ਮੋਰਿੰਡਾ, 04 ਜਨਵਰੀ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਦਾਣਾ ਮੰਡੀ ਵਿਖੇ ਆਂਗਨਵਾੜੀ
ਵਰਕਰਾਂ, ਹੈਲਪਰਾਂ ਦੇ ਵੱਡੇ ਇਕੱਠੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੰਗਾ ਸਮਾਜ ਇਕ ਔਰਤ ਹੀ ਬਣਾ ਸਕਦੀ ਹੈ। ਔਰਤ ਇਕ ਚੰਗੀ ਸਿੱਖਿਆ ਦੇਵੇਂ ਤਾਂ ਚੰਗਾ ਸਮਾਜ ਬਣਦਾ ਹੈ। ਉਨ੍ਹਾਂ ਕਿਹਾ ਕਿ 52000 ਆਂਗਨਵਾੜੀ ਵਰਕਰਾਂ, ਹੈਲਪਰਾਂ ਨੂੰ ਪੰਜਾਬ ਸਰਕਾਰ ਆਂਗਨਵਾੜੀ ਵਰਕਰ ਨੂੰ ਤਨਖਾਹ 8100 ਤੋਂ ਵਧਾ ਕੇ9300 ਰੁਪਏ ਅਤੇ ਹੈਲਪਰ ਦੀ 4050 ਰੁਪਏ ਤੋਂ ਵਧਾ ਕੇ 5100 ਰੁਪਏ ਕਰੇਗੀ।
ਚੰਨੀ ਨੇ ਕਿਹਾ ਕਿ ਕਿਹਾ ਕਿ ਖਾਸ ਕਰਕੇ ਮਿਡਲ ਵਰਗ, ਗਰੀਬ ਵਰਗ ਦੇ ਪਰਿਵਾਰ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ ਕਿ ਚੰਗਾ ਜੀਵਨ ਮਿਲੇ। ਚੰਨੀ ਨੇ ਕਿਹਾ ਕਿ ਸਾਡੀ ਸੋਚ ਹੈ ਕਿ ਹਰ ਪਰਿਵਾਰ ਨੂੰ ਚੰਗਾ ਜੀਵਨ ਮਿਲੇ। ਉਨ੍ਹਾਂ ਕਿਹਾ ਕਿ ਹਰ ਕਿਸਾਨ, ਦੁਕਾਨਦਾਰ, ਵਪਾਰੀ ਦੇ ਘਰ ਖੁਸ਼ਹਾਲੀ ਹੋਵੇ। ਉਨ੍ਹਾਂ ਕਿਹਾ ਕਿ ਡਾ.ਅੰਬੇਡਕਰ ਜੀ ਨੇ ਕਿਹਾ ਕਿ ਸੰਘਰਸ਼ ਕਰੋ ।
ਸਰਕਾਰਾਂ ਹਰ ਕੰਮ ਆਂਗਨਵਾੜੀ ਵਰਕਰਾਂ, ਹੈਲਪਰਾਂ ਨੂੰ ਸੰਭਾਲ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਿੰਨ ਰੁਪਏ ਬਿਜਲੀ ਪ੍ਤੀ ਯੂਨਿਟ ਕੀਤੀ ਗਈ ਹੈ ਅਤੇ ਬਕਾਏ ਮੁਆਫ ਕੀਤੇ ਗਏ ਹਨ। ਪਾਣੀ ਦੇ ਬਿੱਲ ਮੁਆਫ ਕੀਤੇ ਹਨ। ਪੰਜਾਬ ਸਰਕਾਰ ਨੇ ਪੈਟ੍ਰੋਲ ਤੇ ਡੀਜਲ ਦੇ ਰੇਟ ਘੱਟ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਆਂਗਨਵਾੜੀ ਵਰਕਰ ਦੇ ਘਰ ਜਾਕੇ ਖਾਣਾ ਵੀ ਖਾਵਾਂਗਾ।
ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਕੋਰੋਨਾ ਹੋਣ ਤੋਂ ਬਾਅਦ ਮੈਂ ਫੋਨ ਕਰਕੇ ਸਿਹਤ ਦਾ ਹਾਲ ਚਾਲ ਪੁੱਛਿਆ ਹੈ। ਚੰਗੀ ਸਿਹਤ ਦੀ ਸ਼ੁਭਕਾਮਨਾ ਦਿੱਤੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp