LATEST : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਫੈਪਰੋ ਦੇ ਹਾਈਜੈਨਿਕ ਤੇ ਸਾਇੰਟੀਫਿਕ ਗੁੜ-ਸ਼ੱਕਰ ਯੂਨਿਟ ਦਾ ਕੀਤਾ ਉਦਘਾਟਨ

ਕਿਸਾਨ ਆਪਣੀ ਉਪਜ ਦੀ ਪ੍ਰੋਸੈਸਿੰਗ ਕਰਕੇ ਕਮਾ ਸਕਦੇ ਹਨ ਚੰਗਾ ਮੁਨਾਫਾ : ਕੋਮਲ ਮਿੱਤਲ
-ਡਿਪਟੀ ਕਮਿਸ਼ਨਰ ਨੇ ਫੈਪਰੋ ਦੇ ਹਾਈਜੈਨਿਕ ਤੇ ਸਾਇੰਟੀਫਿਕ ਗੁੜ-ਸ਼ੱਕਰ ਯੂਨਿਟ ਦਾ ਕੀਤਾ ਉਦਘਾਟਨ
-ਕਿਸਾਨਾਂ ਨੂੰ ਗਰੁੱਪਾਂ, ਸੋਸਾਇਟੀਆਂ ਬਣਾ ਕੇ ਖੇਤੀ ਕਰਨ ਲਈ ਕੀਤਾ ਪ੍ਰੇਰਿਤ
ਹੁਸ਼ਿਆਰਪੁਰ  :
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਕਿਸਾਨ ਆਪਣੀ ਉਪਜ ਨੂੰ ਪ੍ਰੋਸੈਸਿੰਗ ਰਾਹੀਂ ਬਾਜ਼ਾਰ ਵਿਚ ਵੇਚ ਕੇ ਗਾਹਕਾਂ ਨੂੰ ਜਿਥੇ ਚੰਗੀ ਕੁਆਲਿਟੀ ਮੁਹੱਈਆ ਕਰਵਾ ਸਕਦੇ ਹਨ, ਉਥੇ ਆਪਣੀ ਉਪਜ ਦਾ ਚੰਗਾ ਮੁੱਲ ਵੀ ਪ੍ਰਾਪਤ ਕਰ ਸਕਦੇ ਹਨ। ਉਹ ਅੱਜ ਜ਼ਿਲ੍ਹੇ ਦੇ ਪਿੰਡ ਭੂੰਗਾ ਦੇ ਪਿੰਡ ਘੁਗਿਆਲ ਵਿਖੇ ਸਥਿਤ ਫਾਰਮਰਜ਼ ਪ੍ਰੋਡਿਊਸ ਪ੍ਰਮੋਸ਼ਨ ਸੋਸਾਇਟੀ (ਫੈਪਰੋ) ਵਿਚ ਲਗਾਏ ਗਏ ਹਾਈਜੈਨਿਕ ਅਤੇ ਸਾਇੰਟੀਫਿਕ ਢੰਗ ਨਾਲ ਬਣਨ ਵਾਲੇ ਗੁੜ-ਸ਼ੱਕਰ ਪ੍ਰੋਸੈਸਿੰਗ ਯੂਨਿਟ ਦੇ ਉਦਘਾਟਨ ਮੌਕੇ ਇਲਾਕੇ ਦੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਮਨਿੰਦਰ ਸਿੰਘ ਬੌਂਸ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਦੇ ਵਿਗਿਆਨਕ ਅਖਿਲ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਸੈਸਿੰਗ ਯੂਨਿਟ ਦੀ ਸਥਾਪਨਾ ਕਿਸਾਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਯੂਨਿਟ ਦੀ ਸਥਾਪਨਾ ਨਾਲ ਉਪਭੋਗਤਾਵਾਂ ਨੂੰ ਜਿਥੇ ਹਾਈਜੈਨਿਕ ਅਤੇ ਸਾਇੰਟੀਫਿਕ ਢੰਗ ਨਾਲ ਤਿਆਰ ਕੀਤਾ ਗਿਆ ਮਿਆਰੀ ਗੁੜ-ਸ਼ੱਕਰ ਮਿਲੇਗਾ, ਉਥੇ ਕਿਸਾਨਾਂ ਨੂੰ ਵੀ ਉਨ੍ਹਾਂ ਦੀ ਉਪਜ ਦਾ ਚੰਗਾ ਲਾਭ ਪ੍ਰਾਪਤ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਫ਼ਸਲੀ ਚੱਕਰ ਤੋਂ ਨਿਕਲ ਕੇ ਫ਼ਸਲੀ ਵਿਭਿੰਨਤਾ ਨੂੰ ਅਪਣਾ ਕੇ ਆਰਥਿਕ ਪੱਖੋਂ ਹੋਰ ਮਜ਼ਬੂਤ ਹੋ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟਕਨੋਲਜੀ ਅਤੇ ਇੰਡੀਅਨ ਕੌਂਸਲ ਫਾਰ ਸਾਇੰਸ ਐਂਡ ਟਕਨੋਲਜੀ ਦੇ ਸਹਿਯੋਗ ਨਾਲ 75 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਇਹ ਪ੍ਰੋਸੈਸਿੰਗ ਯੂਨਿਟ ਗਾਹਕਾਂ ਨੂੰ ਕੁਆਲਿਟੀ ਅਤੇ ਕਿਸਾਨਾਂ ਨੂੰ ਆਪਣੀ ਉਪਜ ਆਪ ਪ੍ਰੋਸੈਸ ਕਰਕੇ ਇਲਾਕੇ ਵਿਚ ਆਪਣੀ ਇਕ ਪਹਿਚਾਣ ਬਣਾਉਣ ਵਿਚ ਸਹਾਇਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਫੈਪਰੋ ਵਰਗੇ ਯੂਨਿਟ ਕਿਸਾਨਾਂ ਨੂੰ ਆਤਮ-ਨਿਰਭਰ ਬਣਾਉਣ ਦੇ ਨਾਲ-ਨਾਲ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ ਪ੍ਰੇਰਿਤ ਕਰਦੇ ਹਨ, ਜੋ ਕਿ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਉਪਭੋਗਤਾ ਕੁਆਲਿਟੀ ਨੂੰ ਲੈ ਕੇ ਵਿਸ਼ੇਸ਼ ਜਾਗਰੂਕ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਖੇਤੀ ਯੁੱਗ ਵਿਚ ਕਿਸਾਨਾਂ ਨੂੰ ਗਰੁੱਪਾਂ, ਸੋਸਾਇਟੀਆਂ ਬਣਾ ਕੇ ਖੇਤੀ ਕਰਨੀ ਚਾਹੀਦੀ ਹੈ। ਜੇਕਰ ਕਿਸਾਨ ਸਮੂਹ ਵਿਚ ਖੇਤੀ ਕਰਦਾ ਹੈ, ਤਾਂ ਉਸ ਨੂੰ ਖੇਤੀ ਵਿਚ ਫਾਇਦਾ ਹੁੰਦਾ ਹੈ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਯੂਨਿਟ ਦਾ ਵੱਧ ਤੋਂ ਵੱਧ ਲਾਭ ਲੈਣ।
ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਫ਼ਸਲੀ ਵਿਭਿੰਨਤਾ ਵਿਚ ਇਕ ਮੋਹਰੀ ਜ਼ਿਲ੍ਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫ਼ਸਲੀ ਵਿਭਿੰਨਤਾ ਵਿਚ ਆਪਣਾ ਪੂਰਾ ਯੋਗਦਾਨ ਦੇਣ ਅਤੇ ਆਉਣ ਵਾਲੇ ਖਰੀਫ ਦੇ ਸੀਜ਼ਨ ਦੌਰਾਨ ਝੋਨੇ ਦਾ ਰਕਬਾ ਘੱਟ ਕਰਕੇ ਮੱਕੀ, ਬਾਸਮਤੀ ਨੂੰ ਵਧਾਉਣ ਦੀ ਕਸ਼ਿਸ਼ ਕਰਨ। ਇਸ ਤੋਂ ਇਲਾਵਾ ਇਲਾਕੇ ਵਿਚ ਪੁਰਾਣੇ ਸਮੇਂ ਦੌਰਾਨ ਕਪਾਹ ਦੀ ਕਾਸ਼ਤ ਵੀ ਕੀਤੀ ਜਾਂਦੀ ਸੀ, ਇਸ ਸਬੰਧੀ ਵਿਚ ਮੌਸਮ ਅਤੇ ਲਾਭ ਦੀ ਅਨੁਕੂਲਤਾ ਦੇਖਦੇ ਹੋਏ ਨਰਮੇ ਨੂੰ ਵੀ ਟਰਾਇਲ ਦੇ ਤੌਰ ’ਤੇ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਖੇਤੀ ਵਿਭਾਗ ਵਲੋਂ ਕਿਸਾਨਾਂ ਨੂੰ ਵੱਖ-ਵੱਖ ਸਕੀਮਾਂ ਤਹਿਤ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਇਸ ਦਾ ਭਰਪੂਰ ਲਾਭ ਲੈਂਦੇ ਹੋਏ ਮਸ਼ੀਨਰੀ ਰਾਹੀਂ ਪਰਾਲੀ ਨੂੰ ਯੋਗ ਸੰਭਾਲ ਦਾ ਪ੍ਰਯੋਗ ਕਰਦੇ ਹੋਏ ਸਾਲ 2023 ਵਿਚ ਆਪਣੇ ਜ਼ਿਲ੍ਹੇ ਨੂੰ ਪਰਾਲੀ ਪ੍ਰਬੰਧਨ ਵਿਚ ਸੂਬੇ ਦਾ ਮੋਹਰੀ ਜ਼ਿਲ੍ਹਾ ਬਣਾਉਣ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜਿਥੇ ਫੈਪਰੋ ਦੇ ਪੂਰੇ ਯੂਨਿਟ ਦਾ ਦੌਰਾ ਕੀਤਾ, ਉਥੇ ਸਵੈ ਸਹਾਇਤਾ ਗਰੁੱਪਾਂ ਵਲੋਂ ਬਣਾਏ ਗਏ ਉਤਪਾਦਾਂ ਦੇ ਸਟਾਲਾਂ ਨੂੰ ਵੀ ਚੈੱਕ ਕੀਤਾ।
ਜ਼ਿਕਰਯੋਗ ਹੈ ਕਿ ਫੈਪਰੋ ਪਹਿਲਾਂ ਤੋਂ ਹੀ ਹਲਦੀ, ਬੇਸਣ, ਸ਼ਹਿਦ ਅਤੇ ਦਾਲਾਂ ਦਾ ਪ੍ਰੋਸੈਸਿੰਗ ਯੂਨਿਟ ਲੱਗਾ ਹੈ। ਇਸ ਮੌਕੇ ਫੈਪਰੋ ਦੇ ਪ੍ਰਧਾਨ ਜਸਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਚੌਟਾਲਾ, ਉਪ ਪ੍ਰਧਾਨ ਯੋਗਰਾਜ, ਮੈਨੇਜਰ ਸੁਖਜਿੰਦਰ ਸਿੰਘ, ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਸਹਾਇਕ ਡਾਇਰੈਕਟਰ ਡਾ. ਜਸਪਾਲ ਸਿੰਘ, ਚਮਨ ਲਾਲ ਵਸ਼ਿਸ਼ਟ ਤੋਂ ਇਲਾਵਾ ਹਰਭਜਨ ਸਿੰਘ ਢੱਟ ਤੇ  ਹੋਰ ਪਤਵੰਤੇ ਵੀ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply