ਸਜ਼ਾ ਕੱਟ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਅਹਿਮ ਖ਼ਬਰ

ਪਟਿਆਲਾ : ਕੇਂਦਰੀ ਜੇਲ੍ਹ ਪਟਿਆਲਾ ‘ਚ  ਸਜ਼ਾ ਕੱਟ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਅਹਿਮ ਖ਼ਬਰ  ਹੈ। ਨਵਜੋਤ ਸਿੱਧੂ ਪਹਿਲੀ ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਨਵਜੋਤ ਸਿੱਧੂ ਨੂੰ 19 ਮਈ, 2022 ਨੂੰ ਸੁਪਰੀਮ ਕੋਰਟ ਨੇ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।  ਉਨ੍ਹਾਂ ਨੂੰ 18 ਮਈ ਤੱਕ ਜੇਲ੍ਹ ‘ਚ ਰਹਿਣ ਪੈਣਾ ਸੀ।

ਜੇਲ੍ਹ ਦੇ ਨਿਯਮਾਂ ਮੁਤਾਬਕ ਕੈਦੀਆਂ ਨੂੰ ਇਕ ਮਹੀਨੇ ਚਾਰ ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ ਪਰ ਨਵਜੋਤ ਸਿੱਧੂ ਨੇ ਇਸ ਦੌਰਾਨ ਇਕ ਦਿਨ ਦੀ ਵੀ ਛੁੱਟੀ ਨਹੀਂ ਲਈ। ਇਸ ਦੇ ਲਿਹਾਜ਼ ਨਾਲ ਉਨ੍ਹਾਂ ਦੀ ਸਜ਼ਾ 48 ਦਿਨ ਪਹਿਲਾਂ ਮਾਰਚ ਦੇ ਅਖ਼ੀਰ ਤੱਕ ਪੂਰੀ ਹੋ ਜਾਵੇਗੀ ਅਤੇ ਉਹ ਪਹਿਲੀ ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ

Advertisements

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply