Latest : 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਭਵਿੱਖੀ ਸੰਘਰਸ਼ ਲਈ ਕੀਤੀ ਜਾਵੇਗੀ ਔਰਤ ਚੇਤਨਾ ਕਨਵੈਨਸ਼ਨ

8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਭਵਿੱਖੀ ਸੰਘਰਸ਼ ਲਈ ਕੀਤੀ ਜਾਵੇਗੀ ਔਰਤ ਚੇਤਨਾ ਕਨਵੈਨਸ਼ਨ
ਗੁਰਦਾਸਪੁਰ  ( ਅਸ਼ਵਨੀ ) :- 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਕਾਮਰੇਡ ਅਮਰੀਕ ਸਿੰਘ ਯਾਦਗਾਰੀ ਹਾਲ ਬਹਿਰਾਮਪੁਰ ਰੋਡ ਗੁਰਦਾਸਪੁਰ ਵਿਖੇ 11 ਵਜੇ ਇਸਤਰੀ ਜਾਗ੍ਰਿਤੀ ਮੰਚ ਅਤੇ ਆਸ਼ਾ ਵਰਕਰਜ  ਯੂਨੀਅਨ ਵੱਲੋਂ ਸਾਂਝੇ ਤੌਰ ਤੇ  ਔਰਤ ਚੇਤਨਾ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਜਿਸ ਵਿਚ ਔਰਤ ਦੀ ਭਾਰਤੀ ਸਮਾਜ ਵਿਚ ਔਰਤ ਦੀ ਦਸ਼ਾ ਤੇ ਦਿਸ਼ਾ,  ਔਰਤ ਦੇ ਜਮੂਹਰੀ ਹੱਕ, ਕੰਮ ਕਾਜੀ ਔਰਤਾਂ ਨੂੰ ਕੰਮ ਸਥਾਨ ਤੇ ਆ ਰਹੀਆਂ ਸਮਸਿਆਵਾਂ, ਅਤੇ ਭਵਿੱਖ ਦੇ ਔਰਤ ਸੰਘਰਸ਼ਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਔਰਤ ਚੇਤਨਾ ਕਨਵੈਨਸ਼ਨ ਦੇ ਮੁੱਖ ਬੁਲਾਰੇ  ਗੁਰਦਾਸਪੁਰ ਦੀ ਉਘੇ ਵਕੀਲ ਮੈਡਮ ਬਲਵਿੰਦਰ ਕੌਰ। ਬਾਜਵਾ ਔਰਤਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦੇਣਗੇ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ , ਬਲਵਿੰਦਰ ਕੌਰ ਅਲੀ ਸ਼ੇਰ,  ਕਮਲੇਸ਼ ਕੁਮਾਰੀ ਨੇ ਕਿਹਾ ਕਿ ਆਜ਼ਾਦੀ ਦੇ 75 ਵਰੇ ਹੋਣ ਦੇ ਬਾਵਜੂਦ ਵੀ ਬੁਨਿਆਦੀ ਹੱਕਾਂ ਤੋਂ ਵਿਰਵੇ ਰੱਖਿਆ ਗਿਆ ਹੈ। ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ਨੂੰ ਅੱਖੋਂ ਪਰੋਖੇ ਕਰਕੇ ਔਰਤਾਂ ਨੂੰ ਸਿਰਫ ਭੋਗ ਦੀ ਵਸਤੂ ਬਣਾ ਕੇ ਘਰਾਂ ਵਿੱਚ ਕੈਦ ਕੀਤਾ ਹੋਇਆ ਹੈ। ਕੰਮ ਕਾਰ ਦੇ ਸਥਾਨਾਂ ਤੇ ਔਰਤਾਂ ਨਾਲ ਹੋ ਰਹੀਆਂ ਵਧੀਕੀਆਂ ਦਿਨ ਰਾਤ ਅਮਰਵੇਲ ਵਾਂਗ ਵੱਧ ਰਹੀਆਂ ਹਨ। ਸਰਕਾਰ ਵੱਲੋਂ ਐਲਾਨੀਆਂ ਸਹੂਲਤਾਂ  ਲੈਣ ਲਈ ਔਰਤ ਮੁਲਾਜ਼ਮਾਂ ਨੂੰ ਸੜਕਾਂ ਤੇ ਧੱਕੇ ਖਾਣ ਲਈ ਮਜਬੂਰ ਹਨ। ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਥਾਣੇ ਕਚਹਿਰੀਆਂ ਵਿਚ  ਸਾਲਾਵੱਧੀ ਰੋਲਿਆ ਜਾਂਦਾ ਹੈ।  ਇਸ ਮੌਕੇ  ਗੁਰਵਿੰਦਰ ਕੌਰ ਬਹਿਰਾਮਪੁਰ,  ਨੀਰੂ, ਬੇਵੀ,  ਰੇਖਾ ਅਮਰਜੀਤ ਕੌਰ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply