LATEST NEWS : 10 ਸਾਲ ਪਹਿਲਾਂ ਬਣੇ ਆਧਾਰ ਕਾਰਡ ਨੂੰ ਅਪਡੇਟ ਕਰਵਾਉਣਾ ਜ਼ਰੂਰੀ : ਭਾਵਨਾ ਗਰਗ

10 ਸਾਲ ਪਹਿਲਾਂ ਬਣੇ ਆਧਾਰ ਕਾਰਡ ਨੂੰ ਅਪਡੇਟ ਕਰਵਾਉਣਾ ਜ਼ਰੂਰੀ : ਭਾਵਨਾ ਗਰਗ
-ਭਾਰਤੀ ਵਿਲੱਖਣ ਪਹਿਚਾਣ ਸੇਵਾ ਅਥਾਰਟੀ ਦੇ ਡਿਪਟੀ ਡਾਇਰੈਕਟਰ ਜਨਰਲ ਨੇ ਜ਼ਿਲ੍ਹਾ ਪੱਧਰ ’ਤੇ ਬਣਾਈ ਗਈ ਆਧਾਰ ਮਾਨੀਟਰਿੰਗ ਕਮੇਟੀ ਨਾਲ ਕੀਤੀ ਮੀਟਿੰਗ
-ਕਿਹਾ, ਕਿਊ.ਆਰ. ਕੋਡ ਐਪ ਰਾਹੀਂ ਕੀਤੀ ਜਾਵੇ ਸਰਕਾਰੀ ਅਦਾਰਿਆਂ ਵਿਚ ਵਰਤੇੇ ਜਾਂਦੇ ਆਧਾਰ ਦੇੇ ਅਸਲੀ/ਨਕਲੀ ਹੋਣ ਦੀ ਪਹਿਚਾਣ
ਹੁਸ਼ਿਆਰਪੁਰ, 16 ਫਰਵਰੀ:
ਭਾਰਤੀ ਵਿਲੱਖਣ ਪਹਿਚਾਣ ਸੇਵਾ ਅਥਾਰਟੀ ਦੇ ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ ਨੇ ਕਿਹਾ ਕਿ 10 ਸਾਲ ਪਹਿਲਾਂ (2015 ਤੋਂ ਪਹਿਲਾਂ) ਜਾਰੀ ਕੀਤੇ ਗਏ ਆਧਾਰ ਨੂੰ ਪਹਿਚਾਣ ਅਤੇ ਘਰ ਦੇ ਪਤੇ ਦੇ ਪ੍ਰਮਾਣ ਨਾਲ ਅਪਡੇਟ ਕੀਤਾ ਜਾਣਾ ਜ਼ਰੂਰੀ ਹੈ। ਉਹ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਜ਼ਿਲ੍ਹਾ ਪੱਧਰੀ ਬਣਾਈ ਗਈ ਆਧਾਰ ਮਾਨੀਟਰਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ 0-5 ਸਾਲ ਅਤੇ 06-15 ਸਾਲ ਵਰਗ ਦੇ ਆਧਾਰ ਰਜਿਸਟਰੇਸ਼ਨ ਦੀ ਸਮੀਖਿਆ ਵੀ ਕੀਤੀ।
ਉਨ੍ਹਾਂ ਕਿਹਾ ਕਿ ਕਿਊ.ਆਰ. ਕੋਡ ਐਪ ਰਾਹੀਂ ਜਾਂਚ ਕਰਨ ’ਤੇ ਜੇਕਰ ਆਧਾਰ ਕਾਰਡ ਫਰਜੀ ਪਾਇਆ ਜਾਂਦਾ ਹੈ, ਤਾਂ ਉਸ ਵਿਅਕਤੀ ਖਿਲਾਫ਼ ਤੁਰੰਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਵਿਚ ਆਧਾਰ ਦੀ ਵਰਤੋਂ ਕਰਦੇ ਸਮੇਂ ਸਬੰਧਤ ਅਧਿਕਾਰੀਆਂ ਨੂੰ ਕਿਊ.ਆਰ. ਕੋਡ ਐਪ ਰਾਹੀਂ  ਆਧਾਰ ਦੇ ਅਸਲੀ/ਨਕਲੀ ਹੋਣ ਦੀ ਪੁਸ਼ਟੀ ਕਰਨੀ ਹੋਵੇਗੀ। ਉਨ੍ਹਾਂ ਜ਼ਿਲ੍ਹੇ ਵਿਚ ਨਵਜੰਮੇ ਬੱਚਿਆਂ ਦੇ ਆਧਾਰ ਆਧਾਰਿਤ ਪੰਜੀਕਰਨ ਲਈ ਸਿਹਤ ਸੰਸਥਾਵਾਂ ਵਿਚ ਪੰਜੀਕਰਨ ਦੇ ਪ੍ਰਬੰਧ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਕਿਉਂਕਿ ਨਵਜੰਮੇ ਬੱਚਿਆਂ ਦਾ ਬਾਇਓਮੈਟ੍ਰਿਕ ਜ਼ਰੂਰੀ ਨਹੀਂ ਹੈ, ਇਸ ਲਈ ਇਹ ਰਜਿਸਟਰੇਸ਼ਨ ਜਨਮ ਦੇ ਸਮੇਂ ਹੀ ਕਰਵਾਉਣੀ ਹੋਵੇਗੀ।
ਭਾਵਨਾ ਗਰਗ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ 6-15 ਸਾਲ  ਉਮਰ ਵਰਗ ਦੇ 100 ਫੀਸਦੀ ਰਜਿਸਟਰੇਸ਼ਨ ਵਿਚ ਤੇਜ਼ੀ ਲਿਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ 0-5 ਸਾਲ ਵਰਗ ਵਿਚ ਪਹਿਲਾਂ ਤੋਂ ਹੀ ਆਧਾਰ ਰਜਿਸਟਰੇਸ਼ਨ ਹੋ ਚੁੱਕਾ ਹੈ, ਤਾਂ 6-15 ਸਾਲ ਵਰਗ ਵਿਚ ਉਸ ਦੇ ਬਾਇਓਮੈਟ੍ਰਿਕ ਵੀ ਅਪਡੇਟ ਕੀਤੇ ਜਾਣ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਦੀ ਦੀ ਕਾਪੀ ਦਫ਼ਤਰੀ ਰਿਕਾਰਡ ਵਿਚ ਨਹੀਂ ਲਗਾਈ ਜਾਣੀ ਚਾਹੀਦੀ, ਤਾਂ ਜੋ ਇਸ ਦੀ ਦੁਰਵਰਤੋਂ ਨਾ ਹੋ ਸਕੇ ਅਤੇ ਆਧਾਰ ਦੇ ਅੰਤਿਮ ਚਾਰ ਅੰਕ ਜਾਂ ਵਰਚੂਅਲ ਆਧਾਰ ਦਾ ਪ੍ਰਯੋਗ ਕੀਤਾ ਜਾਵੇੇ। ਉਨ੍ਹਾਂ ਕਿਊ.ਆਰ.ਕੋਡ ਐਪ ਨੂੰ ਆਧਾਰ ਚੈਕ ਕਰਨ ਲਈ ਸਰਬੋਤਮ ਦੱਸਿਆ। ਉਨ੍ਹਾਂ 10 ਸਾਲ ਪਹਿਲਾਂ ਬਣੇ ਆਧਾਰ ਆਨਲਾਈਨ ਮਾਈ ਆਧਾਰ ਪੋਰਟਲ ’ਤੇ ਜਾ ਕੇ ਕਿਸੇ ਵੀ ਪਹਿਚਾਣ ਪੱਤਰ ਅਤੇ ਘਰ ਦੇ ਪਤੇ ਦੇ ਦਸਤਾਵੇਜ਼ ਨੂੂੰ ਅਪਲੋਡ ਕਰਨ ਦੀ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਲੈਣ ਨੂੰ ਕਿਹਾ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਮੌਕੇ ਕਿਹਾ ਕਿ ਜ਼ਿਲ੍ਹੇ ਵਿਚ 0-5 ਸਾਲ ਅਤੇ 5-15 ਸਾਲ ਵਰਗ ਦੇ ਆਧਾਰ ਰਜਿਸਟਰੇਸ਼ਨ ਦਾ ਅਭਿਆਨ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਧਾਰ ਕਾਰਡ ਨੂੰ ਪੂਰੀ ਤਰ੍ਹਾਂ ਨਾਲ ਤਰੁੱਟੀ ਮੁਕਤ ਬਣਾਉਣ ਲਈ ਵਿਸ਼ੇਸ਼ ਅਭਿਆਨ ਚਲਾਇਆ ਜਾਵੇ, ਕਿਉਂਕਿ ਲਗਭਗ ਸਾਰੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਅਪਡੇਟ ਕਰਨ ਲਈ ਪਿੰਡ ਪੱਧਰ ’ਤੇ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾਣ ਅਤੇ ਸਬੰਧਤ ਐਸ.ਡੀ.ਐਮ ਵਿਅਕਤੀਗਤ ਰੂਪ ਨਾਲ ਇਸ ਅਭਿਆਨ ਦੀ ਨਿਗਰਾਨੀ ਕਰਨ।
ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਸੰਚਾਲਿਤ 128 ਆਧਾਰ ਕਾਰਡ ਕੇਂਦਰਾਂ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕ ਬਿਨਾ ਕਿਸੇ ਦੇਰੀ ਅਤੇ ਪ੍ਰੇਸ਼ਾਨੀ ਦੇ ਆਧਾਰ ਸਬੰਧੀ ਸੇਵਾਵਾਂ ਦਾ ਲਾਭ ਉਠਾ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਦਲਜੀਤ ਕੌਰ, ਐਸ.ਡੀ.ਐਮ. ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸੰਯੋਗਿਤਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਸੀਨੀਅਰ ਸੁਪਰਡੈਂਟ ਡਾਕਘਰ ਹੁਸ਼ਿਆਰਪੁਰ ਚਰਨਜੀਤ ਸਿੰਘ, ਐਲ.ਡੀ.ਐਮ ਤਰਸੇਮ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਈ-ਗਵਰਨੈਸ ਰਣਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

10 वर्ष पहले बने आधार कार्ड को अपडेट करवाना अनिवार्य: भावना गर्ग
– भारतीय विशिष्ट पहचान सेवा प्राधिकरण के उप महानिदेशक ने जिला स्तर पर बनाई गई आधार मानिटरिंग कमेटी के साथ की बैठक
– कहा, क्यू.आर. कोड एप के माध्यम से की जाए सरकारी संस्थानों में उपयोग होने वाले आधार के असली/ नकली होने की पहचान
– डिप्टी कमिश्नर ने आधार अपडेशन के कार्य को जल्द पूरा करने के दिए निर्देश
होशियारपुर, 16 फरवरी:
भारतीय विशिष्ट पहचान सेवा प्राधिकरण के उप महानिदेशक भावना गर्ग ने कहा कि 10 वर्ष पहले(2015 से पहले) जारी किए गए आधार को पहचान और घर के पते के प्रमाण के साथ अपडेट किया जाना अनिवार्य है। वे आज जिला प्रशासकीय कांप्लेक्स में डिप्टी कमिश्नर कोमल मित्तल के साथ जिला स्तर पर बनाई गई आधार मानिटरिंग कमेटी की बैठक को संबोधित कर रहे थे। इस दौरान उन्होंने 0-5 वर्ष एवं 06-15 वर्ष वर्ग के आधार रजिस्ट्रेशन की समीक्षा भी की।
उप महानिदेशक ने कहा कि क्यू.आर कोड एप से जांच करने पर अगर आधार कार्ड फर्जी पाया जाता है, तो उस व्यक्ति के खिलाफ तुरंत धोखाधड़ी का मामला दर्ज किया जाए। उन्होंने कहा कि सरकारी संस्थानों में आधार का उपयोग करतेे समय संबंधित अधिकारियों को क्यू.आर. कोड एप के माध्यम से आधार के असली/नकली होने की पुष्टि करनी होगी। उन्होंने जिले में नवजात बच्चों के आधार आधारित पंजीयन के लिए स्वास्थ्य संस्थाओं में पंजीयन की व्यवस्था करने को कहा। उन्होंने कहा कि चूंकि नवजात बच्चों का बायमैट्रिक अनिवार्य नहीं है, इस लिए यह पंजीयन जन्म के समय ही कराना होगा।
भावना गर्ग ने जिला शिक्षा अधिकारियों को 6-15 वर्ष आयु वर्ग के 100 प्रतिशत रजिस्ट्रेशन में तेजी लाने को कहा। उन्होंने कहा कि अगर किसी का 0-5 वर्ष की कैटागिरी में पहले से ही आधार रजिस्ट्रेशन हो चुका है तो 6-15 वर्ष की कैटागिरी में उसका बायोमैट्रिक्स भी अपडेट किया जाए। उन्होंने कहा कि आधार कार्ड की प्रति कार्यालय में रिकार्ड में दर्ज नहीं की जानी चाहिए ताकि इसका दुरुपयोग न हो सके और आधार के अंतिम चार अंक या वर्चुअल आधार का उपयोग किया जा सके। उन्होंने क्यू. आर. कोड एप को आधार चैक करने के लिए बेस्ट बताया। उन्होंने 10 वर्ष पूर्व निर्मित आधार आनलाइन माई आधार पोर्टल पर जाकर किसी भी पहचान पत्र व घर के पते के दस्तावेज को अपलोड करने की सुविधा का अधिक से अधिक लाभ लेने को कहा।
डिप्टी कमिश्नर कोमल मित्तल ने इस अवसर पर कहा कि जिले में 0-5 वर्ष एवं 5-15 वर्ष की श्रेणी के आधार रजिस्ट्रेशन का अभियान तेज किया जाएगा। उन्होंने विभिन्न विभागों के अधिकारियों से कहा कि आधार कार्ड को पूरी तरह से त्रुटि मुक्त बनाने के लिए विशेष अभियान चलाया जाए क्योंकि लगभग सभी सरकारी योजनाओं का लाभ लेने के लिए आधार कार्ड अनिवार्य है। उन्होंने कहा कि आधार कार्ड को अपडेट करने के लिए गांव स्तर पर विशेष कैंप आयोजित किए जाएं और संबंधित एस.डी.एम. व्यक्तिगत रुप से इस अभियान की निगरानी करें।
कोमल मित्तल ने कहा कि जिले में संचालित 128 आधार कार्ड केंद्रों के माध्यम से यह सुनिश्चित किया जाएगा कि लोग बिना किसी देरी और परेशानी के आधार संबंधी सेवाओं का लाभ उठा सकें। इस अवसर पर अतिरिक्त डिप्टी कमिश्नर(सामान्य) दलजीत कौर, एस.डी.एम. होशियारपुर प्रीतइंदर सिंह बैंस, जिला खाद्य एवं आपूर्ति कंट्रोलर संयोगिता, जिला प्रोग्राम अधिकारी अमरजीत सिंह भुल्लर, सीनियर सुपरिडेंट डाकघर होशियारपुर चरनजीत सिंह, एल.डी.एम. तरसेम सिंह, जिला कोआर्डिनेटर ई-गर्वनेंस रंजीत सिंह के अलावा अन्य अधिकारी भी मौजूद थे।
                                          —

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply