ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਯੂਕਰੇਨ ‘ਚ ਰੂਸ ਦੀ ਫੌਜੀ ਕਾਰਵਾਈ ‘ਤੇ ਅਸਹਿਮਤੀ ਵਾਲੇ ਮਤੇ ‘ਤੇ ਵੋਟਿੰਗ ਕੀਤੀ। ਭਾਰਤ ਅਤੇ ਚੀਨ ਨੇ ਇਸ ਵੋਟਿੰਗ ਪ੍ਰਕਿਰਿਆ ਲਿਆ ।
ਮਤਾ ਰੂਸ ਦੇ “ਹਮਲੇਬਾਜ਼ੀ” ਦੀ ਨਿੰਦਾ ਕਰਦਾ ਹੈ ਅਤੇ ਯੂਕਰੇਨ ਤੋਂ ਰੂਸੀ ਫੌਜਾਂ ਦੀ “ਤੁਰੰਤ ਅਤੇ ਬਿਨਾਂ ਸ਼ਰਤ” ਵਾਪਸੀ ਦੀ ਮੰਗ ਕਰਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਅਮਰੀਕਾ ਅਤੇ ਅਲਬਾਨੀਆ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ‘ਚ ਰੂਸੀ ਹਮਲੇ ਅਤੇ ਯੂਕਰੇਨ ਦੀ ਪ੍ਰਭੂਸੱਤਾ ਦੀ ਉਲੰਘਣਾ ਦੀ ਨਿੰਦਾ ਸ਼ਾਮਲ ਹੈ।
Russia Ukrain Crisis
ਇਸ ਤੋਂ ਇਲਾਵਾ ਮਤੇ ‘ਚ ਯੂਕਰੇਨ ਦੀ ਪ੍ਰਭੂਸੱਤਾ, ਸੁਤੰਤਰਤਾ, ਏਕਤਾ ਤੇ ਖੇਤਰੀ ਅਖੰਡਤਾ ਲਈ ਵਚਨਬੱਧਤਾ ਜਤਾਈ ਗਈ ਅਤੇ ਰੂਸੀ ਹਮਲੇ ਨੂੰ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਦੀ ਉਲੰਘਣਾ ਦੱਸਿਆ ਗਿਆ। ਮਤੇ ‘ਚ ਪੂਰਬੀ ਯੂਕਰੇਨ ‘ਚ ਡੋਨੇਟਸਕ ਤੇ ਲੁਹਾਨਸਕ ਨੂੰ ਵੱਖਰੀ ਮਾਨਤਾ ਦੇਣ ਦੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਡਰਾਫਟ ਰੈਜ਼ੋਲੂਸ਼ਨ ‘ਚ ਕਿਹਾ ਗਿਆ ਹੈ ਕਿ ਯੂਕਰੇਨ ‘ਚ ਲੋੜਵੰਦ ਲੋਕਾਂ ਨੂੰ ਮਦਦ , ਮੁਲਾਜ਼ਮਾਂ ਤੇ ਬੱਚਿਆਂ ਸਮੇਤ ਕਮਜ਼ੋਰ ਹਾਲਾਤ ‘ਚ ਵਿਅਕਤੀਆਂ ਦੀ ਰੱਖਿਆ ਲਈ ਸੁਰੱਖਿਅਤ ਤੇ ਨਿਰਵਿਘਨ ਪਹੁੰਚ ਦੀ ਇਜਾਜ਼ਤ ਦਿੱਤੀ ਜਾਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp