ਡਾ.ਐਸ ਕਰੁਣਾ ਰਾਜੂ, ਮੁੱਖ ਚੋਣ ਅਫਸਰ ਪੰਜਾਬ ਵਲੋਂ ਈ.ਵੀ.ਐਮ ਸਟਰਾਂਗ ਰੂਮਾਂ ਦੀ ਸੁਰੱਖਿਆ ਸਬੰਧੀ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਦਾ ਦੌਰਾ

ਡਾ.ਐਸ ਕਰੁਣਾ ਰਾਜੂ, ਮੁੱਖ ਚੋਣ ਅਫਸਰ ਪੰਜਾਬ ਵਲੋਂ ਈ.ਵੀ.ਐਮ ਸਟਰਾਂਗ ਰੂਮਾਂ ਦੀ ਸੁਰੱਖਿਆ ਸਬੰਧੀ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਦਾ ਦੌਰਾ
ਗੁਰਦਾਸਪੁਰ, 25 ਫਰਵਰੀ (  ਅਸ਼ਵਨੀ ) ਡਾ. ਐਸ ਕਰੁਣਾ ਰਾਜੂ, ਮੁੱਖ ਚੋਣ ਅਫਸਰ ਪੰਜਾਬ ਵਲੋਂ ਅੱਜ ਈ.ਵੀ.ਐਮ ਸਟਰਾਂਗ ਰੂਮਾਂ/ਕਾਊਟਿੰਗ ਸੈਂਟਰਾਂ ਦੀ ਸਰੁੱਖਿਆ ਸਬੰਧੀ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ, ਜਿਥੇ ਜਿਲੇ ਦੇ ਸਾਰੇ 07 ਵਿਧਾਨ ਸਭਾ ਹਲਕਿਆਂ ਦੇ ਈ.ਵੀ.ਐਮ ਸਟਰਾਂਗ ਰੂਮ ਸਥਾਪਤ ਕੀਤੇ ਗਏ ਹਨ। ਇਸ ਮੌਕੇ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ, ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ, ਸ੍ਰੀ ਗੋਰਵ ਤੂਰਾ ਐਸ.ਐਸ.ਪੀ ਬਟਾਲਾ, ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਰਿਟਰਨਿੰਗ ਅਫਸਰ ਸ੍ਰੀ ਹਰਗੋਬਿੰਦਪੁਰ ਮੋਜੂਦ ਸਨ।

ਇਸ ਮੌਕੇ ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਵਲੋਂ 7 ਵਿਧਾਨ ਸਭਾ ਹਲਕਿਆਂ ਦੀਆਂ ਪਲਿੰਗ ਵਾਲੀਆਂ ਵੋਟਿੰਗ ਮਸ਼ੀਨਾਂ ਸੁਖਜਿੰਦਰ ਕਾਲਜ ਗਰੁੱਪ ਆਫ ਇੰਸਟੀਚਿਊਟ, ਹਰਦੋਛੰਨੀ ਰੋਡ ਗੁਦਾਸਪੁਰ ਵਿਖੇ ਇੰਜੀਨਰਿੰਗ ਵਿੰਗ, ਪੋਲੀਟੈਕਨਿਕ ਵਿੰਗ ਅਤੇ ਫਾਰਮੇਸੀ ਕਾਲਜ ਵਿਖੇ ਬਣਾਏ ਗਏ ਸਟਰਾਂਗ ਰੂਮਾਂ ਦਾ ਨਿਰੀਖਣ ਕਰਦਿਆਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਇੰਨਬਿੰਨ ਪਾਲਣਾ ਕਰਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਥੇ 24 ਘੰਟੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ), ਹਥਿਆਰਬੰਦ ਪੁਲਿਸ ਅਤੇ ਪੰਜਾਬ ਪੁਲਿਸ ਤਾਇਨਾਤੀ ਦੇ ਨਾਲ ਤਿੰਨ ਪੱਧਰੀ ਸੁਰੱਖਿਆ ਉਪਾਅ ਸਥਾਪਤ ਕੀਤੇ ਹਨ। ਸੁਰੱਖਿਆ ਬਲ 24 ਘੰਟੇ ਸਟਰਾਂਗ ਰੂਮਾਂ ਦੀ ਸਖ਼ਤ ਨਿਗਰਾਨੀ ਕਰ ਰਹੇ ਹਨ। ਹਰੇਕ ਸਟਰਾਂਗ ਰੂਮਾਂ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਗਾਏ ਹਨ, ਜਿਨਾਂ ਦਾ ਵਿਯੂ ਸਟਰਾਂਗ ਰੂਮ ਦੇ ਬਾਹਰ ਐਲ.ਈ.ਡੀ ਰਾਹੀ ਦਿੱਤਾ ਗਿਆ ਹੈ।

ਮੁੱਖ ਚੋਣ ਅਫਸਰ ਪੰਜਾਬ ਵਲੋਂ ਸੀਸੀਟੀਵੀ ਕੈਮਰਿਆਂ ਦੀ ਲਾਈਵ ਫੀਡਿੰਗ ਨੂੰ ਮੋਨੀਟਰਿੰਗ ਕਰਨ ਲਈ ਐਡਮਿਨ ਬਲਾਕ, ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਗੇਟ ਨੰਬਰ 1 ਵਿਖੇ ਬਣਾਏ ਫੈਸਿਲੀਟੇਸ਼ਨ ਸੈਂਟਰ-ਕਮ-ਕੰਟਰੋਲ ਰੂਮ ਦਾ ਦੌਰਾ ਵੀ ਕੀਤਾ। ਇਸ ਕੰਟਰੋਲ ਰੂਮ ਵਿਚ ਚੋਣ ਲੜ ਰਹੇ ਉਮੀਦਵਾਰਾਂ/ਨੁਮਾਇੰਦੇ ਆ ਕੇ ਸਟਰਾਂਗ ਰੂਮਾਂ ਦੇ ਕੀਤੇ ਗਏ ਸੁਰੱਖਿਆ ਪ੍ਰਬੰਧ ਦੀ ਫੁੱਟਜ਼ (ਵਿਯੂ) ਦੇਖ ਸਕਦੇ ਹਨ।

ਇਸ ਮੌਕੇ ਮੁੱਖ ਚੋਣ ਅਫਸਰ ਪੰਜਾਬ ਵਲੋਂ ਫੈਸਿਲੀਟੇਸ਼ਨ ਸੈਂਟਰ-ਕਮ-ਕੰਟਰੋਲ ਰੂਮ ਵਿਖੇ ਸਟਰਾਂਗ ਰੂਮਾਂ ਦੀ ਸੁਰੱਖਿਆ ਪ੍ਰਬੰਧ ਦੀ ਫੁੱਟਜ਼ ਵੱਖਣ ਪੁਹੰਚੇ ਹੋਏ ਦੀਨਾਨਗਰ ਤੋਂ ਆਪ ਪਾਰਟੀ ਦੇ ਉਮੀਦਵਾਰ ਸ਼ਮਸੇਰ ਸਿੰਘ ਅਤੇ ਫਤਿਹਗੜ੍ਹ ਚੂੜੀਆਂ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਪਨੂੰ ਨਾਲ ਗੱਲਬਾਤ ਕੀਤੀ ਤੇ ਉਮੀਦਵਾਰਾਂ ਵਲੋਂ ਜ਼ਿਲਾ ਪ੍ਰਸ਼ਾਸਨ ਵਲੋਂ ਸਟਰਾਂਗ ਰੂਮਾਂ ਦੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਗੱਲ ਕਰਦਿਆਂ ਜ਼ਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪੋਲਿੰਗ ਵਾਲੀਆਂ ਵੋਟਿੰਗ ਮਸ਼ੀਨਾਂ ਸਟਰਾਂਗ ਰੂਮਾਂ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਹਨ। ਕਿਸੇ ਵੀ ਅਧਿਕਾਰੀ ਨੂੰ ਸਟਰਾਂਗ ਰੂਮ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ 24 ਘੰਟੇ ਪੁਲਿਸ ਪ੍ਰਸੋਨਲ ਤੇ ਸੀ.ਏ.ਪੀ.ਐਫ ਦੇ ਜਵਾਨ ਤਾਇਨਾਤ ਹਨ। ਤਾਇਨਾਤ ਕੀਤੇ ਗਏ ਪੁਲਿਸ ਪ੍ਰਸੋਨਲ ਲਈ ਲਾਗਬੁੱਕ (ਡਿਊਟੀ ਰੋਸਟਰ) ਲੱਗਾ ਹੋਇਆ ਹੈ। ਵੋਟਿੰਗ ਮਸ਼ੀਨਾਂ ਦੀ ਸੁਰੱਖਿਆ /ਮੋਨੀਟਰਿੰਗ ਲਈ ਸਟਰਾਂਗ ਰੂਮਾਂ ਵਿਖੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਨਾਂ ਅੱਗੇ ਦੱਸਿਆ ਕਿ ਫੈਸਿਲੀਟੇਸ਼ਨ ਸੈਂਟਰ-ਕਮ-ਕੰਟਰੋਲ ਰੂਮ ਦੇ ਬਾਹਰਵਾਰ ਵਿਚ ਉਮੀਦਵਾਰਾਂ/ਨੁਮਾਇੰਦਿਆਂ ਦੀ ਸਹਾਇਤਾ ਲਈ ਸਬੰਧਤ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਂਅ ਤੇ ਮੋਬਾਇਲ ਨੰਬਰ ਦਾ ਬੋਰਡ ਲਗਾਇਆ ਹੋਇਆ ਤਾਂ ਜੋ ਜਰੂਰਤ ਪੈਣ ’ਤੇ ਤੁਰੰਤ ਸਬੰਧਤ ਕਰਮਚਾਰੀ ਨਾਲ ਸੰਪਰਕ ਕੀਤਾ ਜਾ ਸਕੇ।

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਅੱਗੇ  ਕਿਹਾ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਸਟਰਾਂਗ ਰੂਮਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਦਾ ਕੰਮ ਅਮਨ-ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।

ਇਸ ਮੌਕੇ ਡਾ. ਅਮਨਦੀਪ ਕੋਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ- ਰਿਟਰਨਿੰਗ ਅਫਸਰ ਫਤਹਿਗੜ੍ਹ ਚੂੜੀਆਂ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਗੁਰਦਾਸਪੁਰ ਕਮ-ਨੋਡਲ ਅਫਸਰ ਫੈਸਿਲੀਟੇਸ਼ਨ ਸੈਂਟਰ-ਕਮ-ਕੰਟਰੋਲ ਰੂਮ, ਅਮਨਪ੍ਰੀਤ ਸਿੰਘ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਗੁਰਦਾਸਪੁਰ, ਹਰਪ੍ਰੀਤ ਸਿੰਘ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਡੇਰਾ ਬਾਬਾ ਨਾਨਕ, ਰਾਮ ਸਿੰਘ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਬਟਾਲਾ, ਪਵਿੱਤਰ ਸਿੰਘ ਰਿਟਰਨਿੰਗ ਅਫਸਰ-ਕਮ- ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਗੁਰਦਾਸਪੁਰ, ਮਨਜਿੰਦਰ ਸਿੰਘ ਚੋਣ ਕਾਨੂੰਗੋ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply