ਹੁਸ਼ਿਆਰਪੁਰ : ਕਿਸਾਨ ਮਜਦੂਰ ਸਾਂਝੀ ਸੰਘਰਸ਼ ਕਮੇਟੀ ਗੜਦੀਵਾਲਾ ਦੀ ਮੀਟਿੰਗ ਗੁਰਦੀਪ ਸਿੰਘ ਐਕਸ ਮਿਊਸਪੈਲ ਕੋਸਲਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਐਸਐਸਪੀ ਹੁਸਿਆਰਪੁਰ , ਡੀ .ਐਸ.ਪੀ ਟਾਡਾ (ਪੰਜਾਬ ਪੁਲਿਸ ) ਦੇ ਦਿਸਾ ਨਿਰਦੇਸਾ ਤੇ ਗੈਰ ਸਮਾਜੀ ਅਨਸਰਾ ਨੂੰ ਪਕੜਨ ਲਈ ਪੁਲਿਸ ਵੱਲੋ ਚਲਾਈ ਗਈ ਮਹਿਮ ਦੀ ਪ੍ਰਸੰਸਾ ਕੀਤੀ ਗਈ.
2013/2014 ਤੋ ਪਹਿਲਾ ਵੀ ਗੈਰ ਸਮਾਜੀ ਅਨਸਰਾ ਨੇ ਸਿਆਸੀ ਪਨਾਹ ਤਹਿਤ ਕਾਫੀ ਗੈਰ ਸਮਾਜੀ ਕੰਮ ਕਰਕੇ ਆਮ ਪਬਲਿਕ ਨੂੰ ਪ੍ਰਸਾਨ ਕੀਤਾ ਹੋਇਆ ਸੀ ਜਿਵੇ ਕਿ ਲੁੱਟਾ ਖੌਹਾ, ਜਬਰੀ ਵਸੂਲੀ ਕਤਲ ਮਾਰ ਕੁੱਟ ਨਜਾਇਜ ਅਸਲੇ ਨਾਲ ਇਲਾਕੇ ਨੂੰ ਪ੍ਰਸਾਨ ਕੀਤਾ ਹੋਇਆ ਸੀ ਉਸ ਸਮੇ ਵੀ ਪੁਲਿਸ ਅਤੇ ਇਲਾਕਾ ਨਵਾਸਿਆ ਨੇ ਸੰਘਰਸ ਕਮੇਟੀ ਦਾ ਸਾਥ ਦੇ ਕੇ ਇਲਾਕੇ ਅੰਦਰ ਸ਼ਾਤੀ ਲਿਆਦੀ ਸੀ .
ਲਗਾਤਾਰ ਗੈਰ ਸਮਾਜੀ ਅਨਸਰ ਇਸ ਇਲਾਕੇ ਦਾ ਅਤੇ ਪੰਜਾਬ ਦਾ ਮਹੋਲ ਖਰਾਬ ਕਰਨਾ ਚਾਹੂੰਦੇ ਹਨ.
ਸ੍ਰ ਹਰਭਜਨ ਸਿੰਘ ਢੱਟ ,ਇਕਬਾਲ ਸਿੰਘ ਕੋਕਲਾ ,ਤੀਰਥ ਸਿੰਘ ਦਾਤਾ ਤੇ ਹੋਰ ਸਘੰਰਸ ਕਮੇਟੀ ਅਹੁਦੇਦਾਰਾ ਨੂੰ ਮਾਰਨ ਦੀਆ ਸਾਜਿਸ਼ਾਂ ਗੈਰ ਸਮਾਜੀ ਅਨਸਰਾਂ ਵਲੋਂ ਲਗਾਤਾਰ ਕੀਤੀਆ ਗਇਆ ,ਜਿਸਦੀ ਆਡਿੳ ਤੇ ਹੋਰ ਸਬੂਤ ਕਮੇਟੀ ਕੋਲ ਮਜੂਦ ਹਨ ਜੋ ਕਿ ਪੁਲਿਸ ਨੂੰ ਮਹਾਇਆ ਕਰਵਾਏ ਸਨ ਤਾ ਜੋ ਗੈਰ ਸਮਾਜੀ ਅਨਸਰਾ ਤੇ ਕਨੂੰਨ ਅਨੂੰਸਾਰ ਕਾਰਵਾਈ ਹੋ ਸਕੇ ।
ਐਫ ਆਈ ਆਰ 05/05-1-2020 ਵਿੱਚ ਨਾਮਜਦ ਦੋਸੀ ਸੁਖਜੀਤ ਸਿੰਘ ਸੁੱਖਾ ਵਾਸੀ ਕੁਰਾਲਾ ਅਤੇ ਗੁਰਜੀਤ ਸਿੰਘ ਵਾਸੀ ਮੂਨਕ ਕੋਲੋ ਭਾਰੀ ਭਾਰਤੀ / ਵਿਦੇਸੀ ਅਸਲਾ ਪਕੜਿਆ ਗਿਆ ਜਿਹਨਾ ਮੰਨੀਆ ਕਿ ਜੰਗ ਬਹਾਦਰ ਪੁੱਤਰ ਸਪੁਰਨ ਸਿੰਘ ਵਾਸੀ ਪਿੰਡ ਖੁਰਦਾ ਹਾਲ ਵਾਸੀ ਕਨੈਡਾ ਨੇ ਅਸਲਾ ਮਹਾਇਆ ਕਰਵਾਇਆ ਹੈ ਅਤੇ ਸ਼੍ਰ ਹਰਭਜਨ ਸਿੰਘ ਢੱਟ ਵਾਸੀ ਅੰਬਾਲਾ ਜੱਟਾ ਅਤੇ ਹੋਰ ਆਪਣੇ ਦੁਸਮਣਾ ਨੂੰ ਮਾਰਨ ਲਈ ਸੁਪਾਰੀ ਦਿੱਤੀ ਸ੍ਰ ਹਰਭਜਨ ਸਿੰਘ ਢੱਟ ਦੀ ਪਤਨੀ, ਸ਼ਹੀਦੇ ਆਜਮ ਭਗਤ ਸਿੰਘ ਦੀ ਭਾਣਜੀ ਹੈ, ਇਲੈਕਸਨਾ ਸੁਰੂੂੁ੍ ਹੋਣ ਤੋ ਪਹਿਲਾ ਸ਼ਹੀਦਾ ਦੇ ਪ੍ਰਵਾਰ ਦੇ ਰਿਸਤੇਦਾਰਾ ਨੂੰ ਮਾਰਨ ਦੀ ਬੜੀ ਵੱਡੀ ਸਾਜਸ ਨਜਰ ਆਉਦੀ ਹੈ. ਮਹੋਲ ਖਰਾਬ ਕਰਕੇ ਰਾਸਟਰਪਤੀ ਰਾਜ ਲਿਵਾਉਣਾ ਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨਾ ਸਾਜਸ ਦਾ ਹਿੱਸਾ ਹੋ ਸਕਦੇ ਹਨ।
ਗੜਦੀਵਾਲਾ ਇਲਾਕੇ ਅੰਦਰ ਇੱਕ ਹੀ ਸਖਸ ਮਹੋਲ ਖਰਾਬ ਕਰ ਰਿਹਾ ਹੈ। ਪਹਿਲਾ ਕਈ ਦਰਜ ਐਫਆਈਆਰ ਹੋਣ ਕਾਰਣ, ਰੈਡ ਕਾਰਨਰ ਨੋਟਿਸ ਵੀ ਕਨੈਡਾ ਤੋ ਭਾਰਤ ਲਿਆਉਣ ਲਈ ਹੋਇਆ ਸੀ.
ਕਿਸਾਨ ਮਜਦੂਰ ਸਾਂਝੀ ਸੰਘਰਸ਼ ਕਮੇਟੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੋ ਮੰਗ ਹੈ ਦੋਸੀ ਨੂੰ ਕਨੈਡਾ ਤੋ ਲਿਆ ਕੇ ਕਨੂੰਨ ਅਨੂੰਸਾਰ ਕਾਰਵਾਈ ਕਰੇ. ਓਹਨਾ ਕਿਹਾ ਕਿ ਪੰਜਾਬ ਸਰਕਾਰ ਅਤੇ ਐਸ.ਐਸ.ਪੀ ਹੁਸਿਆਰਪੁਰ ਤੋ ਮੰਗ ਕਰਦੇ ਹਾਂ ਕਿ ਜਿਹਨਾ ਕਰਮਚਾਰਿਆ ਨੇ ਸ੍ਰ ਹਰਭਜਨ ਸਿੰਘ ਢੱਟ ਨੂੰ ਮਾਰਨ ਵਾਲੇ ਦੋਸਿਆ ਨੂੰ ਪਕੜਿਆ ਹੈ ਉਹਨਾ ਦਾ ਸਨਮਾਨ ਕਰੇ ਅਤੇ ਸਪੈਸਲ ਇਨਕਰੀਮੈਟ ਜਾ ਪ੍ਰਮੋਸਨ ਦੇ ਕੇ ਸਨਮਾਮਤ ਕਰੇ ਤਾ ਜੋ ਪੁਲਿਸ ਮੁਲਾਜਮਾ ਦਾ ਗੈਰ ਸਮਾਜੀ ਅਨਸਰਾ ਵਿਰੁੱਧ ਕਾਰਵਾਈ ਕਰਨ ਲਈ ਹੋਰ ਹੋਸਲੇ ਬਲੰਧ ਰਹਿਣ।
ਅੱਜ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿਸਾਨ ਮਜਦੂਰ ਸੰਘਰਸ਼ ਕਮੇਟੀ ਆਪਣੇ ਪੱਧਰ ਤੇ ਇਹਨਾ ਕਰਮਚਾਰਿਆ ਨੂੰ ਸਨਮਾਨਿਤ ਕਰੇਗੀ ।
ਸ੍ਰਮੋਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੋਲੋ ਮੰਗ ਕਰਦੇ ਹਾ ਕਿ ਆਪਣੇ ਕਾਲਜਾ ਵਿੱਚ ਚੰਗੇ ਕਿਰਦਾਰ ਵਾਲੇ ਮੁਲਾਜਮ ਭਰਤੀ ਕਰੇ । ਕਾਲਜ ਗੜਦੀਵਾਲਾ ਦੇ ਪ੍ਰਫੈਸਰਾ ਨੇ ਨਾਮ ਨਾ ਛਾਪਣ ਦੀ ਤਰਜ ਤੇੇ ਦੱਸਿਆ ਕਿ ਅਸਲਾ ਲੈ ਕੇ ਕਾਲਜ ਆਉਣਾ ਆਮ ਗੱਲ ਸੀ ਲੜਕਿਆ ਨੂੰ ਪ੍ਰਸਾਨ ਕਰਨਾ ਨਸਾ ਵੇਚਣਾ ਇਸ ਦਾ ਮੇਨ ਕੰਮ ਸੀ ਕੋਈ ਇਸ ਦੇ ਵਿਰੁੱਧ ਨਹੀ ਬੋਲਦਾ ਸੀ ਇਕ ਜਥੈਦਾਰ ਵੱਲੋ ਇਸਦੀ ਸਿਫਾਰਿਸ ਕਾਰਣ ਚੁੱਪ ਰਹਿਣ ਦੀ ਸਲਾਹ ਦਿਤੀ ਜਾਦੀ ਸੀ ਕਮੇਟੀ ਮੰਗ ਕਰਦੀ ਹੈ ਸੁਖਜੀਤ ਸਿੰਘ ਕਾਲਜ ਕਰਮਚਾਰੀ ਨੂੰ ਤਰੂੰਤ ਟਰਮੀਨੇਸਨ ਕੀਤਾ ਜਾਵੇ ਸੰਸਪੈਡ ਕਰਨਾ ਕੋਈ ਸਜਾ ਨਹੀ ਹੈ ਬਲਕਿ ਉਸਨੁੰ ਸ਼ਾਬਾਸ ਦੇਣ ਦੇ ਬਰਾਬਰ ਹੈ ।ਅਗਰ ਕਾਲਜ ਕਮੇਟੀ ਉਸਨੂੰ ਨੋਕਰੀ ਤੋ ਨਹੀ ਕੱਡਦੀ ਤਾ ਇਹ ਸਮਝਿਆ ਜਾਵੇਗਾ ਕਿ ਕਾਲਜ ਕਮੇਟੀ ਖੁੱਦ ਉਸਦੀਆ ਹਰਕਤਾ ਲਈ ਭਾਗੀਦਾਰ ਹੈ.
ਸ੍ਰ ਸੰਗਤ ਸਿੰਘ ਗਲਜਿਆ ਕੈਬਨਿੱਟ ਮੰਤਰੀ ਪੰਜਾਬ ਸਰਕਾਰ ਤੇ ਹਲਕਾ ਵਧਾਇਕ ਇਮਾਨਦਾਰ ਸਿਆਸਤਦਾਨ ਨੂੰ ਬਦਨਾਮ ਕਰਨ ਦੀ ਇਲਕੈਸਨਾ ਤੋ ਪਹਿਲਾ ਕੋਈ ਵੱਡੀ ਸਾਜਿਸ ਤਾ ਨਹੀ ਕਿੳਕਿ ਇਕ ਦੋਸੀ ਵਿਧਾਨ ਸਭਾ ਐਮ.ਐਲ.ਏ ਦੀ ਇਲੈਕਸਨ ਲੜ ਰਹੇ ਆਮ ਆਦਮੀ ਪਾਰਟੀ ਦੇ ਪਿੰਡ ਤੋ ਹੈ ਅਤੇ ਦੋਸੀ ਸ੍ਰਮੋਣੀ ਕਮੇਟੀ ( ਅਕਾਲੀ ਦਲ ਬਾਦਲ ) ਦੀ ਸਰਪ੍ਰਸਤੀ ਅਧੀਨ ਚੱਲ ਰਹੇ ਖਾਲਸਾ ਕਾਲਜ ਗੜਦੀਵਾਲਾ ਦਾ ਮੁਲਾਜਮ ਹੈ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਮਿਸਨ ਨਿਯੂਕਤ ਕਰਕੇ ਇੰਨਕੂਆਰੀ ਕਰਵਾਏ ਤਾ ਜੋ ਸਚਾਈ ਸਾਹਮਣੇ ਆ ਸਕੇ ਅਤੇ ਦੋਸਿਆ ਨੂੰ ਕਨੈਡਾ ਤੋ ਮੰਗਵਾ ਕੇ ਕਨੂੰਨੀ ਕਾਰਵਾਈ ਕਰਵਾਏ ਤਾ ਜੋ ਇਲਾਕੇ ਵਿੱਚ ਸ਼ਾਤੀ ਦਾ ਮਹੋਲ ਬਣਿਆ ਰਹੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp