ਹੁਸ਼ਿਆਰਪੁਰ,(Vikas Julka) : ਸੈਣੀ ਜਾਗ੍ਰਤੀ ਮੰਚ ਪੰਜਾਬ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਅਤੇ ਸੰਸਥਾਪਕ ਸੰਦੀਪ ਸੈਣੀ ਦੀ ਅਗਵਾਈ ਵਿੱਚ ਸੈਣੀ ਜਾਗ੍ਰਤੀ ਮੰਚ ਹੁਸ਼ਿਆਰਪੁਰ ਦਾ ਇੱਕ ਵਫਦ ਸੀਮਤੀ ਮਨਜੀਤ ਕੌਰ ਸੈਣੀ, ਸੁਪਰਡੈਂਟ ਪੁਲੀਸ / ਪੀ.ਬੀ. ਆਈ.ਓ.ਸੀ ਅਤੇ ਨਾਰਕੋਟਿਕਸ ਹੁਸ਼ਿਆਰਪੁਰ ਨੂੰ ਮਿੰਨੀ ਸਕੱਤਰੇਤ ਉਨ੍ਹਾਂ ਦੇ ਦਫਤਰ ਵਿਖੇ ਮਿਲ ਕੇ ਮਿਿਲਆ।
ਵਫਦ ਨੇ ਹੁਸ਼ਿਆਰਪੁਰ ਵਿੱਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਲਈ ਮੰਗ ਪੱਤਰ ਵੀ ਦਿੱਤਾ ਤੇ ਮੰਗ ਕੀਤੀ ਕਿ ਨਸ਼ਿਆ ਨੂੰ ਸਖਤੀ ਨਾਲ ਰੋਕਣ ਲਈ ਕਾਰਗਰ ਯਤਨ ਕੀਤੇ ਜਾਣ। ਵਫਦ ਨੇ ਮੰਗ ਕੀਤੀ ਕਿ ਮੁਹੱਲਿਆਂ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ ਜਾਣ ਜੋ ਪੁਲਿਸ ਨਾਲ ਤਾਲਮੇਲ ਕਰਕੇ ਨਸ਼ੇ ਨੂੰ ਰੋਕਣ ਵਿੱਚ ਸਹਾਈ ਹੋ ਸਕਣ। ਉਨ੍ਹਾਂ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਨਸ਼ੇ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਵਫਦ ਨੇ ਉਨ੍ਹਾਂ ਦੀ ਉੱਚ ਸਖਸ਼ੀਅਤ ਸਬੰਧੀ ਵਡਿਆਈ ਕਰਦਿਆ ਹੁਸ਼ਿਆਰਪੁਰ ਵਿਖੇ ਪੁਲਿਸ ਦੇ ਉੱਚ ਅਹੁਦੇ ਤੇ ਤਾਇਨਾਤ ਹੋਣ ਤੇ ਸਮੁੱਚੀ ਸੈਣੀ ਬਰਾਦਰੀ ਵਲੋਂ ਜੀ ਆਇਆ ਨੂੰ ਕਿਹਾ ਤੇ ਉਨ੍ਹਾਂ ਵਲੋਂ ਖੇਡਾਂ ਦੇ ਖੇਤਰ ਵਿੱਚ ਮਹੱਤਵ ਪੂਰਨ ਪ੍ਰਾਪਤੀਆ ਪ੍ਰਾਪਤ ਕਰਨ ਨਾਲ ਸੈਣੀ ਬਰਾਦਰੀ ਦਾ ਮਾਨ ਵਧਾਉਣ ਤੇ ਧੰਨਵਾਦ ਕੀਤਾ ਤੇ ਵਧਾਈ ਦਿੱਤੀ।
ਜਿਕਰਯੋਗ ਹੈ ਕਿ ਸ੍ਰੀਮਤੀ ਮਨਜੀਤ ਕੌਰ, ਐਸ.ਪੀ. / ਪੀ.ਬੀ. ਆਈ.ਓ.ਸੀ ਅਤੇ ਨਾਰਕੋਟਿਕਸ, ਹੁਸ਼ਿਆਰਪੁਰ ਨੇ 400 ਮੀਟਰ ਰੇਸ ਵਿੱਚ ਏਸ਼ੀਅਨ ਗੇਮਜ ਵਿੱਚ ਕਰਮਵਾਰ ਗੁਸਾਨ, ਦੋਹਾ ਅਤੇ ਬੀਜਿੰਗ (ਚਾਈਨਾ) ਵਿਖੇ ਤਿੰਨ ਵਾਰ ਗੋਲਡ ਮੈਡਲ ਪ੍ਰਾਪਤ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ। ਇਸੇ ਹੀ ਤਰ੍ਹਾਂ ਕਾਮਨਵੈਲਥ ਖੇਡਾਂ ਜੋ 2006 ਵਿੱਚ ਮੈਲਬੌਰਨ (ਆਸਟ੍ਰੇਲੀਆ) ਵਿਖੇ ਸਿਲਵਰ ਮੈਡਲ ਅਤੇ ਕਾਮਨਵੈਲਥ ਖੇਡਾਂ ਨਵੀਂ ਦਿੱਲੀ ਵਿਖੇ 2010 ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਸੈਣੀ ਬਰਾਦਰੀ, ਆਪਣੇ ਮਾਤਾ-ਪਿਤਾ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦਾ ਮਾਣ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਉਲੈਂਪਿਕ ਅਥਲੈਟਿਕਸ ਵਿੱਚ 7ਵੀਂ ਪੁਜੀਸ਼ਨ ਹਾਸਲ ਕੀਤੀ।
ਉਪਰੋਕਤ ਵਿਲੱਖਣ ਪ੍ਰਾਪਤੀਆਂ ਲਈ ਹੁਣ ਤੱਕ ਇਨ੍ਹਾਂ ਨੂੰ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ, ਕਲਪਣਾ ਚਾਵਲਾ ਅਵਾਰਡ ਅਤੇ ਅਰਜਨਾਂ ਅਵਾਰਡ ਨਾਲ ਤਿੰਨ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਫਦ ਨੇ ਕਿਹਾ ਕਿ ਸੈਣੀ ਬਰਾਦਰੀ, ਪੰਜਾਬ ਅਤੇ ਦੇਸ਼ ਅਜਿਹੇ ਮਿਹਨਤੀ ਖਿਡਾਰੀ ਅਤੇ ਇਮਾਨਦਾਰ ਪੁਲਿਸ ਅਫਸਰ ਤੇ ਹਮੇਸ਼ਾ ਹੀ ਮਾਣ ਮਹਿਸੂਸ ਕਰਦਾ ਰਹੇਗਾ ਅਤੇ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਉਹ ਪੁਲਿਸ ਵਿਭਾਗ ਵਿੱਚ ਨਵੇਂ ਕੀ੍ਰਤੀਮਾਨ ਬਣਾੳੇਣ ਵਿੱਚ ਕੋਈ ਕਸਰ ਬਾਕੀ ਨਹੀ ਛੱਡਣਗੇ।
ਇਸ ਮੌਕੇ ਸੈਣੀ ਜਾਗ੍ਰਤੀ ਮੰਚ ਦੇ ਵਫਦ ਵਲੋਂ ਉਨ੍ਹਾਂ ਦਾ ਸਨਮਾਣ ਕੀਤਾ ਅਤੇ ਨਿੱਘੀਆਂ ਸ਼ੁੱਭ ਇਸ਼ਾਵਾਂ ਦਿੱਤੀਆ। ਇਸ ਮੌਕੇ ਜਿਲ੍ਹਾ ਪ੍ਰਧਾਨ ਪ੍ਰੇਮ ਸੈਣੀ, ਹਰਵਿੰਦਰ ਸਿੰਘ ਸੈਣੀ, ਅਸ਼ੌਕ ਸੈਣੀ, ਗਾਇਕ ਹਰਪਾਲ ਲਾਡਾ, ਦੀਪ ਬਾਗਪੁਰੀ, ਹਰਵਿੰਦਰ ਸਿੰਘ ਸੈਣੀ, ਹਰੀਸ਼ ਚੰਦਰ ਸੈਣੀ, ਜਸਵੀਰ ਸੈਣੀ, ਜੋਗਿੰਦਰ ਸਿੰਘ ਸੈਣੀ, ਨਿਰਮਲ ਸਿੰਘ ਸੈਣੀ, ਸ੍ਰੀਮਤੀ ਸੁਰਿੰਦਰਪਾਲ ਕੌਰ ਸੈਣੀ, ਗੁਰਪਾਲ ਸਿੰਘ ਪਾਲੀ, ਪਿਆਰੇ ਲਾਲ ਅਤੇ ਬਲਵੀਰ ਸਿੰਘ ਸੈਣੀ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp