ਮੇਅਰ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਕੌਂਸਲਰਾਂ ਦੀ ਮਾਸਿਕ ਮੀਟਿੰਗ ਆਯੋਜਿਤ

ਹੁਸ਼ਿਆਰਪੁਰ,( Aman,Vikas Julka ) : ਮੇਅਰ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਡਾ:ਬੀHਆਰ ਅੰਬੇਦਕਰ ਮੀਟਿੰਗ ਹਾਲ ਵਿਖੇ ਕੌਂਸਲਰਾਂ ਦੀ ਮਾਸਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਸੂਦਨ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਕਾਰਜਕਾਰੀ ਇੰਜੀਨੀਅਰ ਨਰੇਸ਼ ਬੱਤਾ, ਐਸHਡੀHਓ ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਡੀHਸੀHਐਫHਏ ਰਾਜਪਾਲ ਸਿੰਘ, ਜੇHਈ ਪਵਨ ਭੱਟੀ, ਅਸ਼ਵਨੀ ਸ਼ਰਮਾ, ਲਵਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਪਰਡੈਂਟ ਸੁਆਮੀ ਸਿੰਘ, ਅਮਿਤ ਕੁਮਾਰ, ਗੁਰਮੇਲ ਸਿੰਘ, ਲੇਖਾਕਾਰ ਰਾਜਨ ਕੁਮਾਰ, ਚੀਫ ਸੈਨਟੇਰੀ ਇੰਸਪੈਕਟਰ ਨਵਦੀਪ ਸ਼ਰਮਾ, ਇੰਸਪੈਕਟਰ ਰਾਜਬੰਸ ਕੋਰ, ਰਾਹੁਲ ਸ਼ਰਮਾ ਅਤੇ ਨਗਰ ਨਿਗਮ ਦੇ ਕੌਂਸਲਰ ਹਾਜਰ ਸਨ।

ਹਾਊਸ ਦੀ ਮੀਟਿੰਗ ਵਿਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਅਤੇ ਨਗਰ ਨਿਗਮ ਦੇ ਵਾਰਡ ਨੰ: 10 ਦੇ ਕੌਂਸਲਰ ਦੇ ਭਰਾ ਹਰੀ ਰਾਮ ਲੰਬੜਦਾਰ ਦੇ ਅਕਾਲ ਚਲਾਣੇ ਤੇ ਦੋ ਮਿੰਟ ਦਾ ਮੌਨ ਧਾਰ ਕੇ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਹਾਊਸ ਦੀ ਪਿਛਲੀ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕਰਨ ਉਪਰੰਤ ਨਗਰ ਨਿਗਮ ਦੇ ਦਫਤਰੀ ਕੰਮਾਂ ਅਤੇ ਨਗਰ ਨਿਗਮ ਦੇ ਵੱਖ ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਸਬੰਧੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕਰਨ ਉਪਰੰਤ ਮੇਅਰ ਸ਼ਿਵ ਸੂਦ ਨੇ ਦੱਸਿਆ ਕਿ ਨਗਰ ਨਿਗਮ ਦੇ ਵੱਖ ਵੱਖ ਵਾਰਡਾਂ ਦੇ ਵੱਖ ਵੱਖ ਮੁਹੱਲਿਆਂ ਆਦਰਸ਼ ਨਗਰ, ਇੰਡੋਰ ਸਟੇਡੀਅਮ, ਕੀਰਤੀ ਨਗਰ, ਰੇਲਵੇ ਮੰਡੀ, ਬਸੀ ਖਵਾਜੂ ਅਤੇ ਮੁਹੱਲਾ ਏਕਤਾ ਨਗਰ ਵਿਚ 6 ਨਵੇਂ ਟਿਊਬਵੈਲ ਰੀ ਬੋਰ ਕਰਨ ਸਬੰਧੀ ਸੀਵਰੇਜ਼ ਬੋਰਡ ਵਲੋਂ ਭੇਜੇ ਗਏ ਤਖਮੀਨੇ ਪਾਸ ਕੀਤੇ ਗਏ ਅਤੇ ਦੁਸ਼ਹਿਰਾ ਗਰਾਊਂਡ ਅਤੇ ਵਾਰਡ ਨੰ: 27 ਵਿਚ ਲਗਾਏ ਗਏ ਨਵੇਂ ਟਿਊਬਵੈਲਾ ਲਈ ਬਿਜਲੀ ਦੇ ਮੀਟਰਾ ਨੂੰ ਕਨੈਕਸ਼ਨ ਲਗਾਉਣ ਲਈ ਬਿਜਲੀ ਬੋਰਡ ਪਾਸ ਚਾਰਜਿਜ ਜਮਾਂ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਗਈ।

Advertisements


ਮੇਅਰ ਸ਼ਿਵ ਸੂਦ ਨੇ ਹੋਰ ਦੱਸਿਆ ਕਿ ਸ਼ਹਿਰ ਵਿਚੋਂ ਮਲਬਾ ਆਦਿ ਚੁੱਕਣ ਲਈ ਇੱਕ ਨਵੀ ਜੇHਸੀHਬੀ ਮਸ਼ੀਨ ਖਰੀਦ ਕਰਨ ਸਬੰਧੀ, ਫੋਗਿੰਗ ਕਰਨ ਲਈ 2 ਨਵੀਆ ਹੈਂਡੀ ਮਸ਼ੀਨਾ ਖਰੀਦ ਕਰਨ, ਸ਼ਹਿਰ ਦੀਆਂ ਤੰਗ ਗਲੀਆ ਵਿਚ ਸੀਵਰੇਜ਼ ਦੀ ਸਮੱਸਿਆ ਦੇ ਹੱਲ ਲਈ ਛੋਟੀ ਜੈਟਿੰਗ ਮਸ਼ੀਨ ਖਰੀਦ ਕਰਨ ਸਬੰਧੀ ਅਤੇ ਅਲੱਗ ਅਲੱਗ ਪਾਰਕਾਂ ਵਿਚ ਬੈਂਚ ਰਖਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਉਹਨਾਂ ਹੋਰ ਦੱਸਿਆ ਕਿ ਬੱਸ ਸਟੈਂਡ ਰੋਡ ਤੇ ਸੜਕ ਦੇ ਨਾਲ ਨਾਲ ਆਰHਐਮHਸੀ ਬਰਮ ਬਣਾਉਣ, ਬੱਸ ਸਟੈਂਡ ਦੇ ਡਿਵਾਈਡਰ ਨੂੰ ਮੁਰੰਮਤ ਕਰਵਾਉਣ, ਭਗਵਾਨ ਬਾਲਮੀਕ ਚੌਂਕ ਦੀ ਰੈਨੋਵੇਸ਼ਨ ਕਰਨ, ਸ਼ਹਿਰ ਦੀਆਂ ਸੜਕਾਂ ਤੇ ਪੈਚ ਵਰਕ ਕਰਵਾਉਣ ਅਤੇ ਸ਼ਹਿਰ ਵਿਚ ਅਲੱਗ ਅਲੱਗ ਥਾਂਵਾ ਤੇ ਇਲੈਕਟਰੋ ਸਾਈਨ ਬੋਰਡ ਲਗਵਾਉਣ ਲਈ ਪ੍ਰਵਾਨਗੀ ਸਬੰਧੀ ਦਾ ਮਤਾ ਵੀ ਪਾਸ ਕੀਤਾ ਗਿਆ।

Advertisements

ਠੇਕੇਦਾਰਾਂ ਵਲੋਂ ਕੰਮ ਸਮੇਂ ਸਿਰ ਨਾ ਕਾਰਣ ਉਹਨਾਂ ਨੂੰ ਡੀ^ਬਾਰ ਕਰਨ ਸਬੰਧੀ ਕਮਿਸ਼ਨਰ ਅਤੇ ਮੇਅਰ ਨੂੰ ਅਧਿਕਾਰ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ। ਸ਼ਹਿਰ ਵਿਚ ਸੀHਸੀHਟੀHਵੀ ਕੈਮਰੇ ਲਗਾਉਣ ਦੇ ਕੰਮ ਲਈ ਓHਐਫHਸੀ ਕੇਬਲ ਜ਼ੋ ਕਿ ਭਾਰਤ ਸੰਚਾਰ ਨਿਗਮ ਵਲੋਂ ਉਪਲੱਬਧ ਕਰਵਾਇਆ ਜਾਣਾ ਹੈ ਨੂੰ ਇਸ ਮੰਤਵ ਲਈ 23H25 ਲੱਖ ਰੁਪਏ ਦੇਣ ਅਤੇ ਇਸ ਦੇ ਸਲਾਨਾ ਖਰਚੇ ਦੀ ਨਗਰ ਨਿਗਮ ਵਲੋਂ ਪ੍ਰਵਾਨਗੀ ਦਿੱਤੀ ਗਈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply