ਹੁਸ਼ਿਆਰਪੁਰ : ਅੱਜ ਹੁਸ਼ਿਆਰਪੁਰ ਦੇ ਪਿੰਡ ਪਿਆਲਾ ਹਲਕਾ ਸ਼ਾਮਚੁਰਾਸੀ ਵਿਖੇ ਅਕਾਲੀ ਦਲ ਸੰਯੁਕਤ ਦੀ ਇੱਕ ਮੀਟਿੰਗ ਹੋਈ. ਜਿਸ ਵਿੱਚ ਹਲਕਾ ਇੰਚਾਰਜ ਸ਼ਾਮਚੁਰਾਸੀ ਅਤੇ ਐਸੀ ਵਿੰਗ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਦੇਸ ਰਾਜ ਧੁੱਗਾ ਖਾਸ ਤੌਰ ਤੇ ਹਾਜਰ ਹੋਏ.
ਇਸ ਦੌਰਾਨ ਉਹਨਾਂ ਨੇ ਰਵਾਇਤੀ ਪਾਰਟੀਆਂ ਤੋਂ ਤੰਗ ਹੋਏ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪੰਜਾਬ ਤੇ ਪੰਜਾਬੀਅਤ ਲਈ ਵੱਧ ਚੜ੍ਹ ਕੇ ਮਿਹਨਤ ਕਰੇਗੀ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਵੇਗੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਜੋ ਕਿ ਸੋਨੇ ਦੀ ਚਿੜੀ ਸੀ ਅੱਜ ਕੱਲ ਨਸ਼ੇ ਦੀ ਭੇਟ ਚੜ੍ਹਿਆ ਹੋਇਆ ਹੈ ਉਸ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਸ਼ਾਮਚੁਰਾਸੀ ਨੂੰ ਦੁਬਾਰਾ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾਵੇਗਾ।
ਇਸ ਦੌਰਾਨ ਯੂਥ ਜ਼ਿਲਾ ਪ੍ਰਧਾਨ ਮਨਪ੍ਰੀਤ ਸਿੰਘ ਸੈਣੀ ਨੇ ਫੁੱਟਬਾਲ ਖੇਡਦਾ ਖਿਡਾਰੀ ਚੋਣ ਨਿਸ਼ਾਨ ਮਿਲਣ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਨੌਜਵਾਨਾਂ ਨੂੰ 2022 ਦੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਦੀ ਸਮੱਸਿਆ ਅਤੇ ਵਿਦੇਸ਼ਾਂ ਨੂੰ ਭੱਜਣ ਦੀ ਚਾਹਵਾਨ ਨੌਜਵਾਨ ਪੀੜ੍ਹੀ ਅਤੇ ਵੋਟ ਪਾਉਣ ਦੀ ਮਹੱਤਤਾ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ. ਇਸ ਦੌਰਾਨ ਸੰਯੁਕਤ ਅਕਾਲੀ ਦਲ ਵੱਲੋਂ ਸ਼੍ਰੀ ਦੇਸ਼ ਰਾਜ ਧੁੱਗਾ ਨੂੰ ਪਿੰਡ ਵਾਸੀਆਂ ਨੇ ਜਿੱਤ ਦਾ ਭਰੋਸਾ ਦਿਵਾਇਆ।
ਇਸ ਦੌਰਾਨ ਅਮਰਜੀਤ ਸਿੰਘ, ਗੁਰਦਿਆਲ ਸਿੰਘ ਗੁਰਾਇਆ ਸਰਕਲ ਪ੍ਰਧਾਨ ਹਰਿਆਣਾ ਅਕਾਲੀ ਦਲ ਆਗੂ ਮੱਖਣ ਸਿੰਘ, ਪੁਨੀਤ, ਨਰੂਲਾ ਅਰੋੜਾ ਸ਼ਿਕਮਾਂ , ਅਮਰਜੀਤ ਸਿੰਘ , ਸਾਭੀ , ਕੁਲਦੀਪ ਸਿੰਘ ਸੁਖਰਾਜ ਜੰਡਾਲੀ, ਹਰੀ ਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਜਸਕੀਰਤ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ, ਸਰਵਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਗੁਰਦੇਵ ਸਿੰਘ ਅਤੇ ਮੱਖਣ ਸਿੰਘ ਤੇ ਕਈ ਹੋਰ ਹਾਜਰ ਸਨ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp