ਸ਼ਹਿਰ ਵਾਸੀਆਂ ਦੇ ਸੁਪਨਿਆਂ ਨੂੰ ਸਾਕਾਰ ਕਰੇਗਾ ਬਾਇਓਡਾਇਵਰਸਿਟੀ ਪਾਰਕ : ਸੁੰਦਰ ਸ਼ਾਮ ਅਰੋੜਾ
-ਵਿਧਾਇਕ ਨੇ 5 ਕਰੋੜ ਦੀ ਲਾਗਤ ਨਾਲ 8 ਏਕੜ ’ਚ ਬਣਨ ਵਾਲੇ ਅਤਿ-ਆਧੁਨਿਕ ਬਾਇਓਡਾਇਵਰਸਿਟੀ ਪਾਰਕ ਦਾ ਰੱਖਿਆ ਨੀਂਹ ਪੱਥਰ
-ਕਿਹਾ, ਹਰ ਉਮਰ ਵਰਗ ਦੀ ਜ਼ਰੂਰਤ ਨੂੰ ਧਿਆਨ ’ਚ ਰੱਖਦੇ ਹੋਏ ਦਿੱਤੀਆਂ ਜਾ ਰਹੀਆਂ ਹਨ ਸੁਵਿਧਾਵਾਂ
-ਤਲਾਬ, ਸਪੋਰਟਸ ਪਾਰਕ, ਫੂਡ ਕੋਰਟ, ਚਿਲਡਰਨ ਪਲੇਅ ਏਰੀਆ, ਨਾਨਾ-ਨਾਨੀ ਪਾਰਕ, ਯੋਗ ਗਾਰਡਨ, ਓਪਨ ਏਅਰ ਥਿਏਟਰ, ਯੋਗਿੰਗ ਤੇ ਵਾਕਿੰਗ ਏਰੀਆ, ਨੈਸ਼ਨਲ ਟ੍ਰੀ ਗੈਲਰੀ ਤੋਂ ਇਲਾਵਾ ਪਾਰਕ ’ਚ ਹੋਣਗੀਆਂ ਹੋਰ ਵਿਸ਼ੇਸ਼ਤਾਵਾਂ
-ਜ਼ਿਲ੍ਹੇ ’ਚ ਆਪਣੀ ਕਿਸਮ ਦਾ ਹੋਵੇਗਾ ਪਹਿਲਾ ਬਾਇਓਡਾਇਵਰਸਿਟੀ ਪਾਰਕ
ਹੁਸ਼ਿਆਰਪੁਰ, 19 ਦਸੰਬਰ: ਹੁਸ਼ਿਆਰਪੁਰ ਵਾਸੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਵਿਧਾ਼ਇਕ ਸੁੰਦਰ ਸ਼ਾਮ ਅਰੋੜਾ ਨੇ 5 ਕਰੋੜ ਰੁਪਏ ਦੀ ਲਾਗਤ ਨਾਲ 8 ਏਕੜ ਵਿਚ ਬਣਨ ਵਾਲੇ ਬਾਇਓਡਾਇਵਰਸਿਟੀ ਪਾਰਕ ਦਾ ਨੀਂਹ ਪੱਥਰ ਰੱਖਿਆ। ਜ਼ਿਲ੍ਹੇ ਵਿਚ ਆਪਣੀ ਕਿਸਮ ਦਾ ਇਹ ਪਹਿਲਾ ਬਾਇਓਡਾਇਵਰਸਿਟੀ ਪਾਰਕ ਹੋਵੇਗਾ ਜੋ ਕਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਣ ਦੇ ਨਾਲ-ਨਾਲ ਲੋਕਾਂ ਨੂੰ ਸਵੱਛ ਵਾਤਾਵਰਣ ਮੁਹੱਈਆ ਕਰਵਾਏਗਾ। ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਉਨ੍ਹਾਂ ਨੂੰ ਇਕ ਇਸ ਤਰ੍ਹਾਂ ਦਾ ਪਾਰਕ ਮਿਲੇ ਜਿਥੇ ਬੱਚੇ, ਮਹਿਲਾ, ਬੁੱਢੇ, ਸਾਰੇ ਵਰਗਾਂ ਲਈ ਕੁਝ ਨਾ ਕੁਝ ਹੋਵੇ। ਇਸ ਮੰਗ ਨੂੰ ਪੂਰਾ ਕਰਨ ਲਈ ਉਨ੍ਹਾਂ ਸ਼ਹਿਰ਼ ਵਿਚ ਬਾਇਓਡਾਇਵਰਸਿਟੀ ਪਾਰਕ ਦੀ ਸਥਾਪਨਾ ਦਾ ਸੁਪਨਿਆ ਲਿਆ ਜੋ ਕਿ ਹੁਣ ਸਾਕਾਰ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਨਵੇਂ ਕੋਰਟ ਕੰਪਲੈਕਸ ਦੇ ਨਾਲ ਬਣਨ ਵਾਲੇ ਇਸ ਪਾਰਕ ਦਾ ਨਿਰਮਾਣ ਕਾਰਜ ਇਕ ਸਾਲ ਵਿਚ ਪੂਰਾ ਕਰ ਲਿਆ ਜਾਵੇਗਾ। ਬਾਇਓਡਾਇਵਰਸਿਟੀ ਪਾਰਕ ਦਾ ਨੀਂਹ ਪੱਥਰ ਰੱਖਣ ਦੌਰਾਨ ਉਨ੍ਹਾਂ ਨਾਲ ਪੱਛੜਾ ਵਰਗ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਵਨ ਸਿੰਘ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਮੇਅਰ ਸੁਰਿੰਦਰ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਤੇ ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ ਵੀ ਮੌਜੂਦ ਸਨ।
ਵਿਧਾਇਕ ਨੇ ਕਿਹਾ ਕਿ ਪਾਰਕ ਵਿਚ ਸਪੋਰਟਸ ਪਾਰਕ ਬਣਾਇਆ ਜਾਵੇਗਾ ਜਿਥੇ ਬਾਸਕਿਟਬਾਲ, ਵਾਲੀਬਾਲ, ਟੈਨਿਸ ਵਰਗੀਆਂ ਖੇਡਾਂ ਲਈ ਵਿਸ਼ੇਸ਼ ਗਰਾਉਂਡਾਂ ਤਿਆਰ ਹੋਣਗੀਆਂ ਤਾਂ ਜੋ ਬੱਚੇ ਤੇ ਨੌਜਵਾਨ ਸਾਰੇ ਖੇਡ ਦਾ ਆਨੰਦ ਲੈ ਸਕਣ। ਇਸ ਤੋਂ ਇਲਾਵਾ ਪਾਰਕ ਵਿਚ ਚਿਲਡਰਨ ਪਲੇਅ ਏਰੀਆ ਜਿਸ ਵਿਚ ਤਰ੍ਹਾਂ-ਤਰ੍ਹਾਂ ਦੇ ਝੂਲੇ ਹੋਣਗੇ, ਨਾਨਾ-ਨਾਨੀ ਪਾਰਕ, ਯੋਗ ਗਾਰਡਨ, ਓਪਨ ਏਅਰ ਥਿਏਟਰ, ਜੋਗਿੰਗ ਤੇ ਵਾਕਿੰਗ ਏਰੀਆ, ਗਾਰਡਨ ਲਾਈਟਸ, ਹਾਈ ਮਾਸਟ ਲਾਈਟਸ, ਬਟਰ ਫਲਾਈ ਗਾਰਡਨ, ਨੈਸ਼ਨਲ ਟ੍ਰੀ ਗੈਲਰੀ, ਫੂਡ ਕੋਰਟ ਤੇ ਪਾਰਕਿੰਗ ਦੀ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਇਕ ਚੰਗਾ ਮਾਹੌਲ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਥੇ ਇਕ ਖੂਬਸੂਰਤ ਤਲਾਬ ਬਣਾਇਆ ਜਾਵੇਗਾ ਅਤੇ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਜਾਣਗੇ ਜੋ ਵਾਤਾਵਰਣ ਨੂੰ ਹੋਰ ਵੀ ਖੁਸ਼ਗਵਾਰ ਬਣਾਉਣਗੇ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਹ ਬਾਇਓਡਾਇਵਰਸਿਟੀ ਪਾਰਕ ਹਰੇ ਭਰੇ ਹੁਸ਼ਿਆਰਪੁਰ ਦੀ ਇਕ ਝਲਕ ਪੇਸ਼ ਕਰਗਾ, ਜਿਸ ਨਾਲ ਟੂਰਿਸਟ ਨੂੰ ਵੀ ਬੜਾਵਾ ਮਿਲੇਗਾ। ਉਨ੍ਹਾਂ ਕਿਹਾ ਕਿ ਪਾਰਕ ਬਣਨ ਨਾਲ ਸ਼ਹਿਰ ਵਾਸੀਆਂ ਦੇ ਨਾਲ-ਨਾਲ ਆਸ-ਪਾਸ ਦੇ ਪਿੰਡ ਦੇ ਲੋਕਾਂ ਨੂੰ ਵੀ ਇਕ ਬੇਹਤਰੀਨ ਸਥਾਨ ਮਿਲੇਗਾ ਜਿਥੇ ਉਹ ਪ੍ਰੀਵਾਰ ਤੇ ਬੱਚਿਆਂ ਦੇ ਨਾਲ-ਨਾਲ ਕਵਾਲਿਟ ਟਾਈਮ ਬਤੀਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਉਨ੍ਹਾਂ ਕੋਈ ਕਮੀ ਨਹੀਂ ਛੱਡੀ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ ਕੁਲਦੀਪ ਨੰਦਾ, ਨਗਰ ਸੁਧਾਰ ਟਰੱਸਟ ਦੇ ਚੇ਼ਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਮੁਕੇਸ਼ ਡਾਬਰ, ਪ੍ਰਤੀਕ ਅਰੋੜਾ, ਐਕਸੀਅਨ ਕੁਲਦੀਪ ਸਿੰਘ, ਐਕਸੀਅਨ ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp