ਸਿੰਗੜੀਵਾਲ / ਸ਼ਾਮ ਚੁਰਾਸੀ/ ਹੁਸ਼ਿਆਰਪੁਰ : ਅੱਜ 24 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਯੂਥ ਦੇ ਦਫਤਰ ਸਿੰਗੜੀਵਾਲ ਹੁਸ਼ਿਆਰਪੁਰ ਵਿਖੇ ਸ਼ਾਮਚੁਰਾਸੀ ਇੰਚਾਰਜ ਅਤੇ ਐੱਸ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਦੇਸ ਰਾਜ ਸਿੰਘ ਧੁੱਗਾ ਦੀ ਅਗਵਾਈ ਹੇਠ ਮੀਟਿੰਗ ਹੋਈ । ਜਿਸ ਵਿੱਚ ਹਲਕਾ ਸ਼ਾਮਚੁਰਾਸੀ ਦੇ ਵਿਕਾਸ ਬਾਰੇ ਗਲ ਕੀਤੀ ਗਈ।
ਸਭ ਤੋਂ ਪਹਿਲਾਂ ਇਸ ਹਲਕੇ ਵਿੱਚ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਇੰਡਸਟਰੀ ਲਿਆਂਦੀ ਜਾਵੇਗੀ ਤਾਂ ਕਿ ਹਰ ਘਰ ਵਿੱਚ ਨੌਕਰੀ ਮੁਹੱਈਆ ਕਰਵਾਈ ਜਾ ਸਕੇ । ਇਸ ਤੋਂ ਇਲਾਵਾ ਹਲਕੇ ਦੇ ਕੰਢੀ ਏਰਿਆ ਵਿੱਚ ਕੇਂਦਰ ਸਰਕਾਰ ਵੱਲੋਂ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਤਾਂ ਜੋ ਹੁਸ਼ਿਆਰਪੁਰ ਦਾ ਹਲਕਾ ਸ਼ਾਮਚੁਰਾਸੀ ਨੂੰ ਉਦਯੋਗਿਕ ਉਧਾਰਨ ਬਣਾਇਆ ਜਾ ਸਕੇ। ਕੰਢੀ ਏਰਿਆ ਵਿੱਚ ਸਭ ਤੋਂ ਵੱਡੀ ਮੁਸ਼ਕਲ ਜੋ ਲੋਕਾਂ ਨੂੰ ਝਲਨੀ ਪੈ ਰਹੀ ਹੈ ਬੱਸ ਸੁਵਿਧਾ । ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਸਰਕਾਰ ਬਣਨ ਤੇ ਕੁਕਾਨੇਟ ਤੋਂ ਹਿਮਾਚਲ ਬੋਰਡਰ ਤੱਕ ਸਿੱਧੀ ਬੱਸ ਸੇਵਾ ਚਲਾਈ ਜਾਵੇਗੀ।
ਸ਼ਾਮਚੌਰਾਸੀ ਇਲਾਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਮਨਪ੍ਰੀਤ ਸਿੰਘ ਅਤੇ ਰਾਜਨ, ਸ਼ਿਵ ਕੁਮਾਰ, ਰਾਜਵਿੰਦਰ ਸਿੰਘ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਲੱਕੀ, ਜਤਿੰਦਰ ਕੁਮਾਰ ਸੋਧੀ, ਮੋਨੂੰ ਸਿੰਗੜੀਵਾਲ, ਠਾਕੁਰ, ਨੀਰਜ ਸ਼ਰਮਾ ਅਤੇ ਹੋਰ ਯੂਥ ਆਗੂ ਸ਼ਾਮਲ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp