ਲੋਕਾਂ ਨੇ ਚੁਣਿਆ ਡਾ. ਰਾਜ ਨੂੰ
ਪਿੰਡ ਅਲਾਵਲਪੁਰ ਵਿਖੇ ਸਰਪੰਚ ਦੀ ਅਗਵਾਈ ਹੇਠ ਅਕਾਲੀ ਦਲ ਚੋ ਕਾਂਗਰਸ ਵਿਚ ਹੋਏ ਸ਼ਾਮਿਲ,ਡਾ. ਰਾਜ ਨੇ ਕੀਤਾ ਸਵਾਗਤ
ਚੱਬੇਵਾਲ : ਹਲਕਾ ਚੱਬੇਵਾਲ ਦੇ ਵਿਧਾਕਿ ਡਾ. ਰਾਜ ਕੁਾਮਰ ਵੱਲੋਂ ਹਲਕੇ ਦੀ ਹਰ ਪੱਖੋਂ ਕਰਵਾਈ ਤਰੱਕੀ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਤੋਂ ਲੋਕ ਕਾਂਗਰਸ ਪਾਰਟੀ ਤੇ ਡਾ. ਰਾਜ ਨੂੰ ਸਮਰਥਨ ਦੇ ਰਹੇ ਹਨ। ਇਸੇ ਲੜੀ ਦੇ ਤਹਿਤ ਪਿੰਡ ਅਲਾਵਲਪੁਰ ਵਿੱਚ ਸਰਪੰਚ ਸਰਬਜੀਤ ਸਿੰਘ ਦੀ ਅਗੁਵਾਈ ਵਿੱਚ ਪੰਚ ਸਾਹਿਬਾਨ ਤੇ ਹੋਰਨਾਂ ਪਿੰਡ ਵਾਸੀ ਅਕਾਲੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ।
ਇਹਨਾਂ ਵਿੱਚੋਂ ਸਾਬਕਾ ਸਰਪੰਚ ਹਰਬੰਸ ਸਿੰਘ, ਪੰਚ ਰਮਨਦੀਪ ਸਿੰਘ, ਰੰਜਨਾ ਕੁਮਾਰੀ, ਕੁਲਵਿੰਦਰ ਕੌਰ, ਹਰਮੇਸ਼ ਕੁਮਾਰ, ਸੰਦੀਪ ਸਿੰਘ, ਮਨਜੀਤ ਸਿੰਘ, ਦਲੀਪ ਕੁਮਾਰ ਆਦਿ ਕਾਂਗਰਸ ਵਿੱਚ ਸ਼ਾਮਿਲ ਹੋਏ। ਇਸ ਮੌਕੇ ਤੇ ਸਰਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਡਾ. ਰਾਜ ਵੱਲੋਂ ਬਿਨਾ ਕਿਸੇ ਭੇਦਭਾਵ ਅਤੇ ਪਾਰਟੀਬਾਜੀ ਤੋਂ ਉੱਪਰ ਉਠਕੇ ਹਲਕੇ ਲਈ ਕੰਮ ਕੀਤੇ ਹਨ। ਜਿਸ ਕਰਕੇ ਲੋਕਾਂ ਦਾ ਕਾਂਗਰਸ ਪਾਰਟੀ ਵਿੱਚ ਵਿਸ਼ਵਾਸ ਬਣਿਆ ਹੋਇਆ ਹੈ। ਡਾ. ਰਾਜ ਨੇ ਹਰ ਵਰਗ ਨੂੰ ਬਰਾਬਰ ਮਨਮਾਨ ਦਿੱਤਾ ਹੈ ਅਤੇ ਸਮੇਂ-ਸਮੇਂ ਤੇ ਲੋਕਾਂ ਵਿੱਚ ਵਿਚਰ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਤੇ ਹੱਲ ਕੀਤਾ ਹੈ। ਚੱਬੇਵਾਲ ਹਲਕੇ ਦੀ ਜਿੰਨੀਂ ਤਰੱਕੀ ਡਾ. ਰਾਜ ਕੁਮਾਰ ਦੇ ਕਾਰਜਕਾਲ ਵਿੱਚ ਹੋਈ ਹੈ, ਪਹਿਲਾਂ ਕਦੇ ਵੀ ਦੇਖਣ ਨੂੰ ਨਹੀਂ ਮਿਲੀ। ਉਹਨਾਂ ਨੇ ਹਲਕੇ ਦੇ ਹਰ ਪਿੰਡ ਨੂੰ ਗ੍ਰਾਂਟਾਂ ਦੇ ਗੱਫੇ ਦਿੱਤੇ ਹਨ। ਜਿਹਨਾਂ ਨਾਲ ਪਿੰਡਾਂ ਦੇ ਵਿਕਾਸ ਕਾਰਜ ਸੰਭਵ ਹੋ ਸਕੇ ਹਨ। ਡਾ. ਰਾਜ ਨੇ ਆਪਣੇ ਹਲਕੇ ਪ੍ਰਤੀ ਪਿਆਰ, ਇਮਾਨਦਾਰੀ ਅਤੇ ਮਿਲਾਪੜੇ ਸੁਭਾ ਨਾਲ ਜਨਤਾ ਦੇ ਦਿਲਾਂ ਵਿੱਚ ਵਿਸ਼ੇਸ਼ ਜਗਾ੍ਹ ਬਣਾਈ ਹੈ। ਜਿਸ ਕਰਕੇ ਹਲਕਾ ਵਾਸੀ ਡਾ. ਰਾਜ ਦਾ ਸਮਰਥਨ ਕਰ ਰਹੇ ਹਨ।
ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਮੌਜੂਦ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਲੋਕ ਭਲਾਈ ਦੇ ਕੰਮਾਂ ਲਈ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਉਹ ਜਨਤਾ ਦੀ ਇਸੇ ਤਰਾਂ ਸੇਵਾ ਕਰਦੇ ਰਹਿਣਗੇ। ਜਿਕਰਯੋਗ ਹੈ ਕਿ ਪਿੰਡ ਅਲਾਵਲਪੁਰ ਨੂੰ 22.68 ਲੱਖ ਰੁਪਏ ਦੀ ਗ੍ਰਾਂਟ ਮੁਹੱਇਆ ਕਰਵਾਈ ਗਈ ਸੀ, ਜਿਸ ਨਾਲ ਪਿੰਡ ਦੀ ਤਰੱਕੀ ਦੇ ਕੰਮ ਕਰਵਾਏ ਗਏ ਹਨ। ਇਸ ਮੌਕੇ ਤੇ ਸੰਸਥਾ ਕੋਸ਼ਿਸ਼ ਕੇ ਕੋ-ਚੇਅਰਮੈਨ ਡਾ. ਜਤਿੰਦਰ ਕੁਮਾਰ, ਹਰਜਿੰਦਰ ਕੌਰ, ਸਰਪੰਚ ਕਮੋਵਾਲ ਅਮਨਦੀਪ, ਹੈਪੀ ਡਾਂਡੀਆਂ, ਸਰਪੰਚ ਭਾਨਾ ਬਲਵੰਤ ਕੌਰ, ਬਲਜੀਤ ਸਿੰਘ ਮੈਡੀਕਲ ਸਟੋਰ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp