ਕੋਵਿਡ-19 ਮਹਾਮਾਰੀ ਕਾਰਨ ਮੌਤ ਹੋਣ ’ਤੇ ਸਰਕਾਰ ਵਲੋਂ ਮਿਲੇਗੀ 50 ਹਜ਼ਾਰ ਰੁਪਏ ਐਕਸਗਰੇਸ਼ੀਆ ਸਹਾਇਤਾ : ਅਪਨੀਤ ਰਿਆਤ

ਕੋਵਿਡ-19 ਮਹਾਮਾਰੀ ਕਾਰਨ ਮੌਤ ਹੋਣ ’ਤੇ ਸਰਕਾਰ ਵਲੋਂ ਮਿਲੇਗੀ 50 ਹਜ਼ਾਰ ਰੁਪਏ ਐਕਸਗਰੇਸ਼ੀਆ ਸਹਾਇਤਾ : ਅਪਨੀਤ ਰਿਆਤ
-ਮੌਤ ਸਰਟੀਫਿਕੇਟ ਸਬੰਧੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਕਮੇਟੀ ਦਾ ਕੀਤਾ ਗਿਆ ਗਠਨ
ਐਕਸਗਰੇਸ਼ੀਆ ਦਾ ਲਾਭ ਲੈਣ ਲਈ ਵੈਬ ਪੋਰਟਲ  http://covidexgratia.punjab.gov.in   ’ਤੇ ਆਨਲਾਈਨ ਦਿੱਤਾ ਜਾ ਸਕਦੈ ਬਿਨੈ ਪੱਤਰ
ਹੁਸ਼ਿਆਰਪੁਰ, 15 ਦਸੰਬਰ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜਿਨ੍ਹਾਂ ਦੀ ਪਰਿਵਾਰਾਂ ਦੀ ਕੋਵਿਡ-19 ਕਾਰਨ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੈ, ਉਨ੍ਹਾਂ ਨੂੰ ਸਰਕਾਰ ਵਲੋਂ 50 ਹਜ਼ਾਰ ਰੁਪਏ ਦੀ ਐਕਸਗਰੇਸ਼ੀਆ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਕਸਗਰੇਸ਼ੀਆ ਦੇਣ ਸਬੰਧੀ ਜਾਰੀ ਕੀਤੀ ਗਈ ਗਾਈਡਲਾਈਨਜ਼ ਅਨੁਸਾਰ ਮੌਤ ਸਰਟੀਫਿਕੇਟ ਸਬੰਧੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਕਮੇਟੀ ਦਾ ਵੀ ਗਠਨ ਕੀਤਾ ਗਿਆ।  
ਇਸ ਕਮੇਟੀ ਵਿਚ ਡਿਪਟੀ ਕਮਿਸ਼ਨਰ ਚੇਅਰਮੈਨ, ਸਿਵਲ ਸਰਜਨ ਕਨਵੀਨਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਂਬਰ, ਜ਼ਿਲ੍ਹਾ ਮਾਲ ਅਫ਼ਸਰ ਮੈਂਬਰ, ਐਸ.ਐਮ.ਓ. ਸਿਵਲ ਹਸਪਤਾਲ ਹੁਸ਼ਿਆਰਪੁਰ ਮੈਂਬਰ ਅਤੇ ਇਕ ਮਾਹਿਰ ਸਪੈਸ਼ਲਿਸਟ ਡਾਕਟਰ (ਜੋ ਕਿ ਸਿਵਲ ਸਰਜਨ ਹੁਸ਼ਿਆਰਪੁਰ ਵਲੋਂ ਨਾਮਜਦ ਕੀਤਾ ਜਾਵੇਗਾ) ਮੈਂਬਰ ਨਿਯੁਕਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਕੋਵਿਡ-19 ਕਾਰਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 50 ਹਜ਼ਾਰ ਰੁਪਏ ਐਕਸਗਰੇਸ਼ੀਆ ਲਈ ਬਿਨੈ ਪੱਤਰ ਆਨਲਾਈਨ ਪ੍ਰਾਪਤ ਕਰਨ ਲਈ http://covidexgratia.punjab.gov.in ਵੈਬ ਪੋਰਟਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਾਭਪਾਤਰੀ ਇਸ ਵੈਬ ਪੋਰਟਲ ’ਤੇ ਆਨਲਾਈਨ ਬਿਨੈ ਪੱਤਰ ਦੇ ਸਕਦਾ ਹੈ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵੈਬ ਪੋਰਟਲ ਰਾਹੀਂ ਐਕਸਗਰੇਸ਼ੀਆ ਸਬੰਧੀ ਪ੍ਰਾਪਤ ਹੋਏ ਬਿਨੈ ਪੱਤਰ ਅਤੇ ਸਿੱਧੇ ਤੌਰ ’ਤੇ ਪ੍ਰਾਪਤ ਹੋਏ ਬਿਨੈ ਪੱਤਰਾਂ ’ਤੇ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਤਾਂ ਜੋ ਤੈਅ ਸਮੇਂ ’ਤੇ ਲਾਭਪਾਤਰੀ ਨੂੰ ਲਾਭ ਦਿੱਤਾ ਜਾ ਸਕੇ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply