LATEST : ਐਸ.ਐਸ.ਪੀ.ਦਫਤਰ ਦੇ ਬਾਹਰ ਅਕਾਲੀ ਵਰਕਰ ਕੱਲ 24 ਨੂੰ ਕਰਨਗੇ ਰੋਸ ਪ੍ਰਦਰਸ਼ਨ-ਲਾਲੀ ਬਾਜਵਾ

ਸਿਆਸੀ ਬਦਲਾਖੋਰੀ ਦੀ ਸਾਜਿਸ਼ ਕਾਂਗਰਸ ਸਰਕਾਰ ਦੇ ਤਾਬੂਤ ’ਚ ਕਿੱਲ ਵਾਂਗ ਠੋਕਾਂਗੇ-ਲਾਲੀ ਬਾਜਵਾ

-ਐਸ.ਐਸ.ਪੀ.ਦਫਤਰ ਦੇ ਬਾਹਰ ਅਕਾਲੀ ਵਰਕਰ ਕੱਲ ਕਰਨਗੇ ਰੋਸ ਪ੍ਰਦਰਸ਼ਨ

Advertisements

ਹੁਸ਼ਿਆਰਪੁਰ :  ਸ਼੍ਰੋਮਣੀ ਅਕਾਲੀ ਦਲ ਦਾ ਇਤਹਾਸ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਹੈ ਤੇ ਜਦੋਂ ਵੀ ਕਿਸੇ ਸਰਕਾਰ ਨੇ ਪੰਜਾਬ ਜਾਂ ਪੰਜਾਬੀਆਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤਦ-ਤਦ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਸ ਧੱਕੇ ਦਾ ਮੂੰਹਤੋੜ ਜਵਾਬ ਦਿੱਤਾ ਹੈ ਤੇ ਹੁਣ ਜਦੋਂ ਸੂਬੇ ਦੀ ਕਾਂਗਰਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਲੀਡਰ ਸ. ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾ ਕੇ ਦਬਾਉਣ ਦੀ ਸਾਜਿਸ਼ ਕੀਤੀ ਹੈ ਤਾਂ ਇਸ ਦਾ ਪਾਰਟੀ ਵੱਲੋਂ ਮਾਕੂਲ ਜਵਾਬ ਦਿੱਤਾ ਜਾਵੇਗਾ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਸ. ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਜਿਲ੍ਹੇ ਦੇ ਅਕਾਲੀ ਵਰਕਰਾਂ ਤੇ ਆਗੂਆਂ ਦੀ ਆਪਣੇ ਗ੍ਰਹਿ ਵਿਖੇ ਸੱਦੀ ਗਈ ਹੰਗਾਮੀ ਮੀਟਿੰਗ ਦੌਰਾਨ ਕੀਤਾ ਗਿਆ।

Advertisements

ਲਾਲੀ ਬਾਜਵਾ ਨੇ ਇਸ ਸਮੇਂ ਵਰਕਰਾਂ ਤੇ ਆਗੂਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤੇ ਗਏ ਝੂਠੇ ਮਾਮਲੇ ਦੇ ਵਿਰੋਧ ਵਿਚ ਪਾਰਟੀ ਵੱਲੋਂ 24 ਦਿਸੰਬਰ ਨੂੰ ਸਥਾਨਕ ਐਸ.ਐਸ.ਪੀ.ਦਫਤਰ ਦੇ ਬਾਹਰ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਜੋ ਕਾਂਗਰਸ ਸਰਕਾਰ ਨੂੰ ਸਿੱਧਾ ਸੁਨੇਹਾ ਦਿੱਤਾ ਜਾ ਸਕੇ ਅਕਾਲੀ ਦਲ ਉਸ ਦੇ ਜਬਰ ਅੱਗੇ ਝੁਕਣ ਵਾਲਾ ਨਹੀਂ ਹੈ।

Advertisements

ਮੀਟਿੰਗ ਦੌਰਾਨ ਪਾਰਟੀ ਵਰਕਰਾਂ ਤੇ ਆਗੂਆਂ ਦੇ ਨਾਲ ਜਤਿੰਦਰ ਸਿੰਘ ਲਾਲੀ ਬਾਜਵਾ

ਉਨ੍ਹਾਂ ਕਿਹਾ ਕਿ ਸਿਆਸੀ ਬਦਲਾਖੋਰੀ ਦੀ ਇਹ ਸਾਜਿਸ਼ ਸੂਬੇ ਦੀ ਕਾਂਗਰਸ ਸਰਕਾਰ ਦੇ ਤਾਬੂਤ ਵਿਚ ਕਿੱਲ ਵਾਂਗ ਵੱਜੇਗੀ ਤੇ ਇਹ ਕਿੱਲ 2022 ਵਿਚ ਕਾਂਗਰਸ ਦੀ ਸਰਕਾਰ ਦਾ ਭੋਗ ਪਾ ਦੇਵੇਗਾ। ਇਸ ਮੌਕੇ ਲਾਲੀ ਬਾਜਵਾ ਨੇ ਵਰਕਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ 30 ਦਿਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿਚ ਪਹੁੰਚ ਰਹੇ ਹਨ ਤੇ ਉਨ੍ਹਾਂ ਦੀ ਆਮਦ ਮੌਕੇ ਸ਼ਹਿਰ ਵਿਚ ਵੱਡਾ ਰੋਡ ਸ਼ੋ ਕੱਢਿਆ ਜਾਵੇਗਾ ਤਾਂ ਜੋ ਕਾਂਗਰਸ ਨੂੰ ਅਕਾਲੀ ਦਲ ਦੇ ਵਰਕਰਾਂ ਦੀ ਬੁਲੰਦ ਹੌਸਲੇ ਨਾਲ ਭਰੀ ਜਾਣ ਵਾਲੀ ਉਡਾਨ ਦਾ ਟਰੇਲਰ ਦਿਖਾਇਆ ਜਾ ਸਕੇ। ਇਸ ਮੌਕੇ ਨਿਰਮਲ ਸਿੰਘ ਭੀਲੋਵਾਲ, ਸੰਤੋਖ ਸਿੰਘ ਔਜਲਾ, ਲਾਲ ਚੰਦ ਭੱਟੀ, ਰੂਪ ਲਾਲ ਥਾਪਰ, ਸੁਮਿੱਤਰ ਸਿੰਘ ਸੀਕਰੀ, ਵਿਪਨ ਕੁਮਾਰ ਗੱਬਰ, ਬਲਰਾਜ ਸਿੰਘ ਚੌਹਾਨ, ਸਤਨਾਮ ਸਿੰਘ ਬੰਟੀ, ਅਵਤਾਰ ਸਿੰਘ ਲਾਇਲ, ਹਰਜੀਤ ਸਿੰਘ ਮਠਾਰੂ, ਰਣਧੀਰ ਸਿੰਘ ਭਾਰਜ,ਮਨਸਾ ਰਾਮ, ਵਿਸ਼ਾਲ ਆਦੀਆ, ਸ਼ਮਸ਼ੇਰ ਸਿੰਘ ਭਾਰਦਵਾਜ, ਪ੍ਰਭਪਾਲ ਬਾਜਵਾ, ਕੁਲਦੀਪ ਸਿੰਘ ਬੱਬੂ ਬਜਵਾੜਾ, ਜਪਿੰਦਰ ਅਟਵਾਲ, ਸਿਮਰਜੀਤ ਗਰੇਵਾਲ,ਸਤਵਿੰਦਰ ਸਿੰਘ ਆਹਲੂਵਾਲੀਆ, ਮੁਕੇਸ਼ ਸੂਰੀ, ਅਤੁੱਲ ਸ਼ਰਮਾ, ਪੁਨੀਤਇੰਦਰ ਸਿੰਘ ਕੰਗ, ਦਵਿੰਦਰ ਬੈਂਸ, ਹਰਿੰਦਰਪਾਲ ਝਿੰਗੜ, ਰਣਜੀਤ ਸਿੰਘ, ਜਸਕਰਨ ਜੱਸੀ, ਹਰੀ ਓਮ, ਮਦਨ ਲਾਲ ਲੋਈ, ਨਰੇਸ਼ ਕੁਮਾਰ, ਭੁਪਿੰਦਰਜੀਤ ਸਿੰਘ, ਪਰਮੀਤ ਬੈਂਸ, ਸੁਰਜੀਤ ਨਈਅਰ, ਮਨਦੀਪ ਸੈਦਪੁਰ, ਹਰਿੰਦਰ ਕਲੇਰ, ਲਖਵਿੰਦਰ ਸੋਨੂੰ, ਬਲਦੇਵ ਸਿੰਘ, ਸ਼ਵੀ ਅਟਵਾਲ, ਰੋਹਨ ਭੱਟੀ, ਦੀਪਕ ਭੱਟੀ ਆਦਿ ਵੀ ਹਾਜਰ ਸਨ।

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply