ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰਾਹੀਂ ਸੈਂਚੂਰੀ ਪਲਾਈਵੁੱਡ ਵਿੱਚ 25 ਮਕੈਨੀਕਲ ਇੰਜੀਨੀਅਰਾਂ ਦੀ ਹੋਈ ਚੋਣ: ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 20 ਜਨਵਰੀ:
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸੈਂਚੁਰੀ ਪਲਾਈਵੁੱਡ ਹੁਸ਼ਿਆਰਪੁਰ ਵਿਖੇ 25 ਮਕੈਨੀਕਲ ਇੰਜੀਨੀਅਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਲਈ ਡੀ.ਬੀ.ਈ.ਈ. ਆਨਲਾਈਨ ਐਪ ਰਾਹੀਂ ਮੰਗੀਆਂ ਗਈਆਂ ਸਨ, ਜਿਸ ਰਾਹੀਂ ਕੁੱਲ 325 ਉਮੀਦਵਾਰਾਂ ਨੇ ਅਪਲਾਈ ਕੀਤਾ । ਉਮੀਦਵਾਰਾਂ ਦੀ ਪੜਤਾਲ ਕਰਨ ਤੋਂ ਬਾਅਦ, ਇਨ੍ਹਾਂ ਵਿੱਚੋਂ ਸਾਲ 2019, 2020 ਅਤੇ 2021 ਵਿੱਚ 65 ਪ੍ਰਤੀਸ਼ਤ ਅੰਕ ਜਾਂ ਇਸ ਤੋਂ ਵੱਧ ਪਾਸ ਆਊਟ ਉਮੀਦਵਾਰਾਂ ਨੂੰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਲਿਖਤੀ ਪ੍ਰੀਖਿਆ ਲਈ ਬੁਲਾਇਆ ਗਿਆ ਸੀ ਅਤੇ ਇਨ੍ਹਾਂ ਉਮੀਦਵਾਰਾਂ ਵਿੱਚੋਂ ਸਿਰਫ਼ 71 ਉਮੀਦਵਾਰ ਹੀ ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਏ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਿਖਤੀ ਪ੍ਰੀਖਿਆ ਦੋ ਬੈਚਾ ਵਿੱਚ ਲਈ ਗਈ ਸੀ ਅਤੇ ਇਸ ਲਿਖਤੀ ਪ੍ਰੀਖਿਆ ਵਿੱਚ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਵੀ ਕੀਤੀ ਗਈ । ਇਸ ਪਲੇਸਮੈਂਟ ਡਰਾਈਵ ਰਾਹੀਂ ਸੈਂਚੁਰੀ ਪਲਾਈਵੁੱਡ ਵੱਲੋਂ ਇੰਜੀਨੀਅਰ ਬਣਨ ਦੇ ਚਾਹਵਾਨ ਕੁੱਲ 25 ਨੌਜਵਾਨਾਂ ਨੂੰ 1 ਸਾਲ ਦੇ ਪ੍ਰੋਬੇਸ਼ਨ ਦੌਰਾਨ 1.80 ਲੱਖ ਰੁਪਏ ਦੇ ਤਨਖ਼ਾਹ ਪੈਕੇਜ ਅਤੇ ਪ੍ਰੋਬੇਸ਼ਨ ਪੀਰੀਅਡ ਪੂਰਾ ਹੋਣ ਤੇ 2.5 ਲੱਖ ਰੁਪਏ ਦੇ ਸਾਲਾਨਾ ਤਨਖ਼ਾਹ ਪੈਕੇਜ ਦੇ ਨਾਲ ਭਰਤੀ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਬਿਨੈਕਾਰ ਆਪਣੇ ਮੋਬਾਈਲ ਫੋਨ ‘ਤੇ ਗੂਗਲ ਪਲੇ ਸਟੋਰ ‘ਤੇ ਜਾ ਕੇ ਡੀ.ਬੀ.ਈ.ਈ. ਔਨਲਾਈਨ ਐਪ ਡਾਊਨਲੋਡ ਕਰ ਕੇ ਘਰ ਬੈਠੇ ਆਪਣੀ ਪਸੰਦ ਦੀ ਪ੍ਰਾਈਵੇਟ ਨੌਕਰੀ ਲਈ ਅਪਲਾਈ ਅਤੇ ਸਰਕਾਰੀ ਨੌਕਰੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ
EDITOR
CANADIAN DOABA TIMES
Email: editor@doabatimes.com
Mob:. 98146-40032 whtsapp