ਵਿਧਾਇਕ ਜੋਗਿੰਦਰ ਪਾਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਵਿਖੇ ਕੀਤਾ ਦਾਖਲਾ ਮੁਹਿੰਮ ਆਗਾਜ਼

ਵਿਧਾਇਕ ਜੋਗਿੰਦਰ ਪਾਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਵਿਖੇ ਕੀਤਾ ਦਾਖਲਾ ਮੁਹਿੰਮ ਆਗਾਜ਼
ਸਕੂਲ ਦੇ ਬੱਚਿਆਂ ਨੂੰ ਕੀਤਾ ਕੰਪਿਊਟਰ ਭੇਂਟ

ਪਠਾਨਕੋਟ ( ਰਾਜਿੰਦਰ ਰਾਜਨ ) ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕ ਕੇ ਸੂਬੇ ਦੇ ਭਵਿੱਖ ਯਾਨੀ ਵਿਦਿਆਰਥੀ ਵਰਗ ਦੀ ਉਸ ਨੀਂਹ ਨੂੰ ਮਜ਼ਬੂਤ ਕਰ ਦਿਤਾ ਹੈ, ਜਿਸ ਨਾਲ ਸੂਬਾ ਪੰਜਾਬ ਸਦਾ ਹੀ ਤਰੱਕੀ ਦੀ ਰਾਹ ‘ਤੇ ਤੁਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਦਾਰਪੁਰ ਵਿੱਚ 2 ਲੱਖ 30 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਅਤੇ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਬੱਚਿਆਂ ਦੀ ਗਿਣਤੀ ਅਨੁਸਾਰ ਕੰਪਿਊਟਰ ਵੰਡਣ ਸਮੇਂ ਕਹੇ। ਇਸਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

Advertisements

ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਵਿਖੇ ਸਕੂਲ ਇੰਚਾਰਜ ਬਲਕਾਰ ਅੱਤਰੀ ਦੀ ਅਗਵਾਈ ਹੇਠ ਰੱਖੇ ਗਏ ਪ੍ਰੋਗਰਾਮ ਵਿੱਚ ਵਿਧਾਇਕ ਜੋਗਿੰਦਰ ਪਾਲ ਮੁੱਖ ਮਹਿਮਾਨ ਦੇ ਤੌਰ ਅਤੇ ਇੰਦੌਰਾ ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਨੇਤਾ ਕਮਲ ਕਿਸ਼ੋਰ, ਡਿਪਟੀ ਡੀਈਓ ਸੈਕੰਡਰੀ ਰਾਜੇਸ਼ਵਰ ਸਲਾਰੀਆ, ਡਿਪਟੀ ਡੀਈਓ ਐਲੀਮੈਂਟਰੀ ਰਮੇਸ਼ ਲਾਲ ਠਾਕੁਰ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਸਟੈਨੋ ਤਰੁਣ ਪਠਾਨੀਆ, ਰਿਟਾਇਰਡ ਬੀਪੀਈਓ ਕਿਸ਼ੋਰ ਚੰਦ, ਬੀਪੀਈਓ ਰਿਸ਼ਮਾਂ ਦੇਵੀ, ਜ਼ਿਲ੍ਹਾ ਐਮਆਈਐਸ ਕੋਆਰਡੀਨੇਟਰ ਮੁਨੀਸ਼ ਗੁਪਤਾ, ਸੀਐਚਟੀ ਤੰਗੋਸਾਹ ਅੰਜੂ ਬਾਲਾ, ਰਿਟਾਇਰਡ ਸੀਐਚਟੀ ਨੰਦ ਲਾਲ, ਸਟੇਟ ਅਵਾਰਡੀ ਪ੍ਰਵੀਨ ਸਿੰਘ, ਸਟੇਟ ਅਵਾਰਡੀ ਰਾਕੇਸ਼ ਸੈਣੀ, ਮਾਸਟਰ ਜਰਨੈਲ ਸਿੰਘ ਮਦਾਰਪੁਰ, ਮਾਸਟਰ ਪੂਰਨ ਚੰਦ, ਪ੍ਰੀਤਮ ਚੰਦ ਅੱਤਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਰੋਹ ਦੌਰਾਨ ਜਿੱਥੇ ਹਲਕਾ ਵਿਧਾਇਕ ਜੋਗਿੰਦਰ ਪਾਲ ਵੱਲੋਂ ਹਲਕੇ ਭੋਆ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਦਾ ਆਗਾਜ਼ ਕਰਦੇ ਹੋਏ ਲੋਕਾਂ ਨੂੰ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਉਥੇ ਹੀ ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਨੂੰ ਇੱਕ ਕੰਪਿਊਟਰ ਭੇਂਟ ਕਰਕੇ ਹਲਕੇ ਭੋਆ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਅਨੁਸਾਰ ਕੰਪਿਊਟਰ ਵੰਡਣ ਦੀ ਸ਼ੁਰੂਆਤ ਵੀ ਕੀਤੀ। ਵਿਧਾਇਕ ਨੇ ਪੀਜੀਆਈ ਇੰਡੈਕਸ ਵਿੱਚ ਪੰਜਾਬ ਦੇ ਨੰਬਰ ਇੱਕ ਸਥਾਨ ਹਾਸਲ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਹਲਕਾ ਭੋਆ ਦੇ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਦਾਰਪੁਰ ਜੋ ਕਿ ਸਮਾਰਟ ਸਕੂਲ ਦੀ ਗਿਣਤੀ ‘ਚ ਸ਼ਾਮਿਲ ਹੋ ਰਿਹਾ ਹੈ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਿਹਾ ਹੈ। ਇਸ ਸਰਕਾਰੀ ਸਕੂਲ ‘ਚ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿੱਚੋਂ ਹੱਟ ਕੇ ਲਗਾਤਾਰ ਦਾਖਲਾ ਲੈ ਰਹੇ ਹਨ। ਜੋ ਕਿ ਮੇਰੇ ਵੱਲੋਂ ਹਲਕੇ ‘ਚ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਅਤੇ ਇੱਕ ਸੁਪਨੇ ਦੇ ਸੱਚ ਹੋਣ ਤੋਂ ਘਟ ਨਹੀਂ। ਮੈਂ ਸਿੱਖਿਆ ਵਿਭਾਗ ਨੂੰ ਇਸ ਖ਼ਾਸ ਮਿਹਨਤ ਦੇ ਲਈ ਮੁਬਾਰਕਬਾਦ ਦਿੰਦਾ ਹਾਂ। ਉਨ੍ਹਾਂ ਨੇ ਸਕੂਲ ਨੂੰ ਸਮਾਰਟ ਬਣਾਉਣ ਲਈ ਸਕੂਲ ਸਟਾਫ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

Advertisements

ਇਸ ਮੌਕੇ ਤੇ ਕਾਂਗਰਸੀ ਨੇਤਾ ਕਮਲ ਕਿਸ਼ੋਰ ਇੰਦੌਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਸਕੂਲ ਦੀ ਦਿੱਖ ਬਾਹਰ ਤੋਂ ਹੀ ਸਮਾਰਟ ਨਹੀਂ ਸਗੋਂ ਅੰਦਰੂਨੀ ਦਿੱਖ ਉਸ ਤੋਂ ਵੀ ਵਧੇਰੇ ਪ੍ਰਭਾਵਸ਼ਾਲੀ ਹੈ। ਉਨ੍ਹਾਂ ਨੇ ਸਕੂਲ ਦੇ ਕਮਰਿਆਂ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਨੂੰ ਸਮਾਰਟ ਬਣਾਉਣ ਲਈ ਸਰਕਾਰ ਦੇ ਯਤਨਾਂ ਦੇ ਨਾਲ ਨਾਲ ਸਕੂਲ ਦਾ ਸਮੂਹ ਸਟਾਫ਼, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਵੀ ਵਧਾਈ ਦੇ ਪਾਤਰ ਹਨ।
ਸਕੂਲ ਇੰਚਾਰਜ ਬਲਕਾਰ ਅੱਤਰੀ ਵਲੋਂ ਇਸ ਮੌਕੇ ਤੇ ਹਾਜ਼ਰ ਸਮੂਹ ਪਤਵੰਤਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਰਾਜੇਸ਼ ਖਜੂਰੀਆਂ ਵੱਲੋਂ ਬਾਖੂਬੀ ਕੀਤਾ ਗਿਆ।
ਇਸ ਮੌਕੇ ਤੇ ਨਰੇਸ ਕੁਮਾਰ ਕਲਰਕ, ਰਾਜੇਸ਼ ਕੁਮਾਰ ਸਿੱਖਿਆ ਪ੍ਰੋਵਾਇਡਰ, ਬੀਐਮਟੀ ਬਿਸੰਬਰ ਦਾਸ, ਬੀਐਮਟੀ ਦੀਪਕ ਸੈਣੀ, ਸਰਪੰਚ ਸਵੇਤਾ ਸ਼ਰਮਾਂ, ਐਸਐਮਸੀ ਚੇਅਰਮੈਨ ਰੀਟਾ ਦੇਵੀ, ਸਿਖਿਆਰਥੀ ਅਧਿਆਪਕ ਪ੍ਰਿਯੰਕਾ ਰਸੋਤਰਾ, ਕੁੱਕ ਰਾਣੀ ਦੇਵੀ, ਆਂਗਣਵਾੜੀ ਵਰਕਰ ਸੰਤੋਸ਼ ਕੁਮਾਰੀ, ਆਂਗਣਵਾੜੀ ਹੈਲਪਰ ਰਾਜ ਰਾਣੀ, ਮਮਤਾ ਦੇਵੀ, ਕੈਪਟਨ ਰਘਬੀਰ ਸਿੰਘ, ਕਰਨ ਸਲਾਰੀਆ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply