਟਿੰਗ
ਸਮਾਰਟ ਸਕੂਲ ਪੈਰਾਮੀਟਰ ਮੇਨਟੇਨ ਕਰਨ ਅਤੇ ਨਵੋਦਿਆ ਦੀ ਤਿਆਰੀ ਕਰਵਾਉਣ ਲਈ ਕੀਤਾ ਪ੍ਰੇਰਿਤ
ਪਠਾਨਕੋਟ, 9 ਦਸੰਬਰ (ਰਾਜਿੰਦਰ ਰਾਜਨ ਬਿਊਰੋ )
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਠਾਨਕੋਟ-2 ਨਰੇਸ਼ ਪਨਿਆੜ ਵੱਲੋਂ ਬਲਾਕ ਪ੍ਰਾਇਮਰੀ ਦਫ਼ਤਰ ਪਠਾਨਕੋਟ-2 ਵਿਖੇ ਸੈਂਟਰ ਹੈਡ ਟੀਚਰਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਿਭਾਗ ਵੱਲੋਂ ਚਲਾਏ ਗਏ ਸਮਾਰਟ ਸਕੂਲ ਮਿਸ਼ਨ ਨੂੰ ਹੋਰ ਤੇਜ਼ ਕਰਨ, ਦਿਸੰਬਰ ਟਰਮ-1 ਦੇ ਪੇਪਰਾਂ ਅਤੇ ਨਵੋਦਿਆ ਵਿਦਿਆਲਿਆ ਦੇ ਟੈਸਟ ਲਈ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਪਨਿਆੜ ਨੇ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਨੇ ਬਹੁਤ ਹੀ ਮਿਹਨਤ ਨਾਲ ਸਕੂਲਾਂ ਦੀ ਨੁਹਾਰ ਨੂੰ ਬਦਲਿਆਂ ਹੈ ਅਤੇ ਵਿਭਾਗ ਵੱਲੋਂ ਨਿਸ਼ਚਿਤ ਕੀਤੇ ਗਏ ਸਮਾਰਟ ਸਕੂਲ ਪੈਰਾਮੀਟਰ ਨੂੰ ਵਿਭਾਗ, ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਪ੍ਰਾਪਤ ਕੀਤਾ ਹੈ। ਉਨ੍ਹਾਂ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਦੇ ਸਮਾਰਟ ਬਣਨ ਨਾਲ ਸਰਕਾਰੀ ਸਕੂਲਾਂ ਚ ਵਿਆਪਕ ਸੁਧਾਰ ਹੋਏ ਹਨ ਤੇ ਸਿੱਖਿਆ ਸਹੂਲਤਾਂ ਵਿੱਚ ਵੀ ਵਾਧਾ ਹੋਇਆ ਹੈ। ਉਹਨਾਂ ਇਸ ਮੌਕੇ ਸਮੂਹ ਸਕੂਲ ਮੁੱਖੀਆ ਨੂੰ ਅਪੀਲ ਕੀਤੀ ਕਿ ਸਿੱਖਿਆ ਵਿਭਾਗ ਵਲੋਂ ਨਿਸ਼ਚਿਤ ਕੀਤੇ ਗਏ ਸਮਾਰਟ ਸਕੂਲ ਏਜੰਡੇ ਦੇ ਪੈਰਾਮੀਟਰ ਨੂੰ ਮੇਨਟੇਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਮਾਰਟ ਸਕੂਲ ਪੈਰਾਮੀਟਰ ਕਮੇਟੀ ਦੁਆਰਾ ਫੈਸਲਾ ਕੀਤਾ ਗਿਆ ਹੈ ਕਿ ਹਰ ਸਕੂਲ ਨੂੰ ਸਮਾਰਟ ਸਕੂਲ ਬਨਾਉਣਾ ਹੈ। ਇਸ ਸਬੰਧੀ ਬਲਾਕ ਦੇ ਸਾਰੇ ਸਕੂਲ ਮੁਖੀਆਂ ਨੂੰ ਮੋਟੀਵੇਟ ਕੀਤਾ ਜਾਵੇਗਾ। ਸਮਾਰਟ ਸਕੂਲ ਪੈਰਾਮੀਟਰ ਸਟੇਜ -2 ਵਿੱਚ ਸਕੂਲ ਵਿੱਚ ਸਮਾਰਟ ਬਾਲਾ ਵਰਕ, ਕੈਮਰੇ, ਬਿਊਟੀਫਿਕੇਸ਼ਨ ਆਫ਼ ਸਕੂਲ ਗੇਟ, ਹਰ ਕਲਾਸ ਵਿੱਚ ਲੈਕਚਰ ਸਟੈਂਡ, ਐਜੂਕੇਸ਼ਨਲ ਪਾਰਕ ਆਦਿ ਦੇ ਰੱਖ ਰਖਾਵ ਸਬੰਧੀ ਕੰਮ ਕੀਤਾ ਜਾਵੇ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਵੋਦਿਆ ਵਿਦਿਆਲਿਆ ਦੀ ਤਿਆਰੀ ਕਰਵਾਉਣ। ਇਸਦੇ ਨਾਲ ਹੀ ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਦੇ ਫੇਸਬੁੱਕ ਪੇਜ ਤੇ ਰੋਜ਼ਾਨਾ ਐਕਟਿਵਟੀ ਨੂੰ ਜ਼ਰੂਰ ਦੇਖਣ ਤੇ ਲਾਈਕ ਕਰਨ ਨਾਲ ਦੀ ਨਾਲ ਸੇਅਰ ਕਰਨ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਕੂਲ ਮੁੱਖੀ ਸਿੱਖਿਆ ਵਿਭਾਗ ਦੀ ਪ੍ਰਾਪਤੀਆਂ ਨੂੰ ਸ਼ੋਸਲ ਤੇ ਪ੍ਰਿੰਟ ਮੀਡੀਆ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp