ਮੁੰਬਈ : ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ’ਚ ਬਾਂਦਰਾਂ ਤੇ ਕੁੱਤਿਆਂ ਵਿਚਕਾਰ ‘ਗੈਂਗਵਾਰ’ ਚੱਲ ਰਿਹਾ ਹੈ । ਮਾਜਲਗਾਓਂ ਇਲਾਕੇ ’ਚ ਸਥਿਤ ਲਾਵੂਲ ਪਿੰਡ ’ਚ ਬਾਂਦਰ ਪਿਛਲੇ ਤਿੰਨ ਮਹੀਨਿਆਂ ’ਚ 80 ਕਤੂਰਿਆਂ ਨੂੰ ਉੱਚੀ ਥਾਂ ਤੋਂ ਸੁੱਟ ਕੇ ਮਾਰ ਚੁੱਕੇ ਹਨ। ਬਾਂਦਰਾਂ ਦੇ ਹਿੰਸਾ ਭਰੇ ਵਿਹਾਰ ਨਾਲ ਲੋਕ ਸਹਿਮੇਂ ਪਏ ਹਨ।
ਲੋਕਾਂ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਕੁੱਤਿਆਂ ਨੇ ਬਾਂਦਰ ਦੇ ਇਕ ਬੱਚੇ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਹੀ ਬਾਂਦਰ ਕੁੱਤਿਆਂ ਤੋਂ ਬਦਲਾ ਲੈ ਰਹੇ ਹਨ। ਬਾਂਦਰ ਕੁੱਤਿਆਂ ਦੇ ਪਿੱਲਿਆਂ ਨੂੰ ਚੁੱਕ ਕੇ ਲੈ ਜਾਂਦੇ ਹਨ ਤੇ ਉਨ੍ਹਾਂ ਨੂੰ ਉੱਚੀਆਂ ਇਮਾਰਤਾਂ ਜਾਂ ਰੁੱਖ ਤੋਂ ਹੇਠਾਂ ਸੁੱਟ ਦਿੰਦੇ ਹਨ। ਪੰਜ ਹਜ਼ਾਰ ਦੀ ਗਿਣਤੀ ਵਾਲੇ ਲਾਵੂਲ ਪਿੰਡ ’ਚ ਹੁਣ ਇਕ ਵੀ ਕੁੱਤੇ ਦਾ ਪਿੱਲਾ ਨਹੀਂ ਬੱਚਿਆ। ਬਾਂਦਰ ਵੱਡੇ ਸਮੂਹਾਂ ’ਚ ਪਿੰਡ ਆਉਂਦੇ ਹਨ। ਇਸ ਕਾਰਨ ਕੋਈ ਵੀ ਉਨ੍ਹਾਂ ਨੂੰ ਭਜਾਉਣ ਦੀ ਹਿੰਮਤ ਨਹੀਂ ਕਰ ਸਕਦਾ। ਕਤੂਰਿਆਂ ਨੂੰ ਬਚਾਉਣ ਦੇ ਯਤਨਾਂ ’ਚ ਕਈ ਲੋਕਾਂ ’ਤੇ ਬਾਂਦਰਾਂ ਨੇ ਹਮਲਾ ਕੀਤਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp