ਸਾਂਝੇ ਅਧਿਆਪਕ ਮੋਰਚੇ ਵੱਲੋਂ ਰੁਕੀਆਂ ਤਨਖਾਹਾਂ ਜਾਰੀ ਨਾ ਹੋਣ ਦੀ ਸੂਰਤ ‘ਚ 4 ਮਾਰਚ ਨੂੰ ਜਿਲ੍ਹਾ ਪੱਧਰੀ ਰੋਸ ਮੁਜ਼ਾਹਰਿਆਂ ਦੀ ਚਿਤਾਵਨੀ, ਜਿਲ੍ਹਾ ਸਿਖਿਆ ਅਫਸਰ ਨੂੰ ਦਿੱਤਾ ‘ਰੋਸ ਪੱਤਰ  

ਤਨਖਾਹਾਂ ਲਈ ਲੋੜੀਦਾਂ ਬਜ਼ਟ ਨਾ ਜਾਰੀ ਹੋਣ ਵਿਰੁੱਧ ਸਾਂਝੇ ਅਧਿਆਪਕ ਮੋਰਚੇ ਨੇ ਦਿੱਤਾ ‘ਰੋਸ ਪੱਤਰ’

ਰੁਕੀਆਂ ਤਨਖਾਹਾਂ ਅਤੇ ਬਕਾਏ ਨਾ ਜਾਰੀ ਹੋਣ ਦੀ ਸੂਰਤ ‘ਚ 4 ਮਾਰਚ ਨੂੰ ਜਿਲ੍ਹਾ ਪੱਧਰੀ ਰੋਸ ਮੁਜ਼ਾਹਰਿਆਂ ਦੀ ਚਿਤਾਵਨੀ

Advertisements

.ਹੁਸ਼ਿਆਰਪੁਰ ,25 ਫਰਵਰੀ :
ਪੰਜਾਬ ਵਿੱਚ ਹਜਾਰਾਂ ਅਧਿਆਪਕਾਂ ਅਤੇ ਨਾਨ ਟੀਚਿੰਗ ਅਮਲੇ ਦੀਆਂ ਜਨਵਰੀ-2022 ਮਹੀਨੇ ਦੀਆਂ ਤਨਖਾਹਾਂ ਅਤੇ ਤਨਖਾਹ ਕਮੀਸ਼ਨ ਦੇ ਬਕਾਏ ਰੁਕੇ ਹੋਏ ਹਨ। ਇਸ ਤੋਂ ਇਲਾਵਾ ਸਮੁੱਚੇ ਪੰਜਾਬ ਵਿੱਚ ਫਰਵਰੀ ਮਹੀਨੇ ਦੀ ਤਨਖਾਹ ਬਨਾਉਣ ਲਈ ਵੀ ਬਜ਼ਟ ਉਪਲੱਬਧ ਨਹੀਂ ਹੈ, ਜਿਸ ਕਾਰਨ ਨੇੜ ਭਵਿੱਖ ਵਿੱਚ ਵੀ ਤਨਖਾਹਾਂ ਮਿਲਣ ਦੇ ਅਸਾਰ ਮੱਧਮ ਹਨ। ਸਾਂਝਾ ਅਧਿਆਪਕ ਮੋਰਚੇ (ਜਿਲ੍ਹਾ ਹੁਸ਼ਿਆਰਪੁਰ ਵਲੋਂ ਇਸ ਸਬੰਧੀ ਜਿਲ੍ਹਾ ਸਿਖਿਆ ਅਫਸਰ ( ਸ ਸ) ਰਾਹੀਂ ਪ੍ਰਮੁੱਖ ਸਕੱਤਰ ਅਤੇ ਸਿੱਖਿਆ ਮੰਤਰੀ ਦੇ ਨਾਂ ‘ਰੋਸ ਪੱਤਰ’ ਭੇਜਦੇ ਹੋਏ, ਤਨਖਾਹਾਂ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ, ਅਜਿਹਾ ਨਾ ਹੋਣ ਦੀ ਸੂਰਤ ‘ਚ 4 ਮਾਰਚ ਨੂੰ ਜਿਲ੍ਹਾ ਪੱਧਰੀ ਰੋਸ ਮੁਜ਼ਾਹਰਾ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।

Advertisements

ਇਸ ਮੌਕੇ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਮੁਕੇਸ਼ ਕੁਮਾਰ,ਅਮਨਦੀਪ ਸ਼ਰਮਾ,ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਤਨਖਾਹਾਂ ਤੇ ਪਿਛਲੇ ਤਨਖਾਹ ਬਕਾਏ ਦੀ ਅਦਾਇਗੀ ਲਈ ਸਮੇਂ ਸਿਰ ਬਜ਼ਟ ਨਾ ਉਪਲੱਬਧ ਹੋਣ ਕਾਰਨ ਕਰਮਚਾਰੀਆਂ ਨੂੰ ਗੰਭੀਰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਸਿੱਖਿਆ ਵਿਭਾਗ ਵਲੋਂ ਕੁੱਝ ਅਧਿਆਪਕਾਂ ਦੇ ਤਨਖਾਹ ਏਰੀਅਰ ਕਢਵਾਉਣ ਨੂੰ ਇਸ ਸੰਕਟ ਲਈ ਜ਼ਿੰਮੇਵਾਰ ਕਹਿਣ ਦੀ ਸਖਤ ਨਿਖੇਧੀ ਕਰਦਿਆਂ ਦੱਸਿਆ ਕਿ, ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਦਿੱਤੇ ਲੰਗੜੇ ਤਨਖਾਹ ਕਮਿਸ਼ਨ ਦੇ ਵੀ ਪਿਛਲੇ ਸਾਢੇ ਪੰਜ ਸਾਲ ਦੇ ਬਕਾਏ ਅਤੇ ਮਹਿੰਗਾਈ ਭੱਤੇ ਦਾ ਏਰੀਅਰ ਦੱਬੇ ਹੋਏ ਹਨ। ਸਰਕਾਰ ਨੇ ਮਹਿਜ਼ ਚਾਰ ਮਹੀਨਿਆਂ ਦਾ ਬਕਾਇਆ ਹੀ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਲਈ ਵੀ ਲੋੜੀਂਦਾ ਬਜਟ ਨਾ ਹੋਣਾ ਵਿੱਤ ਵਿਭਾਗ ਦੀ ਘੋਰ ਨਾਲਾਇਕੀ ਹੈ। ਸਰਕਾਰੀ ਅਲਗਰਜ਼ੀ ਕਾਰਨ ਤਨਖਾਹ ਵਿਹੂਣੇ ਅਧਿਆਪਕ, ਬੈਂਕਾਂ ਤੋਂ ਲਏ ਕਰਜ਼ਿਆਂ ਦੀਆਂ ਕਿਸ਼ਤਾਂ ਸਮੇਤ ਹੋਰ ਪਰਿਵਾਰਕ ਖਰਚ ਕਰਨ, ਤੋਂ ਅਸਮਰਥ ਹੋ ਗਏ ਹਨ। ਦੂਜੇ ਪਾਸੇ ਵਿੱਤੀ ਵਰ੍ਹੇ ਦੇ ਅਖੀਰਲੇ ਮਹੀਨੇ ਹੋਣ ਕਾਰਨ, ਬਿਨਾਂ ਤਨਖ਼ਾਹ ਪ੍ਰਾਪਤ ਹੋਇਆਂ ਆਮਦਨ ਕਰ ਭਰਨ ਦੀ ਤਲਵਾਰ ਵੀ ਲਟਕੀ ਹੋਈ ਹੈ।

Advertisements

ਅਧਿਆਪਕ ਆਗੂਆਂ ਸੁਖਦੇਵ ਡਾਨਸੀਵਾਲ ਸੁਨੀਲ ਸ਼ਰਮਾ ਅਸ਼ਨੀ ਕੁਮਾਰ,ਰਾਜ ਕੁਮਾਰ ਮਨਜੀਤ ਸਿੰਘ ਬਾਬਾ, ਵਿਕਾਸ ਸ਼ਰਮਾ,ਗੁਰਦੀਪ ਸਿੰਘ,ਪ੍ਰਵੀਨ ਕੁਮਾਰ,ਹਰਿੰਦਰ ਸਿੰਘ,ਰਾਕੇਸ਼ ਕੁਮਾਰ ਸੰਜੀਵ ਕੁਮਾਰ,ਤਰੁਣ ਕੁਮਾਰ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਕਮਲਜੀਤ ਸਿੰਘ,ਨਰਿੰਦਰ ਸਿੰਘ ਜਤਿੰਦਰ ਸਿੰਘ ਅਮਰਦੀਪ ਸਿੰਘ ਅਮਰ ਸਿੰਘਸ਼ਚਿਨ ਕੁਮਾਰ ਸੰਦੀਪ ਸ਼ਰਮਾ, ਰਣਬੀਰ ਠਾਕੁਰ ਹਰਬੰਸ ਸਿੰਘ ਮੁਕੇਸ਼ ਕੁਮਾਰ ,ਜਤਿੰਦਰ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਦੇ ਸਮੂਹ ਸਕੂਲਾਂ ਅਤੇ ਪ੍ਰਾਇਮਰੀ ਬਲਾਕਾਂ ਤੱਕ, ਮੰਗ ਅਨੁਸਾਰ ਫੌਰੀ ਲੋੜੀਦਾਂ ਤਨਖਾਹ ਬਜਟ ਜਾਰੀ ਕੀਤਾ ਜਾਵੇ, ਤਾਂ ਜੋ ਪਿਛਲੇ ਸਮੇਂ ਦੀਆਂ ਰੁਕੀਆਂ ਤਨਖਾਹਾਂ, ਤਨਖਾਹ ਕਮੀਸ਼ਨ ਦੇ ਏਰੀਅਰ ਅਤੇ ਚਾਲੂ ਮਹੀਨੇ ਫਰਵਰੀ-2022 ਦੀਆਂ ਤਨਖਾਹਾਂ ਵੀ ਬਿਨਾ ਦੇਰੀ ਰੀਲੀਜ਼ ਹੋ ਸਕਣ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply