ਪੈਨਸ਼ਨਰਾਂ ਦੀਆ ਮੰਗਾਂ ਦੀ ਪੂਰਤੀ ਹਿਤ ,ਵਿਤ ਵਿਭਾਗ ਵਲੋਂ ਜਾਰੀ ਕੀਤੇ ਗਏ ਪੱਤਰ

Hoshairpur,(Vikas Julka) : ਦਿ ਹੁਸ਼ਿਆਰਪੁਰ ਮਿਉਂਸੀਪਲ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦਾ ਇਕ ਵਫਦ ਪ੍ਰਧਾਨ ਅਮਰਜੀਤ ਸਿੰਘ ਸੇਠੀ ਦੀ ਅਗਵਾਈ ਹੇਠ ਨਗਰ ਨਿਗਮ ਹੁਸ਼ਿਆਰਪੁਰ ਦੇ ਮਾਨਯੋਗ ਅਸਿਸਟੈਂਟ ਕਮਿਸ਼ਨਰ ਨੂੰ ਉਨ੍ਹਾ ਦੇ ਦਫਤਰ ਵਿਖੇ ਪੈਨਸ਼ਨਰਾਂ ਦੀਆ ਮੰਗਾਂ ਦੀ ਪੂਰਤੀ ਹਿਤ ਮਿਲਿਆ ਇਨ੍ਹਾ ਮੰਗਾਂ ਵਿਚੋ ਮੁਖ ਮੰਗ ਪੰਜਾਬ ਸਰਕਾਰ ਦੇ ਵਿਤ ਵਿਭਾਗ ਵਲੋਂ ਜਾਰੀ ਕੀਤੇ ਗਏ ਪੱਤਰ ਨੰ. 4/61/2014-2FPPC/1052 ਮਿਤੀ 4-07-2019 ਨੂੰ ਤੁਰੰਤ ਲਾਗੂ ਕਰਨ ਅਤੇ ਸਬੰਧਨ ਪੈਨਸ਼ਨਰਾਂ ਦੇ ਵੇਤਨ ਮਿਤੀ 01-01-2006 ਤੋਂ ਸੋਧ ਕੇ ਮਿਤੀ 01-12-2011 ਤੋ ਬਣਦੇ ਬਕਾਇਆ ਜਾਤ ਦੀ ਅਦਾਇਗੀ ਕਰਨ ਮੁੱਖ ਮੰਗ ਕੀਤੀ ਗਈ। ਉਪਰੋਕਤ ਪੱਤਰ ਰਾਹੀ ਪੰਜਾਬ ਸਰਕਾਰ ਨੇ ਉਚਤਮ ਅਦਾਲਤਾਂ ਦੇ ਫੈਸਲਿਆਂ ਜਿਨ੍ਹਾ ਵਿਚ 01/01/2006  ਤੋਂਰਾਹੀ ਮਿਤੀ 30/11/2011 ਦੇ ਵਿਚਕਾਰ ਸੇਵਾ ਮੁਕਤ ਹੋਏ ਪੈਨਸ਼ਨਰਾ ਨੂੰ ਵੀ ਇਹ ਲਾਭ ਦੇਣ ਲਈ ਹਿਦਾਇਤਾਂ ਜਾਰੀ ਕੀਤੀਆ ਹਨ।

ਉਪਰੋਕਤ ਮੁੱਖ ਮੰਗਾ ਤੋ ਛੁੱਟ ਮਹਿੰਗਾਈ ਭੱਤਿਆ ਦੀਆਂ ਕਿਸ਼ਤਾ ਦੇ ਬਕਾਏ ਅਤੇ ਵਰਤਮਾਨ ਸਮੇਂ ਦੋਰਾਨ ਬਣਦੀਆਂ ਬਕਾਇਆ ਦੀਆ ਕਿਸ਼ਤਾ ਦੀ ਮੰਜੂਰੀ ਦੇਣ ਲਈ ਅਤੇ ਤਨਖਾਹ ਕਮਿਸ਼ਨ ਵਲੋਂ ਤਿਆਰ ਕੀਤੀ ਗਈ ਰਿਪੋਰਟ ਨੂੰ ਪੂਰਨਰੂਪ ਵਿਚਲਾਗੂ ਕਰਨ ਲਈ ਬੇਨਤੀ ਕੀਤੀ ਗਈ ਅਤੇ ਦ੍ਰਿੜਤਾ ਨਾਲ ਮੰਗ ਕੀਤੀ ਗਈ ਕਿ ਜੇਕਰ ਸਰਕਾਰ ਪੈਨਸ਼ਨਰਾਂ ਦੀਆ ਮੰਗਾ ਨਾ ਮੰਨੀਆ ਤਾਂ ਬਜੁਰਗ ਪੈਨਸ਼ਨਰ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਗੇ। ਸ਼੍ਰੀ ਤਿਵਾੜੀ ਜੋ ਕਿ ਸ਼ੁਰੂਤੋ ਹੀ ਪੈਨਸ਼ਨਰਾ ਪ੍ਰਤੀ ਹਮਦਰਦੀ ਵਾਲਾ ਰਵੱਈਆ ਰੱਖਦੇ ਹਨ ਨੇ ਵਫਦ ਨੂੰ ਯਕੀਨ ਦਿਤਾ ਕਿ ਉਨ੍ਹਾ ਦੀਆ ਮੰਗਾ ਮੰਨੇ ਜਾਣ ਲਈ ਕਾਰਪੋਰੇਸ਼ਨ ਵਚਨਬੱਧ ਹੈ। ਵਫਦ ਵਿਚ ਮੀਤ ਪ੍ਰਧਾਨ ਪ੍ਰੇਮ ਕੁਮਾਰ ਢੀਂਗਰਾ, ਜਗਮੀਤ ਸਿੰਘ ਸੇਠੀ, ਜੁਗਿੰਦਰ ਕੁਮਾਰ ਮਹਿਤਾ ਜਨਰਲ ਸਕੱਤਰ, ਕ੍ਰਿਸ਼ਨ ਕੁਮਾਰ ਸ਼ਰਮਾ, ਵਿਜੈ ਕੁਮਾਰ ਰਿਟਾ. ਇੰਸਪੈਕਟਰ ਆਦਿ ਸਾਮਿਲ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply