ਗੜ੍ਹਦੀਵਾਲਾ / ਹੁਸ਼ਿਆਰਪੁਰ : ਪਿੰਡ ਸਕਰਾਲਾ ਵਿੱਚ ਪਿੰਡ ’ਚ ਬਣੇ ਪੀਰਾਂ ਦੇ ਸਥਾਨ ’ਤੇ ਝੰਡਾ ਚੜ੍ਹਾਉਂਦੇ ਸਮੇਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ 5 ਵਿਅਕਤੀ ਕਰੰਟ ਲੱਗਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਮੌਕੇ ’ਤੇ ਪਿੰਡ ਵਾਸੀਆਂ ਵਲੋਂ ਟਾਂਡਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ।
ਮ੍ਰਿਤਕ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਸਰਪੰਚ ਪਰਮਜੀਤ ਸਿੰਘ ਵਾਸੀ ਪਿੰਡ ਸਕਰਾਲਾ ਜਦਕਿ ਜਖਮੀਆਂ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ, ਰਾਮ ਸਿੰਘ ਪੁੱਤਰ ਹਰੀ ਰਾਮ, ਗੁਰਮੀਤ ਸਿੰਘ ਪੁੱਤਰ ਮਨਸਾ ਰਾਮ, ਉਂਕਾਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਸਕਰਾਲਾ ਵਜੋਂ ਹੋਈ। ਹਾਦਸਾ ਸਾਢੇ ਗਿਆਰਾਂ ਵਜੇ ਸਵੇਰੇ ਉਸ ਵੇਲੇ ਵਾਪਰਿਆ ਜਦੋਂ ਬਾਬਾ ਜ਼ਾਹਰ ਪੀਰ ਦੇ ਅਸਥਾਨ ’ਤੇ ਸੰਗਤ ਸਲਾਨਾ ਜੋੜ ਮੇਲਾ ਮਨਾ ਰਹੀ ਸੀ ਅਤੇ ਕੁਝ ਸੇਵਾਦਾਰਾਂ ਵਲੋਂ ਝੰਡਾ ਚੜਾਉਣ ਦੀ ਰਸਮ ਅਦਾ ਕਰਨ ਵੇਲੇ ਝੰਡੇ ਦਾ ਲੋਹੇ ਦਾ ਖੰਭਾ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਛੂਹ ਗਿਆ, ਜਿਸ ਕਾਰਨ ਸਿਮਰਨਜੀਤ ਸਿੰਘ ਸਮੇਤ 5 ਲੋਕ ਗੰਭੀਰ ਰੂਪ ’ਚ ਜਖ਼ਮੀ ਹੋ ਗਏ, ਜਿੰਨਾਂ ਨੂੰ ਪਿੰਡ ਵਾਸੀਆਂ ਵਲੋਂ ਟਾਂਡਾ ਦੇ ਇੱਕ ਨਿੱਜੀ ਹਸਪਤਾਲ ’ਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਸਿਮਰਨਜੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦਕਿ ਇੱਕ ਗੰਭੀਰ ਜਖ਼ਮੀ ਹਰਪ੍ਰੀਤ ਸਿੰਘ ਨੂੰ ਜਲੰਧਰ ਰੈਫਰ ਕਰ ਦਿੱਤਾ ਤੇ ਬਾਕੀ 4 ਹਸਪਤਾਲ ’ਚ ਜੇਰੇ ਇਲਾਜ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp