ਰਾਣਾ ਗੁਰਮੀਤ ਸਿੰਘ ਸੋਢੀ ਤੇ ਭਾਜਪਾ ਦੇ ਸਾਬਕਾ ਸੀਪੀਐੱਸ ਸੁਖਪਾਲ ਸਿੰਘ ਨੰਨੂੰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 323 ਤੇ 509 ਤਹਿਤ ਕੇਸ ਦਰਜ

ਫ਼ਿਰੋਜ਼ਪੁਰ : 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਤੇ ਭਾਜਪਾ ਕਾਰਕੁਨਾਂ ਦਰਮਿਆਨ ਹੋਈ ਲੜਾਈ ਮਗਰੋਂ ਥਾਣਾ ਸਦਰ ਪੁਲਿਸ ਨੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਭਾਜਪਾ ਦੇ ਸਾਬਕਾ ਸੀਪੀਐੱਸ ਸੁਖਪਾਲ ਸਿੰਘ ਨੰਨੂੰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 323 ਤੇ 509 ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਰਜੀਤ ਸਿੰਘ ਨੇ ਦੋਸ਼ ਲਾਇਆ ਸੀ ਕਿ ਚੋਣਾਂ ਵਾਲੇ ਦਿਨ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸੋਢੀ ਤੇ ਸਾਬਕਾ ਸੀਪੀਐੱਸ ਸੁਖਪਾਲ ਸਿੰਘ ਨੰਨੂੰ ਹਿਮਾਇਤੀਆਂ ਸਮੇਤ ਸਰਹੱਦੀ ਪਿੰਡਾਂ ਗੱਟੀ ਰਾਜੋ ਕੀ, ਜੱਲੋ ਕੇ, ਚਾਂਦੀ ਵਾਲਾ ਵੱਲ ਆਏ।

Advertisements

ਸੁਰਜੀਤ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਆਗੂਆਂ ਵੱਲੋਂ ਵੋਟਰਾਂ ਨੂੰ ਪ੍ਰਭਾਵਤ ਕੀਤਾ ਜਾ ਰਿਹਾ ਸੀ। ਉਨ੍ਹਾਂ ਵੱਲੋਂ ਰੋਕੇ ਜਾਣ ’ਤੇ ਨੰਨੂੰ ਨੇ ਕਥਿਤ ਤੌਰ ’ਤੇ ਰਾਈਫਲ ਦਾ ਬੱਟ ਮਾਰ ਕੇ ਜ਼ਖ਼ਮੀ ਕੀਤਾ ਤੇ ਜਾਂਦੇ ਹੋਏ ਉਸ ਦਾ ਮੋਬਾਈਲ ਫੋਨ ਖੋਹ ਲਿਆ।

Advertisements

ਇਸ ਸਬੰਧੀ ਜਿੱਥੇ ਰਾਣਾ ਸੋਢੀ ਗਰੁੱਪ ਨੇ ਦੋਸ਼ ਨਕਾਰੇ ਸਨ ਉਥੇ ਸਾਬਕਾ ਸੀਪੀਐੱਸ ਨੰਨੂੰ ਦਾ ਕਹਿਣਾ ਹੈ ਕਿ ਵੋਟਾਂ ਵਾਲੇ ਦਿਨ ਉਹ ਭਾਜਪਾ ਉਮੀਦਵਾਰ ਰਾਣਾ ਸੋਢੀ ਨਾਲ ਸਰਹੱਦੀ ਪਿੰਡਾਂ ਦੇ ਬੂਥ ਚੈੱਕ ਕਰਨ ਗਏ ਸਨ। ਉਥੇ ਅਜਿਹੀ ਕੋਈ ਘਟਨਾ ਨਹੀਂ ਹੋਈ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply