LATEST : ਸਰਦਾਰ ਅਜਵਿੰਦਰ ਸਿੰਘ ਜੀ ਯਾਦ ਵਿੱਚ ਸਟੇਟ ਪੱਧਰ ਦਾ ਸੁੰਦਰ ਦਸਤਾਰ ਸਜਾਉਣ ਮੁਕਾਬਲਾ

ਹੁਸ਼ਿਆਰਪੁਰ : ਦੁਆਬਾ ਯੂਥ ਕਲੱਬ ਰਜਿਸਟਰਡ ਹੁਸ਼ਿਆਰਪੁਰ ਵੱਲੋਂ ਸਰਦਾਰ ਅਜਵਿੰਦਰ ਸਿੰਘ ਜੀ ਯਾਦ ਵਿੱਚ ਸਟੇਟ ਪੱਧਰ ਦਾ ਦੂਸਰਾ ਸੁੰਦਰ ਦਸਤਾਰ ਸਜਾਉਣ ਮੁਕਾਬਲਾ ਗੁਰਦੁਆਰਾ ਮਿੱਠਾ ਟਿਵਾਣਾ ਸਾਹਿਬ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਸਿੱਖ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਜਿਸ ਵਿੱਚ ਪੂਰੇ ਪੰਜਾਬ ਵਿੱਚੋਂ 120 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਜਿਸ ਵਿੱਚ ਤਿੰਨ ਗਰੁੱਪ ਬਣਾਏ ਗਏ ਪਹਿਲਾ ਗਰੁੱਪ 5 ਤੋਂ 8, ਦੂਸਰਾ ਗਰੁੱਪ 9 ਤੋਂ 12 ਸਾਲ ਤੇ ਤੀਸਰਾ ਗਰੁਪ 13 ਤੋਂ 16 ਸਾਲ ਦੇ ਬੱਚਿਆਂ ਲਈ ਬਣਾਇਆ ਗਿਆ। ਜਿਸ ਵਿਚ ਹਰ ਇੱਕ ਗਰੁੱਪ ਲਈ ਪਹਿਲਾ ਇਨਾਮ 5100/- ਰੁਪਏ ਦੂਸਰਾ ਇਨਾਮ 4100/- ਰੁਪਏ ਤੀਸਰਾ ਇਨਾਮ 3100/ ਰੁਪਏ ਚੌਥਾ ਇਨਾਮ 2100/- ਰੁਪਏ ਤੇ ਪੰਜਵਾਂ ਇਨਾਮ 1100/- ਰੁਪਏ ਦਿੱਤਾ ਗਿਆ।
ਇਸ ਵਿੱਚ 11000/- ਰੁਪਏ ਦਾ ਵਿਸ਼ੇਸ਼ ਇਨਾਮ ਕਲੱਬ ਮੈਂਬਰ ਹਰਵਿੰਦਰ ਸਿੰਘ USA ਵੱਲੋਂ ਪਿਤਾ ਸਵ. ਸ ਗੁਰਮੁੱਖ ਸਿੰਘ ਜੀ ਦੀ ਯਾਦ ਵਿੱਚ ਦਿੱਤਾ ਗਿਆ।
Kanwest Immigration Winnipeg ਤੋਂ ਭਗਵੰਤ ਸਿੰਘ ਬਾਠ ਜੀ ਵੱਲੋਂ ਭਾਗ ਲੈਣ ਵਾਲੇ ਹਰ ਬੱਚੇ ਨੂੰ 500/- ਰੁਪਏ ਨਗਦ ਇਨਾਮ ਦਿੱਤਾ ਗਿਆ।
 ਬੱਚਿਆਂ ਵਿੱਚ ਦਸਤਾਰ ਮੁਕਾਬਲੇ ਨੂੰ ਲੈ ਕੇ ਭਾਰੀ ਉਤਸ਼ਾਹ ਸੀ ਅਤੇ ਜੈਕਾਰਿਆਂ ਦੀ ਗੂੰਜ ਨਾਲ ਹਾਲ ਗੂੰਜਦਾ ਰਿਹਾ।
ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਪਹਿਲੇ ਸਿੱਖ ਇੰਟਰਨੈਸ਼ਨਲ ਦਾ ਖਿਤਾਬ ਹਾਸਲ ਕਰ ਚੁੱਕੇ ਪੀ.ਟੀ.ਸੀ. ਨਿਊਜ ਦੇ ਚੀਫ ਐਡੀਟਰ ਸਰਦਾਰ ਹਰਪ੍ਰੀਤ ਸਿੰਘ ਸਾਹਨੀ ਨੇ ਪਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ 2005 ਵਿੱਚ ਆਪਣਾ ਪਹਿਲਾ ਸਿੱਖ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਦੇ ਤਜੁਰਬੇ ਸਾਂਝੇ ਕੀਤੇ।
ਉਹਨਾਂ ਨੇ ਦੱਸਿਆ ਕਿ 2005 ਵਿੱਚ ਉਹ ਪਹਿਲੇ ਸਿੱਖ ਐਂਕਰ ਵੀ ਬਣੇ। ਉਨ੍ਹਾਂ ਨੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਆਪਣਾ ਸਿੱਖੀ ਸਰੂਪ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਸਿੱਖੀ ਨਾਲ ਜੋੜ ਕੇ ਰੱਖਣ ਦਾ ਇਹ ਉਪਰਾਲਾ ਹੋਸ਼ਿਆਰਪੁਰ ਸ਼ਹਿਰ ਵਿਚ ਦੁਆਬਾ ਯੂਥ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਦੇ ਸਾਬਤ-ਸੂਰਤ ਸਿੱਖੀ-ਸਰੂਪ ਨੂੰ ਦੇਖ ਕੇ ਬੱਚੇ ਬਹੁਤ ਪ੍ਰਭਾਵਤ ਹੋਏ।

Advertisements

ਇੱਥੇ ਉਚੇਚੇ ਤੌਰ ਤੇ ਜਸਪਾਲ ਸਿੰਘ ਜੀ, ਕਮਲਜੀਤ ਸਿੰਘ ਭੂਪਾ, ਸੰਤੋਖ ਸਿੰਘ ਔਜਲਾ, ਸੁਖਵੰਤ ਸਿੰਘ ਅਤੇ ਹਰਕਮਲ ਸਿੰਘ ਵਿੱਕੀ ਜੀ ਨੇ ਜੱਜ ਸਹਿਬਾਨਾਂ ਦੀ ਸੇਵਾ ਨਿਭਾਈ ਅਤੇ ਕੰਪੀਟੀਸ਼ਨ ਦੀ ਬੜੀ ਬਰੀਕੀ ਨਾਲ ਜਾਂਚ ਕਰ ਕੇ ਰਿਜ਼ਲਟ ਨੂੰ ਨੇਪਰੇ ਚਾੜਿਆ।

Advertisements

ਵਿਸ਼ੇਸ਼ ਤੌਰ ਤੇ ਪਹੁੰਚੀਆਂ ਹੋਈਆਂ ਸਖਸ਼ੀਅਤਾਂ ਜਿਨ੍ਹਾਂ ਵਿੱਚ ਮਹੰਤ ਪ੍ਰਿਤਪਾਲ ਸਿੰਘ ਜੀ ਡੇਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ ਸਾਹਿਬ ਵਾਲੇ, ਬਾਬਾ ਬਲਬੀਰ ਸਿੰਘ ਜੀ ਬਿਰਧ ਆਸ਼ਰਮ ਵਾਲੇ ਬਾਬਾ ਹਰਮਨਜੀਤ ਸਿੰਘ ਜੀ ਸਿੰਗੜੀਵਾਲ ਵਾਲੇ, ਬਾਬਾ ਤਰਲੋਚਨ ਸਿੰਘ ਜੀ ਵਿਰਕਤਾਂ ਵਾਲੇ, ਬਾਬਾ ਅਵਤਾਰ ਸਿੰਘ ਜੀ ਭਿੱਖੋਵਾਲ ਵਾਲੇ, ਬਾਬਾ ਗੁਰਦੇਵ ਸਿੰਘ ਜੀ, ਹਰਦੀਪ ਸਿੰਘ ਸਰਪੰਚ ਬਾਹੋਵਾਲ ਜਗਮੀਤ ਸਿੰਘ ਸੇਠੀ ਪ੍ਰਧਾਨ ਭਾਈ ਘਨਈਆ ਜੀ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

Advertisements

ਇਸ ਮੌਕੇ  ਗੁਰਪ੍ਰੀਤ ਸਿੰਘ ਤੰਬੜ ਪ੍ਰਧਾਨ ਸਿੱਖ ਵੈਲਫੇਅਰ ਸੁਸਾਇਟੀ ਰਜਿਸਟਰਡ ਹੁਸ਼ਿਆਰਪੁਰ ਜੀ ਨੇ ਆਈਆਂ ਹੋਈਆਂ ਸਾਰੀਆਂ ਸਖਸ਼ੀਅਤਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਦੁਆਬਾ ਯੂਥ ਕਲੱਬ ਦੇ ਪ੍ਰਧਾਨ ਹਰਕਮਲ ਸਿੰਘ ਵਿੱਕੀ, ਚੇਅਰਮੈਨ ਬਲਜਿੰਦਰ ਸਿੰਘ ਸਹੋਤਾ ਕੈਨੇਡਾ ਤੋਂ, ਵਾਈਸ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਸਟੀਫਨ, ਜਨਰਲ ਸਕੱਤਰ ਮਨਮੀਤ ਸਿੰਘ ਪਲਾਹਾ, ਪ੍ਰੋਫੈਸਰ ਗੁਰਪ੍ਰੀਤ ਸਿੰਘ ਸੇਠੀ, ਪਰਦੀਪ ਸਿੰਘ ਬੱਸਣ,  ਡਾ. ਮਨਜੀਤ ਸਿੰਘ ਸੇਠੀ, ਚਰਨਜੀਤ ਸਿੰਘ, ਪ੍ਰਭਜੋਤ ਸਿੰਘ ਕਲਸੀ, ਰਮਨਪ੍ਰੀਤ ਸਿੰਘ ਪ੍ਰਿੰਸ, ਸਾਵਨਪ੍ਰੀਤ ਸਿੰਘ, ਗਗਨਦੀਪ ਸਿੰਘ ਪਿੱਪਲਾਂਵਾਲਾ, ਨਰਿੰਦਰ ਸਿੰਘ ਗੋਰਾ, ਗਗਨਦੀਪ ਸਿੰਘ ਅਸਲਾਮਾਬਾਦ, ਵਿਕਰਮਜੀਤ  ਸਿੰਘ ਤੰਬੜ , ਮਨਮੋਹਨ ਸਿੰਘ , ਉਂਕਾਰ ਸਿੰਘ ਬੱਸਣ , ਇੰਦਰਪਾਲ ਸਿੰਘ ਬੱਸਣ , ਹਰਪ੍ਰੀਤ ਸਿੰਘ ਬੱਸਣ , ਜਸਰਾਜ ਸਿੰਘ ਸੈਣੀ ,ਅਰਵਿਦ ਸਿੰਘ ਪਲਾਹਾ , ਜਸਨੂਰ ਕੌਰ ਸੈਣੀ, ਮਨਜੋਤ ਸਿੰਘ ਆਦਿ ਹਾਜ਼ਰ ਹੋਏ। ਸੁਸਾਇਟੀ ਮੈਂਬਰ ਜਸਪਾਲ ਸਿੰਘ, ਸੰਤੋਖ ਸਿੰਘ ਔਜਲਾ, ਓਂਕਾਰ ਸਿੰਘ, ਭੁਪਿੰਦਰ ਸਿੰਘ, ਹਰਮਿੰਦਰ ਸਿੰਘ ਸੈਣੀ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਸੈਣੀ, ਸੁਖਵਿੰਦਰ ਸਿੰਘ ਲਾਡੀ, ਸਵਰਨ ਸਿੰਘ ਵੇਰਕਾ, ਜਸਬੀਰ ਸਿੰਘ, ਘਰਜੋਤ ਸਿੰਘ ਖਾਲਸਾ ਨੇ ਹਾਜ਼ਰ ਹੋ ਕੇ ਦੋਆਬਾ ਯੂਥ ਕਲੱਬ ਮੈਂਬਰਾਂ ਦਾ ਹੌਸਲਾ ਵਧਾਇਆ ਤੇ ਹੱਲਾਸ਼ੇਰੀ ਦਿੱਤੀ।


ਇਸ ਵਿਚ ਸਰਬਜੀਤ ਸਿੰਘ ਖ਼ਾਲਸਾ USA , ਜਸਵੀਰ ਸਿੰਘ ਭਿਡੰਰ SINGAPORE, ਜਸਵਿੰਦਰ ਸਿੰਘ ਬੱਸਣ Canada ਅਤੇ ਪਰਦੀਪ ਸਿੰਘ USA ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

SUBCRIBE AND SHARE FOR LATEST UPDATES
PLS SUBCRIBE FOR LATEST NEWS
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply