ਹੁਸ਼ਿਆਰਪੁਰ : ਅੱਜ ਮੁਹੱਲਾ ਲਾਜਵੰਤੀ ਨਗਰ ਵਿੱਚ ਝੁੱਗੀ ਝੌਂਪੜੀ ਵਾਲਿਆਂ ਦੀ ਮੀਟਿੰਗ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਕਰਮਵੀਰ ਬਾਲੀ ਨੂੰ ਝੁੱਗੀ ਝੌਂਪੜੀ ਵਾਲਿਆਂ ਦਾ ਪ੍ਰਧਾਨ ਚੁਣ ਕੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਕਰਮਵੀਰ ਬਾਲੀ ਨੇ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਕਰਨ ਲਈ ਉਨ੍ਹਾਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਓ। `ਅਸੀਂ ਦੋ ਸਾਡੇ ਦੋ` ਦੇ ਨਾਅਰੇ ਨੂੰ ਅਪਣਾਉਂਦੇ ਹੋਏ ਘੱਟ ਬੱਚੇ ਪੈਦਾ ਕਰੋ, ਬੱਚਿਆਂ ਨੂੰ ਸਾਫ਼-ਸੁਥਰੇ ਕੱਪੜੇ ਅਤੇ ਸਾਫ਼-ਸੁਥਰਾ ਵਾਤਾਵਰਨ ਪ੍ਰਦਾਨ ਕਰੋ। ਬੱਚਿਆਂ ਨੂੰ ਬਾਜ਼ਾਰਾਂ ਵਿੱਚ ਭੀਖ ਮੰਗਣ ਅਤੇ ਕਬਾੜ ਇਕੱਠਾ ਕਰਨ ਤੋਂ ਰੋਕੋ।
ਜਦੋਂ ਸਮਾਂ ਆਉਂਦਾ ਹੈ ਤਾਂ ਸਿਆਸਤਦਾਨ ਤੁਹਾਨੂੰ ਦਿਹਾੜੀ ਦੇ ਕੇ ਆਪਣੀ ਭੀੜ ਇਕੱਠੀ ਕਰ ਲੈਂਦੇ ਹਨ, ਬਾਅਦ ਵਿੱਚ ਕੋਈ ਤੁਹਾਡੀ ਮਦਦ ਕਰਨ ਲਈ ਨਹੀਂ ਆਉਂਦਾ ਅਤੇ ਨਾ ਹੀ ਤੁਹਾਨੂੰ ਦਿੱਤੀ ਜਾਣ ਵਾਲੀ ਸਰਕਾਰੀ ਸਹਾਇਤਾ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ। ਇਸ ਮੌਕੇ ਸਾਰਿਆਂ ਨੇ ਇੱਕਜੁੱਟ ਹੋ ਕੇ ਕਿਹਾ ਕਿ ਨਾ ਤਾਂ ਅਸੀਂ ਪੈਸੇ ਲੈ ਕੇ ਕਿਸੇ ਪਾਰਟੀ ਵਿੱਚ ਜਾਵਾਂਗੇ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਕਬਾੜ ਇਕੱਠਾ ਕਰਨ ਲਈ ਭੇਜਾਂਗੇ। ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਵਾਂਗੇ ਅਤੇ ਰਹਿਣ ਲਈ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਵਾਂਗੇ। ਇਸ ਮੌਕੇ ਧਰਮਚੰਦ, ਚੰਦਨ ਕੁਮਾਰ, ਵੀਰਵਾਲ, ਰਾਮ ਚੰਦ, ਬਤੇਰੀ, ਵਿਮਲਾ, ਕਰਮਵੀਰ, ਗੀਤਾ, ਮਾਇਆ, ਰਾਮ ਕੁਮਾਰ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp