ਠੇਕੇਦਾਰ ਪ੍ਰਕਾਸ਼ ਸਿੰਘ ਦਾ ਸਵਰਗਵਾਸ ਵੱਡਾ ਘਾਟਾ – ਡਾ. ਰਾਜ ਕੁਮਾਰ

ਪੁਰਾਣੇ ਕਾਂਗਰਸ ਵਰਕਰ ਦੇ ਸੰਸਕਾਰ ਤੇ ਪਹੁੰਚੇ
Hoshairpur,(Sukhwinder , Vikas Julka) : ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਆਪਣੇ ਪਿੰਡਾਂ ਵਿਚ ਵਿਚਰਣ, ਲੋਕਾਂ ਨਾਲ ਰਾਬਤਾ ਕਾਇਮ ਕਰਣ, ਪਿੰਡ ਪੱਧਰੀ ਆਗੂਆਂ, ਪਾਰਟੀ ਵਰਕਰਾਂ ਅਤੇ ਆਪਣੇ ਸਮਰਥਕਾਂ ਨਾਲ ਮੇਲ-ਜੋਲ ਬਣਾਈ ਰੱਖ ਕੇ ਆਪਣੇ ਆਪ ਨੂੰ ਸਮਾਜਕ ਤੌਰ ਤੇ ਸਰਗਰਮ ਰੱਖਣ ਲਈ ਜਾਣੇ ਜਾਂਦੇ ਹਨ ਅਤੇ ਆਪਣੇ ਨਾਲ ਲੰਮੇ ਸਮੇਂ ਤੋਂ ਜੁੜੇ ਪਾਰਟੀ ਵਰਕਰਾਂ ਨੂੰ ਉਚਿਤ ਸਤਕਾਰ ਅਤੇ ਮਾਣ ਸਨਮਾਨ ਦਿੰਦੇ ਹਨ।

 

ਇਸ ਦਾ ਇੱਕ ਉਦਾਹਰਣ ਉਸ ਸਮੇਂ ਵੇਖਣ ਨੂੰ ਮਿਲਿਆ ਜਦ ਅੱਜ ਉਹ ਪਿੰਡ ਡਾਂਡੀਆਂ ਦੇ ਬਹੁਤ ਬਜੁਰਗ ਪੁਰਾਣੇ ਕਾਂਗਰਸੀ ਵਰਕਰ ਠੇਕੇਦਾਰ ਪ੍ਰਕਾਸ਼ ਸਿੰਘ ਦੇ ਸਵਰਗਵਾਸ ਤੇ ਉਹਨਾਂ ਦੇ ਦਾਹ ਸੰਸਕਾਰ ਤੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਡਾ. ਰਾਜ ਨੇ ਪ੍ਰਕਾਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਮੇਰੇ ਪ੍ਰੇਰਣਾ ਸਰੋਤ ਅਤੇ ਮਾਰਗਦਰਸ਼ਕ ਰਹੇ ਸਨ ਅਤੇ ਉਹਨਾਂ ਦੇ ਜਾਣ ਨਾਲ ਮੈਂਨੂ ਵਿਅਕਤੀਗਤ ਤੌਰ ਤੇ ਘਾਟਾ ਹੋਇਆ ਹੈ। ਜਿਸਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਕਾਂਗਰਸ ਪ੍ਰਤੀ ਪੂਰੀ ਈਮਾਨਦਾਰੀ ਅਤੇ ਦਿਲੋਂ ਜੁੜਾਵ ਰੱਖਦੇ ਸਨ।

Advertisements

ਪਿਛਲੇ ਦਿਨੀਂ ਵੀ ਲੋਕਸਭਾ ਚੋਣਾਂ ਦੌਰਾਨ ਉਹ ਪਾਰਟੀ ਅਤੇ ਮੇਰੇ ਲਈ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਸਨ। ਕੁਛ ਦਿਨ ਪਹਿਲਾਂ ਵੀ ਜਦੋਂ ਠੇਕੇਦਾਰ ਸਾਹਿਬ ਦੀ ਸਿਹਤ ਨਾਸਾਜ ਹੋਣ ਤੇ ਵੀ ਡਾ. ਰਾਜ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਹਾਲ ਜਾਣਿਆ ਸੀ। ਡਾ. ਰਾਜ ਨੇ ਦੁਖੀ ਹਿਰਦੇ ਨਾਲ ਵਿਛੜੀ ਰੂਹ ਨੂੰ ਭਾਵਭਿੰਨੀ ਸ਼ਰਧਾਨੰਜਲੀ ਅਰਪਿਤ ਕੀਤੀ। ਭਾਰੀ ਮਨ ਨਾਲ ਡਾ. ਰਾਜ ਨੇ ਯਾਦ ਕੀਤਾ ਜਦੋਂ ਪਿਛਲੇ ਵਿਧਾਨਸਭਾ ਚੋਣਾਂ ਦੌਰਾਨ ਜਦੋਂ ਉਹ ਨਾਮਾਂਕਨ ਪੱਤਰ ਭਰਨ ਗਏ ਸਨ ਤਾਂ ਪ੍ਰਕਾਸ਼ ਸਿੰਘ ਜੀ ਵੀ ਉਹਨਾਂ ਨਾਲ ਗਏ ਸਨ ਅਤੇ ਜਿੱਤ ਦਾ ਅਸ਼ੀਰਵਾਦ ਦਿੱਤਾ ਸੀ।

Advertisements

ਪਾਰਟੀ ਪ੍ਰਤੀ ਉਹਨਾਂ ਦੀ ਇਮਾਨਦਾਰੀ ਅਤੇ ਨਿਸ਼ਠਾ ਅਤੇ ਦਿਲੀ ਲਗਾਵ ਦੇ ਕਾਰਣ ਉਹਨਾਂ ਦੇ ਪਾਰਥਿਵ ਸ਼ਰੀਰ ਨੂੰ ਪਾਰਟੀ ਦੇ ਝੰਡੇ ਵਿੱਚ ਲਪੇਟ ਕੇ ਪੂਰੇ ਮਾਣ ਸਨਮਾਨ ਨਾਲ ਉਹਨਾਂ ਦੀਆਂ ਅੰਤਮ ਰਸਮਾਂ ਪੂਰੀਆਂ ਕੀਤੀਆਂ ਗਈਆਂ। ਇਸ ਮੌਕੇ ਤੇ ਸ਼ਿਵਰੰਜਨ ਰੋਮੀ ਚੱਬੇਵਾਲ, ਹੈਪੀ ਡਾਂਡੀਆਂ, ਸੰਮਤੀ ਮੈਂਬਰ ਪਵਨ ਕੁਮਾਰ, ਜਸਵਿੰਦਰ ਸਰਿਆਲਾ, ਦਲਵੀਰ ਸਿੰਘ, ਡਾ. ਵਿਪਨ ਪੰਚਨੰਗਲ, ਜਸਵਿੰਦਰ ਸਿੰਘ ਠੱਕਰਵਾਲ ਜਿਲਾ ਪੀਸ਼੍ਰਦ, ਸੰਤ ਜਸਵਿੰਦਰ ਸਿੰਘ ਡਾਂਡੀਆਂ ਆਦਿ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਣ ਅਤੇ ਪ੍ਰਕਾਸ਼ ਸਿੰਘ ਦੇ ਅੰਤਿਮ ਦਰਸ਼ਨਾਂ ਨੂੰ ਪਹੁੰਚੇ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply