ਘੋਗਰਾ ਸਕੂਲ ਵਿੱਚ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਦਾ ਮੇਲਾ ਲਗਾਇਆ ਗਿਆ
ਘੋਗਰਾ / ਦਸੂਹਾ (ਢਿਲੋਂ ) ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਘੋਗਰਾ ਵਿਖੇ ਮਿਤੀ 03.03.22 ਨੂੰ ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ,ਮੁੱਖ ਅਧਿਆਪਕਾ ਜਸਪ੍ਰੀਤ ਕੌਰ ਅਤੇ ਲਖਵੀਰ ਸਿੰਘ ਬੀ ਐਮ ਦੀ ਯੋਗ ਅਗਵਾਈ ਹੇਠ ਸਮਾਜਿਕ ਸਿੱਖਿਆ ਅਤੇ ਅੰਗਰੇਜੀ ਦਾ ਮੇਲਾ ਲਗਾਇਆ ਗਿਆ। ਮੇਲੇ ਵਿੱਚ 6ਵੀਂ ਤੋਂ 10ਵੀਂ ਜਮਾਤ ਤੱਕ ਵਿਦਿਆਰਥੀਆਂ ਨੇ ਰੋਲ ਪਲੇ, ਚਾਰਟ, ਮਾਡਲ ,ਭਾਰਤ ਦਾ ਨਕਸ਼ਾ ,ਪੰਜਾਬ ਦਾ ਨਕਸ਼ਾ, ਗਲੋਬ, ਭੂਗੋਲ ਵਿਸ਼ੇ ਨਾਲ ਸਬੰਧਤ ਕਿਰਿਆਵਾ, ਇਤਿਹਾਸ ਨਾਲ ਸਬੰਧਤ ਪੀ ਪੀ ਟੀ, ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ,ਸਵਿਧਾਨ ਅਤੇ ਅੰਗਰੇਜ਼ੀ ਵਿਸ਼ੇ ਵਿਚ ਵੱਖ ਵੱਖ ਕਿਰਿਆਵਾਂ ਕਰਵਾਈਆਂ ਗਈਆਂ। ਇਨ੍ਹਾਂ ਕਿਰਿਆਵਾਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ। ਲਖਵੀਰ ਸਿੰਘ ਬੀ ਐਮ ਨੇ ਐਸ ਐਸ ਮਾਸਟਰ ਅਮਰਜੀਤ ਸਿੰਘ , ਬਲਜੀਤ ਕੌਰ ਅਤੇ ਅੰਗਰੇਜ਼ੀ ਮਾਸਟਰ ਨਰਿੰਦਰ ਕੁਮਾਰ ਅਤੇ ਵਿਦਿਆਰਥੀਆਂ ਵੱਲੋਂ ਮੇਲੇ ਨੂੰ ਸਫਲ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ।
ਮੁੱਖ ਅਧਿਆਪਕਾ ਜਸਪ੍ਰੀਤ ਕੌਰ ਨੇ ਵੀ ਵਿਸ਼ਾ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਹਿ-ਵਿਦਿਅਕ ਕਰਿਆਵਾਂ ਅਤੇ ਪੜ੍ਹਾਈ ਵਲ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਵਿਦਿਆਰਥੀਆਂ ਦੇ ਮਾਤਾ- ਪਿਤਾ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp