ਗੜਦੀਵਾਲਾ / ਹੁਸ਼ਿਆਰਪੁਰ : 66 KV ਸਬ ਸਟੇਸ਼ਨ ਸੰਸਾਰਪੁਰ (ਹੁਸਿਆਰਪੁਰ) ਬਨਣ ਤੇ ਕੰਡੀ ਤੇਜੀ ਨਾਲ ਵਿਕਾਸ ਵੱਲ ਵਧੇਗਾ ਅਤੇ ਇਸਦੇ ਨਾਲ ਹੀ 3 ਪਾਵਰ ਗਰਿੱਡ ਅੰਡਰਲੋਡ ਹੋਣਗੇ.
ਪੈ੍ਰਸ ਨੂੰ ਜਾਣਕਾਰੀ ਦਿੰਦਿਆ ਸ੍ਰੀਮਤੀ ਹਰਬੰਸ ਕੌਰ ਕੋਕਲਾ ਐਕਸ ਮਿਊਸਪੈਲ ਕੋਸਲਰ, ਜੱਥੇਦਾਰ ਗੁਰਦੀਪ ਸਿੰਘ ਐਕਸ ਮਿਊਸਪੈਲ ਕੋਸਲਰ ਨੇ ਦੱਸਿਆ ਕਿ 66 ਕੇ.ਵੀ ਸਬ ਸੇਟਸਨ ਸੰਸਾਰਪੁਰ ਵਿਖੇ ਜੋ 6 ਮਹੀਨੇ ਦੇ ਅੰਦਰ ਬਣ ਕੇ ਤਿਆਰ ਹੋ ਜਾਣਾ ਹੈ। ਜਿਸ ਤੇ 603.9 ਲੱਖ ਰੁ: ਖਰਚਾ ਆਵੇਗਾ।
ਸ੍ਰ ਸੰਗਤ ਸਿੰਘ ਗਲਜਿਆ ਕੈਬਨਿੱਟ ਮਨਿਸਟਰ ਪੰਜਾਬ ,ਅਰੁਣ ਡੋਗਰਾ ਦਸੂਆ ਦਾ ਵਿਸੇਸ ਯੋਗਦਾਨ ਰਿਹਾ, ਇੰਜੀ:ਬਲਦੇਵ ਸਿੰਘ ਸਰਾਂ ਸੀ ਐਮ ਡੀ ਪਾਵਰਕਾਮ ਪਟਿਆਲਾ ਨੇ 5 -1 2022 ਨੂੰ ਮਨਜੂਰ ਕੀਤਾ, ਇਸ ਗ੍ਰੇਡ ਨੂੰ ਮਨਜੂਰ ਕਰਵਾਉਣ ਵਿੱਚ ਉੱਪ ਮੁੱਖ ਇੰਜ ਇੰਜੀ: ਖਾਬਾ ਪਾਵਰਕਾਮ ਸਰਕਲ ਹੁਸ਼ਿਆਰਪੁਰ , ਇੰਜੀ: ਜਸਵੰਤ ਸਿੰਘ ਪਾਬਲਾ ਪਾਵਰਕਾਮ ਮੰਡਲ ਦਸੂਹਾ ਇੰਜੀ: ਠਾਕਰ ਕੁਲਦੀਪ ਸਿੰਘ ਹੁਸਿਆਰਪੁਰ ,ਇੰਜੀ: ਜੋਗਿੰਦਰ ਸਿੰਘ ਗੜਦੀਵਾਲਾ ,ਇਕਬਾਲ ਸਿੰਘ ਕੋਕਲਾ ਗੜਦੀਵਾਲਾ ਦਾ ਸਕੀਮ ਬਣਾ ਕੇ ਪਾਸ ਕਰਵਾਉਣ ਵਿੱਚ ਵਿਸੇਸ ਯੋਗਦਾਨ ਰਿਹਾ ।
ਜਿਸ ਦਾ ਉਦਘਾਟਨ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੇ 06-01-22 ਨੂੰ ਕੀਤਾ ਹੈ। ਗੜਦੀਵਾਲਾ ਹਲਕੇ ਨੂੰ ਬਹੁਤ ਵੱਡੀ ਪੰਜਾਬ ਸਰਕਾਰ ਦੀ ਦੇਣ ਹੈ ।ਇਹ ਗ੍ਰੈਡ ਬਣਨ ਨਾਲ 30 ਪਿੰਡ ਗੜਦੀਵਾਲਾ ਹਲਕੇ ਦੇ ਸੰਸਾਰਪੁਰ ਸਬ ਸਟੇਸਨ ਤੇ ਪੈਣੇ ਹਨ ਬਿਜਲੀ ਸਪਲਾਈ ਗਰਿੱਡ ਸੰਸਾਰਪੁਰ ਤੋ ਚੱਲੇਗੀ 35 ਪਿੰਡ ਦਸੂਹਾ ਹਲਕੇ ਦੇ ਪੈਣ ਨਾਲ 30 ਕੇ.ਵੀ ਸਬ ਸਟੇਸਨ ਗੜਦੀਵਾਲਾ ,ਘੋਗਰਾ,ਦਸੂਆ ਅੰਡਰ ਲੋਡ ਹੋ ਜਾਣਗੇ ਪਬਲਿੱਕ ਨੂੰ ਗਰਮੀਆ ਵਿੱਚ ਜਿਹੜੇ ਕੱਟ ਲੱਗਦੇ ਸੀ ਉਸ ਤੋ ਰਾਹਤ ਮਿਲ ਜਾਵੇਗੀ।
ਘੱਟ ਵੋਲਟੇਜ ਦੀ ਸਮਸਿਆ ਹੋਲ ਹੋ ਜਾਵੇਗੀ।ਕੰਡੀ ਦੇ ਵਿੱਚ ਇਹ 35 ਕੇ.ਵੀ ਬਿਜਲੀ ਘਰ ਬਣਨ ਨਾਲ ਉਦਯੋਗ ਫੈਕਟਰੀਆ ਆਉਣ ਨਾਲ ਨੋਜਵਾਨਾ ਨੂੰ ਰੋਜਗਾਰ ਮਿਲੇਗਾ। ਸੰਸਾਰਪੁਰ ,ਮਸਤੀਵਾਲ ,ਪੱਸੀ ਕੰਡੀ ,ਡਡਿਆਲ 100-100 ਕਿਲੋਮੀਟਰ ਲੰਬੇ ਫੀਡਰ ਕੁਦਰਤੀ ਆਫਤਾ ਕਾਰਣ ਜੱਦੋ ਲਾਈਨਾ ਵਿੱਚ ਫਾਲਟ ਪੈ ਜਾਦਾ ਸੀ ਬਿਜਲੀ ਚਾਲੂ ਕਰਨ ਵਿੱਚ ਦੋ ਤੋ ਤਿੰਨ ਦਿਨ ਕਈ ਵਾਰ ਹਫਤਾ ਲੱਗ ਜਾਦਾ ਸੀ ਜਿਸ ਕਾਰਨ ਪਾਣੀ ਦੀ ਭਾਰੀ ਕਿੱਲਤ ਆ ਜਾਦੀ ਸੀ.
ਆਮ ਪਬਲਿੱਕ / ਜਾਨਵਰ ਪਾਣੀ ਤੋ ਬਾਝੈ ਰਹਿੰਦੇ ਸਨ ।ਇਹ ਪਾਵਰ ਗਰਿੱਡ ਬਣਨ ਤੇ ਆਮ ਜਨਤਾ ਲਈ ਰੋਜਗਾਰ ਤਰੱਕੀ ਵਿਕਾਸ ਦੀਆ ਬੁਲੰਦੀਆਂ ਵੱਲ ਕੰਡੀ ਖੇਤਰ ਨੂੰ ਲੈ ਜਾਵੇਗਾ ਇਮਾਨਦਾਰ ਤੇ ਭੌਲੇ ਭਾਲੇ ਆਮ ਜਨਤਾ ਲਈ ਨੂੰ ਵਿਕਾਸ ਵੱਲ ਲਿਜਾਣਾ ਬਹੱਤ ਜਿਆਦਾ ਲੋੜ ਸੀ।ਇਕਬਾਲ ਸਿੰਘ ਕੋਕਲਾ ਗੜਦੀਵਾਲਾ ਨੇ ਦੱਸਿਆ ਮੈ ਗਰੀਬੀ 20 ਸਾਲ ਤੱਕ ਹੰਡਾਈ ਹੈ ਮੈ ਸੰਸਾਰਪੁਰ ਫੀਡਰ ਦਾ ਇੰਜੀ: ਉਪਪਿੰਦਰ ਸਿੰਘ ਖਾਬਾ ਜੀ ਅਓਦੇ ਸਮੇ ੪ ਸਾਲ ਨਿਗਰਾਨ ਵੀ ਰਿਹਾ ਮੈਨੂੰ ਪਾਸ ਕਰਵਾਉਣ ਵਿੱਚ ਘਰੋ ਬਾਹਰ ਰਹਿਣ ਵਿੱਚ ਮਸੁੱਕਲ ਤਾ ਬਹੂਤ ਆਈ ਮੇਰੀ ਪਤਨੀ ਨੇ ਕਨੈਡਾ ਦੀ ਟਿਕਟ ਕਰਾ ਲਈ ਬੱਚਿਆ ਨਾਲ ਸਲਾਹ ਕਰਕੇ ਤੁਸੀ ਤਾ ਘਰੋ ਬਾਹਰ ਰਹਿਣਾ ਜਦੋ ਸਕੀਮਾ ਸਾਰਿਆ ਪਾਸ ਹੋ ਜਾਣਗਿਆ ਮੈ ਆ ਜਾਵਾਗੀ ।ਪਲੈਨਿੰਗ ਪਟਿਆਲਾ ਯਓਂ ਵਿਕਾਸ ਗਿੱਲ ਅਓਓ ਬਲਜਿੰਦਰ ਸਿੰਘ ਜੀ ਦਾ ਵਿਸੇਸ ਧੰਨਵਾਦ ਰਿਹਾ ਹਰ ਸਮੇ ਗਾਇਡ ਕੀਤਾ।
( ਇਹ ਸਕੀਮ ਪਾਸ ਕਰਵਾਉਣ ਦੇ ਪੱਲ ਇਤਹਾਸ ਦੇ ਸਨੇਹਰੀ ਅੱਖਰਾ ਵਿੱਚ ਲਿਖੇ ਜਾਣਗੇ ) ਸਰਦਾਰ ਸੰਗਤ ਸਿੰਘ ਗਿਲਜੀਆ ਤੇ ਕੈਬਨਿਟ ਮਨਿਜਸਟਰ ਪੰਜਾਬ , ਮਾਨਯੌਗ ਡੋਗਰਾ ੰਲ਼ਅ ਹਲਕਾ ਦਸੂਹਾ ਜੀ ਦਾ ਵਿਸ਼ੇਸ ਯੋਗਦਾਨ ਰਿਹਾ ਹੈ।ਇਸ ਗ੍ਰੈਡ ਨੂੰ ਪਾਸ ਕਰਵਾ ਕੇ ਭਾਰੀ ਰਕਮ ਮਨਜੂਰ ਕਰਵਾਈ ਹੈ।ਇਹ ਬਿਜਲੀ ਘਰ ੬੬ ਕੇ.ਵੀ ਐਕਸੀਅਨ ਚਰਨਕਮਲ ਸਿੰਘ ਸਿਵਲ ਵਰਕਸ ਗੁਰਦਾਸਪੁਰ ਜੀ ਦੇ ਅਧੀਨ ਬਣਨਾ ਹੈ।ਜਮੀਨ ਦਾ ਇੰਤਕਾਲ ਕਰਵਾਉਣ ਲਈ ਸਰੂਆਤ ਹੋ ਗਈ ਹੈ ਤਜਵੀਜ ਸੰਸਾਰਪੁਰ ਗਰਿਡ ਤੇ ਲੋਡ ਪਾਉਣ ਤੋ ਬਾਅਦ ੩ ਨੰਬਰ ਸਬ ਸਟੇਸਨ ਘੋਗਰਾ,ਦਸੂਹਾ ਤੇ ਗੜਦੀਵਾਲਾ ਅੰਡਰ ਲੋਡ ਹੋ ਜਾਣਗੇ।
ਕਾਫੀ ਲੰਬੇ ਸਮੇਂ ਤੋ ਲਟਕਦੀ ਆ ਰਹੀ ਇਸ ਮੰਗ ਨੂੰ ਪੰਜਾਬ ਸਰਕਾਰ ਨੇ ਪੂਰੀ ਕਰਕੇ 30 ਬੈਡ ਦਾ ਹਸਪਤਾਲ ਗੜਦੀਵਾਲਾ ਲਈ ਪਾਸ ਕੀਤਾ ਜਮੀਨ ਸੰਚਾਈ ਲਈ ਟਿਊਵੈਲ ਕਨੈਕਸਨ ,ਸਹਿਰ ਗੜਦੀਵਾਲਾ ਲਈ ਸੀਵਰੇਜ / ਸੀਵਰੇਜ ਪਲਾਟ , ਵਾਟਰ ਸਪਲਾਈ ਪਿੰਡ ਮਸਤੀਵਾਲ ਵਿਖੈ ਸੜਕਾ ਦਾ ਜਾਲ ਨਵਿਆ ਬਿਜਲੀ ਲਾਇਨਾ ਟਰਾਸਫਰਮਰ ਨਵੇ ਤੇ ਐਗਮੋਟੇਸਨ ਤੇ 30 ਕਰੋੜ ਆਦਿ ਲਈ ਭਾਰੀਆ ਗਾ੍ਰਟ ਵੀ ਜਾਰੀ ਕੀਤੀਆ । ਇਹ ਵੀ ਹਲਕੇ ਨੂੰ ਇਮਾਨਦਾਰ ਸੂਝਵਾਨ ਸਰਦਾਰ ਸੰਗਤ ਸਿੰਘ ਗਿਲਜੀਆ ਦੀ ਦੇਣ ਹੈ।ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਸਰਕਾਰ ਦੇ ਚੰਗੇ ਉਦਮ ਸਦਕਾ ਹੋਇਆ ਹੈ।ਕਿਸਾਨ ਮਜਦੂਰ ਸਘੰਰਸ ਕਮੇਟੀ ਨੋਨ ਸਿਆਸੀ ਹੈ ਅਹੁਦੇਦਾਰ ਵੱਖ-ਵੱਖ ਸਿਆਸੀ ਪਾਰਟੀ ਨਾਲ ਸਬੰਧ ਰੱਖਦੇ ਹਨ ਪਰ ਜਿਹੜੇ ਕੰਮ ਪੰਜਾਬ ਸਰਕਾਰ ਨੇ ਚੰਗੇ ਕੀਤੇ ਹਨ ਉਹਨਾ ਦੀ ਤਰੀਫ ਕਰਨੀ ਬਣਦੀ ਹੈ ਤੇ ਕਰਦੇ ਰਹਾਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp