ਅਮ੍ਰਿਤਸਰ : – ਅੱਜ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਅਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਕੋਲੋਂ ਸਥਿਤੀ ਸੰਬੰਧੀ ਜਾਣਕਾਰੀ ਲਈ ਲਈ। ਇਸ ਮੌਕੇ ਕਮਿਸ਼ਨਰ ਪੁਲਿਸ ਨੇ ਜਾਣਕਾਰੀ ਦਿੰਦਿਆਂਕਿਹਾ ਕਿ, ਸ਼੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਵਾਲਾ ਮੁਲਜ਼ਮ ਕੱਲ੍ਹ ਸਵੇਰੇ ਕਰੀਬ 11:40 ਤੇ ਦਰਬਾਰ ਸਾਹਿਬ ਵਿਖੇ ਐਂਟਰ ਹੋਇਆ, ਉਹਦੇ ਬਾਅਦ ਉਹ ਪਰੀਕਰਮਾ ਵਿੱਚ ਹੀ ਲੰਮਾ ਪਿਆ ਰਿਹਾ।
ਉਨ੍ਹਾਂ ਕਿਹਾ ਕਿ, ਮੁਲਜ਼ਮ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕਦੀ ਅਤੇ ਉਹਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ । ਰੰਧਾਵਾ ਨੇ ਕਿਹਾ ਕਿ ਮੁਲਜਮ ਜੇਕਰ ਜਿਉਂਦਾ ਹੁੰਦਾ ਤਾਂ, ਹੋਰ ਵੀ ਜਾਣਕਾਰੀ ਮਿਲਦੀ, ਪਰ ਹੁਣ ਉਹ ਇਸ ਦੁਨੀਆ ਤੇ ਨਹੀਂ ਹੈ ਅਤੇ ਉਹਦੇ ਮਰਨ ਨਾਲ ਸਭ ਕੁੱਝ ਖ਼ਤਮ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ, ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੋ ਦਿਨਾਂ ਵਿੱਚ ਸਾਰੀਆਂ ਉਨ੍ਹਾਂ ਥਾਵਾਂ ਦੀ ਲੈ ਲਈ ਜਾਵੇਗੀ, ਜਿਹੜੇ ਰਸਤਿਆਂ ਵਿੱਚੋਂ ਮੁਲਜ਼ਮ ਦਰਬਾਰ ਸਾਹਿਬ ਪਹੁੰਚਿਆ। ਸੁਖਜਿੰਦਰ ਰੰਧਾਵਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਸ੍ਰੋਮਣੀ ਕਮੇਟੀ ਅਤੇ ਸਰਕਾਰ ਮਿਲ ਕੇ ਜਾਂਚ ਕਰੇਗੀ। ਰੰਧਾਵਾ ਨੇ ਸਾਰੇ ਪੰਜਾਬ ਦੇ ਧਾਰਮਿਕ ਸਥਾਨਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੇ ਆਦੇਸ਼ ਦਿੱਤੇ।
ਇਸ ਤੋਂ ਇਲਾਵਾ ਰੰਧਾਵਾ ਬੇਅਦਬੀ ਦੇ ਨਾਲ ਜੁੜੀ ਧਾਰਾ 295-ਏ ਦੇ ਬਾਰੇ ਵੀ ਬੋਲੇ ਅਤੇ ਕਿਹਾ ਕਿ, ਉਨ੍ਹਾਂ ਨੇ ਇਸ ਧਾਰਾ ਨੂੰ ਸਖ਼ਤ ਦੇ ਨਾਲ ਲਾਗੂ ਕਰਨ ਲਈ ਕੇਂਦਰ ਨੂੰ ਲਿਖਿਆ ਹੋਇਆ ਹੈ, ਪਰ ਹੁਣ ਤੱਕ ਕੇਂਦਰ ਵੱਲੋਂ ਕੋਈ ਸਖ਼ਤੀ ਨਹੀਂ ਵਿਖਾਈ ਗਈ।
ਰੰਧਾਵਾ ਨੇ ਕਿਹਾ ਕਿ, ਉਨ੍ਹਾਂ ਦੀ ਮੰਗ ਹੈ ਕਿ, ਇਸ ਐਕਟ ਨੂੰ ਲਾਗੂ ਕਰਕੇ ਬੇਅਦਬੀ ਕਰਨ ਵਾਲੇ ਨੂੰ ਘੱਟੋ ਘੱਟ 10 ਸਾਲ ਦੀ ਸਜ਼ਾ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ, ਅਸੀਂ ਦੋ ਦਿਨਾਂ ਵਿੱਚ ਕੱਲ੍ਹ ਦੇ ਬੇਅਬਦੀ ਕਾਂਡ ਬਾਰੇ ਰਿਪੋਰਟ ਪੇਸ਼ ਕਰਾਂਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp