ਗ੍ਰੇਨੇਡ ਲਾਂਚਰ ਅਤੇ ਆਰਡੀਐਕਸ ਮਾਮਲੇ ਵਿੱਚ ਦੂਜੇ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਗੁਰਦਾਸਪੁਰ ਲੈ ਕੇ ਆਈ ਪੁਲਿਸ

ਗ੍ਰੇਨੇਡ ਲਾਂਚਰ ਅਤੇ ਆਰਡੀਐਕਸ ਮਾਮਲੇ ਵਿੱਚ ਦੂਜੇ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਗੁਰਦਾਸਪੁਰ ਲੈ ਕੇ ਆਈ ਪੁਲਿਸ
ਗੁਰਦਾਸਪੁਰ, 9 ਫਰਵਰੀ ( ਅਸ਼ਵਨੀ ) :– ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵੱਲੋਂ ਗਣਤੰਤਰ ਦਿਹਾੜੇ ਤੇ 20 ਜਨਵਰੀ ਨੂੰ ਇਕ ਵੱਡੀ ਸਾਜਿਸ਼ ਨੂੰ ਨਾਕਾਮ ਕਰਦਿਆ ਹੋਇਆ 3.79 ਕਿੱਲੋ ਆਰ.ਡੀ.ਐਕਸ ਸਮੇਤ ਗ੍ਰੇਨੇਡ, ਗ੍ਰੇਨੇਡ ਲਾਂਚਰ ਅਤੇ ਹੋਰ ਟਾਈਮਰ ਯੰਤਰ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਹੁਣ ਇਸ ਮਾਮਲੇ ‘ਚ ਸ਼ਾਮਿਲ ਦੂਜੇ ਦੋਸ਼ੀ ਤੋਂ ਪੁਛ ਪੜਤਾਲ ਲਈ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਗੁਰਦਾਸਪੁਰ ਪੁਲਿਸ ਵੱਲੋ ਗੁਰਦਾਸਪੁਰ ਲਿਆਂਦਾ ਗਿਆ ਹੈ।ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਮੁਲਜ਼ਮ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ਼ ਸੁੱਖ ਘੁੰਮਣ ਵਾਸੀ ਖਰਾਲ ਦੇ ਰੂਪ ਵਿੱਚ ਹੋਈ ਹੈ ਜੋਕਿ ਲੁਧਿਆਣਾ ਜੇਲ੍ਹ ਵਿੱਚ ਬੰਦ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਮਲਕੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਉਕਤ ਪਾਕਿਸਤਾਨ ਤੋਂ ਮੰਗਵਾਏ ਗਏ ਆਰਡੀਐਸ ਅਤੇ ਦੂਜੇ ਹਥਿਆਰਾਂ ਦੀ ਬਰਾਮਦਗੀ ਕੀਤੀ ਸੀ। ਦੂਜੇ ਦੋਸ਼ੀ ਤੋਂ ਗੁਰਦਾਸਪੁਰ ਪੁਲਿਸ ਨੂੰ ਕੁਝ ਹੋਰ ਵੱਡੀ ਬਰਾਮਦਗੀ ਦੀ ਉਮੀਦ ਹੈ।ਦੱਸਣਯੋਗ ਹੈ ਕਿ ਉਪਰੋਕਤ ਆਰਡੀਐਕਸ ਅਤੇ ਗ੍ਰੇਨੇਡ ਸਮੇਤ ਲਾਂਚਰ ਦੀ ਬਰਾਮਦਗੀ ਗੁਰਦਾਸਪੁਰ ਪੁਲਿਸ ਨੇ ਗੁਰਦਾਸਪੁਰ ਦੇ ਗਾਜੀਕੋਟ ਦੇ ਰਹਿਣ ਵਾਲੇ ਮਲਕੀਤ ਸਿੰਘ ਦੀ ਨਿਸ਼ਾਨਦੇਹੀ ‘ਤੇ ਕੀਤੀ ਸੀ। ਜਿਸ ਕਾਰਨ ਵੱਡੀ ਵਾਰਦਾਤ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।ਮਲਕੀਤ ਨੂੰ ਗਿਰਫ੍ਤਾਰ ਕਰ ਉਸਦੇ ਸਾਥੀ ਸੁਖਪ੍ਰੀਤ ਸਿੰਘ ਉਰਫ ਸੁੱਖ ਘੁੰਮਣ, ਤਰਨਜੋਤ ਸਿੰਘ ਉਰਫ ਤੱਣਾ ਅਤੇ ਸੁਖਮੀਤ ਪਾਲ ਸਿੰਘ ਉਰਫ ਸੁੱਖ ਭਿਖਾਰੀ ਵਾਲਾ ਸਾਰੇ ਵਾਸੀ ਗੁਰਦਾਸਪੁਰ ਅਤੇ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਅਤੇ ਭਗੌੜੇ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਤੇ ਵੀ ਕੇਸ ਦਰਜ ਕੀਤਾ ਗਿਆ ਸੀ।
ਪੁਲੀਸ ਵੱਲੋਂ ਦੱਸਿਆ ਗਿਆ ਕਿ ਮਲਕੀਤ ਸਿੰਘ ਸੁੱਖ ਘੁਮਾਣ ਦੇ ਸਿੱਧੇ ਸੰਪਰਕ ਵਿੱਚ ਸੀ। ਸੁੱਖ ਘੁੰਮਣ ਮੁੱਖ ਸਾਜ਼ਿਸ਼ਕਰਤਾ ਸੀ ਜਿਸ ਨੇ ਪਾਕਿਸਤਾਨ ਰਹਿ ਰਹੇ ਆਂਤਕੀ ਲਖਬੀਰ ਸਿੰਘ ਰੋਡੇ ਅਤੇ ਗੈਂਗਸਟਰ ਅਰਸ਼ ਡੱਲਾ ਜੋ ਕਿ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ, ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਜਿਸ ਤੋਂ ਬਾਅਦ ਲਖਬੀਰ ਸਿੰਘ ਰੋਡੇ ਨੇ ਪਾਕਿਸਤਾਨ ਤੋਂ ਵਿਸਫੋਟਕਾਂ ਦੀ ਖੇਪ ਭਾਰਤ ਭੇਜ ਦਿੱਤੀ।

ਐਸ.ਐਸ.ਪੀ ਨਾਨਕ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਰੋਡੇ ਵੱਲੋਂ ਰਚੀ ਗਈ ਅੱਤਵਾਦੀ ਸਾਜ਼ਿਸ਼ ਨੂੰ ਪੁਲਿਸ ਵੱਲੋਂ ਨਾਕਾਮ ਕਰ ਦਿੱਤਾ ਗਿਆ ਸੀ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਹੋਰ ਤੇਜੀ ਲਿਆਉਣ ਕਾਰਨ ਹੁਣ ਲੁਧਿਆਣਾ ਜੇਲ੍ਹ ਵਿੱਚ ਬੰਦ ਸੁੱਖ ਘੁੰਮਣ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪ੍ਰੋਡਕਸ਼ਨ ਵਾਰੰਟ ‘ਤੇ ਗੁਰਦਾਸਪੁਰ ਲਿਆਂਦਾ ਗਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁੱਖ ਭਿਖਾਰੀਵਾਲ ਇਸ ਸਮੇਂ ਤਿਹਾੜ ਜੇਲ੍ਹ ਦਿੱਲੀ ਵਿੱਚ ਬੰਦ ਹੈ। ਦੂਜੇ ਪਾਸੇ ਤਰਨਜੋਤ ਸਿੰਘ ਤੰਨਾ ਇਸ ਸਮੇਂ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋ ਇਸ ਕੇਸ ਸੰਬੰਧੀ ਪੁਲਿਸ ਵੱਲੋਂ ਬਾਰੀਕਿ ਨਾਲ ਜਾਂਚ ਕੀਤੀ ਜਾਵੇਗੀ । ਇਸ ਸੰਬੰਧੀ ਪੁਲਿਸ ਸਟੇਸ਼ਨ ਦੀਨਾਨਗਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply