ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਨਾਲ ਸਬੰਧਤ ਯੂਕਰੇਨ ’ਚ ਫ਼ਸੇ ਨਾਗਰਿਕਾਂ ਬਾਰੇ ਹੈਲਪ ਲਾਈਨ ਜਾਰੀ, ਸਹਾਇਕ ਕਮਿਸ਼ਨਰ (ਜਨਰਲ) ਹੋਣਗੇ ਨੋਡਲ ਅਫ਼ਸਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਨਾਲ ਸਬੰਧਤ ਯੂਕਰੇਨ ’ਚ ਫ਼ਸੇ ਨਾਗਰਿਕਾਂ ਬਾਰੇ ਹੈਲਪ ਲਾਈਨ ਜਾਰੀ

ਸਹਾਇਕ ਕਮਿਸ਼ਨਰ (ਜਨਰਲ) ਹੋਣਗੇ ਨੋਡਲ ਅਫ਼ਸਰ

Advertisements

ਨਵਾਂਸ਼ਹਿਰ, 26 ਫ਼ਰਵਰੀ (ਸੌਰਵ ਜੋਸ਼ੀ ) –
ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਯੂਕਰੇਨ ’ਚ ਫ਼ਸੇ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ/ਨਾਗਰਿਕਾਂ ਬਾਰੇ ਉਨ੍ਹਾਂ ਦੇ ਸਥਾਨਕ ਸਬੰਧੀਆਂ ਲਈ ਹੈਲਪ ਲਾਈਨ ਜਾਰੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਨੁਸਾਰ ਮੋਬਾਇਲ ਨੰ. 90417-62008 ਅਤੇ 84370-03918 ’ਤੇ ਜਾਂ ਈ ਮੇਲ ਆਈ ਡੀ dc.nsr@punjab.gov.in ’ਤੇ ਸੰਪਰਕ ਕਰਕੇ ਯੂਕਰੇਨ ਵਿੱਚ ਫ਼ਸੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਵਿਦਿਆਰਥੀ/ਨਾਗਰਿਕ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਹੈਲਪਲਾਈਨ ਦੇ ਨੋਡਲ ਅਫ਼ਸਰ ਸਹਾਇਕ ਕਮਿਸ਼ਨਰ (ਜਨਰਲ) ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਜਾਣਕਾਰੀ ਵਿੱਚ ਸਬੰਧਤ ਵਿਅਕਤੀ ਦਾ ਨਾਮ, ਪਿਤਾ ਦਾ ਨਾਮ ਤੇ ਸੰਪਰਕ ਨੰਬਰ, ਪਾਸਪੋਰਟ ਨੰਬਰ, ਯੂਨੀਵਰਸਿਟੀ/ਕਾਲਜ ਦਾ ਨਾਮ, ਯੂਕਰੇਨ ਦਾ ਰਿਹਇਸ਼ੀ ਪਤਾ ਅਤੇ ਸਥਾਨਕ ਪਤਾ/ਸੰਪਰਕ ਨੰਬਰ ਲਾਜ਼ਮੀ ਦੱਸੇ ਜਾਣ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply