ਮੁੱਖ ਸਕੱਤਰ ਵੱਲੋਂ ਯੂਕਰੇਨ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਦੀ ਸਥਿਤੀ ਦਾ ਜਾਇਜ਼ਾ
• ਡਿਪਟੀ ਕਮਿਸ਼ਨਰਾਂ ਤੇ ਐਸ.ਐਸ.ਪੀਜ਼. ਨੂੰ ਜੰਗ ਪ੍ਰਭਾਵਿਤ ਮੁਲਕ ਵਿੱਚ ਫਸੇ ਵਿਅਕਤੀਆਂ ਬਾਰੇ ਸਮੇਤ ਪਾਸਪੋਰਟ ਨੰਬਰ ਜਾਣਕਾਰੀ ਤੁਰੰਤ ਅੱਪਡੇਟ ਕਰਨ ਦੇ ਨਿਰਦੇਸ਼
• ਮੁੱਖ ਸਕੱਤਰ ਵੱਲੋਂ ਪ੍ਰਭਾਵਿਤ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰਾਂ ਉਤੇ ਸੰਪਰਕ ਕਰਨ ਦੀ ਅਪੀਲ
ਚੰਡੀਗੜ੍ਹ, 26 ਫਰਵਰੀ
ਯੂਕਰੇਨ ਵਿੱਚ ਜੰਗ ਕਾਰਨ ਸੰਕਟ ਵਿੱਚ ਘਿਰੇ ਦੁਖੀ ਪਰਿਵਾਰਾਂ ਦੀ ਹਰ ਸੰਭਵ ਮਦਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਅਨਿਰੁਧ ਤਿਵਾੜੀ ਨੇ ਸ਼ਨਿੱਚਰਵਾਰ ਨੂੰ ਇਥੇ ਉੱਚ ਪੱਧਰੀ ਮੀਟਿੰਗ ਦੌਰਾਨ ਸੂਬਾ ਸਰਕਾਰ ਦੇ ਸਮਰਪਿਤ 24×7 ਕੰਟਰੋਲ ਰੂਮ ਨੰਬਰਾਂ ‘ਤੇ ਪ੍ਰਾਪਤ ਕਾਲਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ, ਸੀ.ਪੀਜ਼. ਅਤੇ ਐਸ.ਐਸ ਪੀਜ਼. ਨੂੰ ਨਿਰਦੇਸ਼ ਦਿੱਤੇ ਕਿ ਜੰਗ ਪ੍ਰਭਾਵਿਤ ਇਸ ਮੁਲਕ ਵਿੱਚ ਫਸੇ ਪੰਜਾਬ ਦੇ ਵਿਅਕਤੀਆਂ ਬਾਰੇ ਸਮੇਤ ਪਾਸਪੋਰਟ ਨੰਬਰ ਜਾਣਕਾਰੀ ਤੁਰੰਤ ਅੱਪਡੇਟ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਵਿਅਕਤੀਆਂ ਦੀ ਅਸਲ ਗਿਣਤੀ ਪਤਾ ਲੱਗ ਸਕੇ।
ਇੱਥੇ ਆਪਣੇ ਦਫ਼ਤਰ ਵਿਖੇ ਡਿਪਟੀ ਕਮਿਸ਼ਨਰਾਂ, ਸੀਪੀਜ਼ ਅਤੇ ਐਸਐਸਪੀਜ਼ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਤੁਰੰਤ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 1100 (ਪੰਜਾਬ ਤੋਂ ਫੋਨ ਕਰਨ ਲਈ) ਅਤੇ +91-172 4111905 ਉਤੇ (ਭਾਰਤ ਤੋਂ ਬਾਹਰੋਂ ) ਸੰਪਰਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਟਰੋਲ ਰੂਮ ਨੰਬਰਾਂ ‘ਤੇ ਹੁਣ ਤੱਕ ਕੁੱਲ 155 ਕਾਲਾਂ ਆ ਚੁੱਕੀਆਂ ਹਨ ਅਤੇ ਯੂਕਰੇਨ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਇਨ੍ਹਾਂ ਕਾਲਾਂ ਰਾਹੀਂ ਪ੍ਰਾਪਤ ਜਾਣਕਾਰੀ ਤੁਰੰਤ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਸ਼੍ਰੀ ਤਿਵਾੜੀ ਨੇ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ, ਰੈਜ਼ੀਡੈਂਟ ਕਮਿਸ਼ਨਰ, ਪੰਜਾਬ ਨੂੰ ਯੂਕਰੇਨ ਤੋਂ ਆਉਣ ਵਾਲੇ ਵਿਅਕਤੀਆਂ ਦੀ ਸਹਾਇਤਾ ਲਈ ਨਵੀਂ ਦਿੱਲੀ ਹਵਾਈ ਅੱਡੇ ‘ਤੇ ਇੱਕ ਪੰਜਾਬ ਹੈਲਪ ਡੈਸਕ ਸਥਾਪਤ ਕਰਨ ਲਈ ਕਿਹਾ ਅਤੇ ਇਸਦੇ ਨਾਲ-ਨਾਲ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਤਾਲਮੇਲ ਕਰਨ ਲਈ ਵੀ ਕਿਹਾ। ਮੁੱਖ ਸਕੱਤਰ ਨੇ ਫਸੇ ਹੋਏ ਵਿਅਕਤੀਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਪੂਰਵ ਤਾਲਮੇਲ ਤੋਂ ਬਿਨਾਂ ਕਿਸੇ ਵੀ ਸਰਹੱਦੀ ਚੌਕੀ ‘ਤੇ ਨਾ ਜਾਣ ਅਤੇ ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ ਸ੍ਰੀ ਅਨੁਰਾਗ ਵਰਮਾ, ਡੀ.ਜੀ.ਪੀ. ਪੰਜਾਬ ਸ੍ਰੀ ਵੀ.ਕੇ. ਭਾਵਰਾ, ਪ੍ਰਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਤੇ ਜਨ ਸ਼ਿਕਾਇਤਾਂ ਵਿਭਾਗ ਸ੍ਰੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ ਤੇ ਤਾਲਮੇਲ ਸ੍ਰੀ ਵਿਵੇਕ ਪ੍ਰਤਾਪ ਸਿੰਘ, ਵਿਸ਼ੇਸ਼ ਪ੍ਰਮੁੱਖ ਸਕੱਤਰ, ਮੁੱਖ ਮੰਤਰੀ-ਕਮ- ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਕੇ.ਕੇ. ਯਾਦਵ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ ।
- CM’s gift to sugarcane cultivators, hike of Rs 10 in SAP
by Adesh Parminder Singh
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
by Adesh Parminder Singh
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
by Adesh Parminder Singh
- Chabbewal Vidhan Sabha Bypoll: Aam Aadmi Party’s candidate Ishank Kumar wins
by Adesh Parminder Singh
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
by Adesh Parminder Singh
- “Strengthening Ties: Putin’s Anticipated Visit to India in 2025”
by Adesh Parminder Singh
- Punjab State to Celebrate its Cultural Day on November 27: Sond
by Adesh Parminder Singh
- Recent_News_Punjab :: Your Vote Matters: Chabbewal Constituency Gears Up for Elections
by Adesh Parminder Singh
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
by Adesh Parminder Singh
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
by Adesh Parminder Singh
- चन्नी द्वारा महिलाओं के प्रति अभद्र टिप्पणियां शर्मनाक, सीधा नुकसान कांग्रेस पार्टी को होगा : तीक्ष्ण सूद
by Adesh Parminder Singh
- #LATEST_NEWS_PUNJAB :: TRIALS OF PUNJAB TEAMS FOR ALL INDIA SERVICES FOOTBALL AND LAWN TENNIS TOURNAMENTS ON 25th NOVEMBER
by Adesh Parminder Singh
- Speaker Sandhwan administers Oath to 1653 newly elected Panchs
by Adesh Parminder Singh
- #CM_PUNJAB :: ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ
by Adesh Parminder Singh
- TRANSFORM YOUR VILLAGES INTO ‘MODERN DEVELOPMENT HUBS’: CM URGES NEWLY ELECTED PANCHS
by Adesh Parminder Singh
- @DGPPunjabPolice :: ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼, 5 ਗ੍ਰਿਫਤਾਰ, 3 ਗਲਾਕ ਪਿਸਤੌਲ, 1.32 ਬੋਰ ਦੀ ਪਿਸਤੌਲ ਅਤੇ 3.97 ਕਿਲੋਗ੍ਰਾਮ ਹੈਰੋਇਨ ਬਰਾਮਦ
by Adesh Parminder Singh
- IMP. NEWS :: 21 ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
by Adesh Parminder Singh
- ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ :
by Adesh Parminder Singh
- ਉਕਤ ਗਿਰੋਹ, 7 ਸੂਬਿਆਂ ਵਿੱਚ ਫੈਲੇ 15 ਕਰੋੜ ਦੀ ਸਾਈਬਰ ਧੋਖਾਧੜੀ ਦੇ 11 ਹੋਰ ਅਜਿਹੇ ਮਾਮਲਿਆਂ ਵਿੱਚ ਵੀ ਸੀ ਸ਼ਾਮਲ : ਡੀ.ਜੀ.ਪੀ. ਗੌਰਵ ਯਾਦਵ
by Adesh Parminder Singh
- ਵੱਡੀ ਖ਼ਬਰ : ਆਪ ਦੇ ਉਮੀਦਵਾਰ ਡਾ: ਇਸ਼ਾਂਕ ਚੱਬੇਵਾਲ ਦੇ ਹਕ ਚ ਪੰਜੌੜਾ ਅਤੇ ਜੰਡੋਲੀ ਨੇ ਕੀਤੀ ਘਰ ਵਾਪਸੀ, ਸਥਿਤੀ ਮਜਬੂਤ
by Adesh Parminder Singh
- IMP. NEWS :: ਡਾ. ਇਸ਼ਾਂਕ ਚੱਬੇਵਾਲ ਦੇ ਹੱਕ ਚ ਬਸਪਾ ਆਗੂਆਂ ਨੇ ਹਾਥੀ ਤੋਂ ਉਤਰ ਕੇ ਫੜ੍ਹਿਆ ਝਾੜੂ
by Adesh Parminder Singh
- ਚੱਬੇਵਾਲ ਦੇ ਕੋਟ ਫਤੂਹੀ ਵਿਖੇ ਬੀਤੇ ਕੱਲ ਹੋਇਆ ਭਾਰੀ ਰੋਡ ਸ਼ੋਅ, ਡਾ. ਇਸ਼ਾਂਕ ਦੇ ਹੱਕ ‘ਚ ਨਜ਼ਰ ਆਉਂਦਾ ਜਿੱਤ ਦਾ ਪ੍ਰਤੀਕ
by Adesh Parminder Singh
- #LATEST_PUNJAB : Administration all set for voting on November 20, accomplished requisite arrangements: Deputy Commissioner
by Adesh Parminder Singh
- ਚੱਬੇਵਾਲ ਜ਼ਿਮਨੀ ਚੋਣ: 20 ਨਵੰਬਰ ਨੂੰ ਵੋਟਾਂ ਲਈ ਲੋੜੀਂਦੇ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ
by Adesh Parminder Singh
- ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਹੋਈ ਮਾਈਕਰੋ ਅਬਜ਼ਰਵਰਾਂ ਦੀ ਦੂਸਰੀ ਤੇ ਪੋਲਿੰਗ ਸਟਾਫ ਦੀ ਤੀਸਰੀ ਰੈਂਡੇਮਾਈਜੇਸ਼ਨ
by Adesh Parminder Singh
- ਵੱਡੀ ਖ਼ਬਰ :: ਜਲੰਧਰ _ਪਠਾਨਕੋਟ ਬਾਇਪਾਸ ਤੇ ਕਾਰ ਤੇ ਟਰੱਕ ਦੀ ਸਿੱਧੀ ਟੱਕਰ, ਕਾਰ ਸਵਾਰ 4 ਲੋਕਾਂ ਦੀ ਮੌਤ
by Adesh Parminder Singh
- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੋਟ ਰਜਿਸਟ੍ਰੇਸ਼ਨ ਲਈ ਵਾਧਾ
by Adesh Parminder Singh
- ਦਹਿਸ਼ਤ :: ਆਪ ਦੇ ਸਰਪੰਚ ਤੇ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ, ਮੌਕੇ ਤੇ ਹੀ ਮੌਤ
by Adesh Parminder Singh
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Like this:
Like Loading...
Advertisements
Advertisements
Advertisements
Advertisements
Advertisements