ਹਾਜੀਪੁਰ 17 ਮਈ (ਹਰਭਜਨ ਸਿੰਘ ਢਿੱਲੋਂ )
ਪਿਛਲੇ ਦਿਨੀਂ ਇੱਕ ਨਾਮਵਰ ਅਖ਼ਬਾਰ ਵਿੱਚ ਖ਼ਬਰ ਲਗਾਈ ਗਈ ਸੀ ਜਿਸ ਵਿੱਚ ਹਾਜੀਪੁਰ ਦੇ ਐੱਸ ਐੱਚ ਉ, ਅਤੇ ਪਿੰਡ ਮਾਵਾ ਬਾਠਾਂ ਦੇ ਸਰਪੰਚ ਖ਼ਿਲਾਫ਼ ਇੱਕ ਖ਼ਬਰ ਪਬਲਿਸ਼ ਕੀਤੀ ਗਈ ਸੀ ਜਿਸ ਵਿੱਚ ਪਿੰਡ ਮਾਵਾ ਦੀ ਰਹਿਣ ਵਾਲੀ ਇੱਕ ਔਰਤ ਨਾਮ ਬਿਮਲਾ ਦੇਵੀ ਵੱਲੋਂ ਹੁਸ਼ਿਆਰਪੁਰ ਵਿਖੇ ਇੱਕ ਨਾਮਵਰ ਅਖ਼ਬਾਰ ਵਿੱਚ ਪਿੰਡ ਮਾਵਾ ਬਾਠਾਂ ਦੇ ਸਰਪੰਚ ਬਲਵਿੰਦਰ ਸਿੰਘ ਵਿਰਕ ਅਤੇ ਐੱਸ ਐੱਚ ਓ ਥਾਣਾ ਮੁਖੀ ਹਾਜੀਪੁਰ ਮੈਡਮ ਅਮਰਜੀਤ ਕੌਰ ਖ਼ਿਲਾਫ਼ ਇਲਜ਼ਾਮ ਲਗਾਇਆ ਸੀ ਕਿ ਪਿੰਡ ਦੇ ਸਰਪੰਚ ਵੱਲੋਂ ਉਨ੍ਹਾਂ ਦੀ ਜ਼ਮੀਨ ਵਿੱਚੋਂ ਜ਼ਬਰੀ ਰਸਤਾ ਕੱਢਣ ਲਈ ਤੰਗ ਪ੍ਰੇਸਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਘਰ ਨੂੰ ਤੋੜਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਜਦੋਂ ਇਸ ਨੂੰ ਲੈਕੇ ਥਾਣਾ ਹਾਜੀਪੁਰ ਵਿਖੇ ਸਕਾਇਤ ਦਰਜ਼ ਕਰਵਾਈ ਗਈ ਤਾਂ ਪੁਲਿਸ ਵੱਲੋਂ ਉਲਟਾ ਸਾਡੇ ਤੇ ਕਾਰਵਾਈ ਕੀਤੀ ਜਦ ਕਿ ਅਸੀ ਆਪਣੀ ਮਾਲਕੀ ਵਿੱਚ ਰਹਿੰਦੇ ਹਾਂ ਅਤੇ ਸਰਪੰਚ ਜ਼ਬਰਦਸਤੀ ਨਾਲ਼ ਸਾਡੇ ਘਰ ਵਿੱਚੋਂ ਰਸਤਾ ਕਢਾਉਣਾ ਚੁੰਹਦਾਂ ਹੈ। ਜਦੋਂ ਇਸ ਖ਼ਬਰ ਦੀ ਪੁਸ਼ਟੀ ਲਈ ਸਰਪੰਚ ਮਾਵਾ ਬਾਠਾਂ ਨਾਲ਼ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਮੂਹ ਪਚਾਇੰਤ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਮਾਤਾ ਦੇ ਚਾਰ ਲੜਕੇ ਚਾਰ ਪੋਤਰੇ ਹਨ ਜੋ ਕਿ ਬਿਨਾਂ ਗੱਲੋਂ ਪੰਚਾਇਤ ਨੂੰ ਤੰਗ ਪ੍ਰੇਸਾਨ ਕਰ ਰਹੇ ਹਨ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਰਸਤੇ ਸਬੰਧੀ ਜਸਵਿੰਦਰ ਸਿੰਘ ਪੁੱਤਰ ਰਤਨ ਸਿੰਘ ਵੱਲੋਂ ਐਪਲੀਕੇਸ਼ਨ ਆਈ ਸੀ ਜਿਸ ਦੇ ਚਲਦਿਆਂ ਉਹ ਪਿੰਡ ਦੇ ਕੁਝ ਮੋਹਤਬਰਾਂ ਨਾਲ਼ ਲੈਕੇ ਮੌਕਾ ਦੇਖਣ ਗਏ ਅਤੇ ਸਰਕਾਰੀ ਗਲ਼ੀ ਵਿੱਚ ਅਜੇ ਖੜਾ ਸੀ ਕਿ ਇਸੇ ਮੌਕੇ ਮਾਤਾ ਦੀਆਂ ਨੂੰਹਾਂ ਅਤੇ ਪੋਤੇ ਰਮਨਦੀਪ ਸਮੇਤ ਆ ਕੇ ਪੰਚਾਇਤ ਨਾਲ਼ ਗੋਲੀ ਗਲੌਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਅਮਿਰਤੰਧਾਰੀ ਸਿੱਖ ਦੀ ਦਾੜ੍ਹੀ ਪੁੱਟਣ ਦੀ ਕੋਸ਼ਿਸ਼ ਕੀਤੀ ਪਰ ਪੰਚਾਇਤ ਵੱਲੋਂ ਆਪਣੇ ਆਪ ਬਚਾਉਣ ਲਈ ਵਾਪਿਸ ਆਉਣਾ ਹੀ ਵਾਜਬ ਸਮਝਿਆ ਇਸ ਤੋਂ ਬਾਅਦ ਪਚਾਇੰਤ ਵੱਲੋਂ ਇਸ ਸਬੰਧੀ ਥਾਣਾ ਹਾਜੀਪੁਰ ਵਿੱਚ ਇੱਕ ਲਿਖਤੀ ਸਕਾਇਤ ਦਿੱਤੀ ਗਈ ਜਿਸ ਦੀ ਜਾਂਚ ਕਰਦਿਆਂ ਆਈ ਉ ਏ ਐੱਸ ਆਈ ਗੁਰਦੀਪ ਸਿੰਘ ਵੱਲੋਂ ਜਾਂਚ ਕੀਤੀ ਗਈ ਅਤੇ ਉਕਤ ਮਾਤਾ ਬਿਮਲਾ ਦੇਵੀ ਦੀਆਂ ਨੂੰਹਾਂ ਅਤੇ ਪੋਤਰੇ ਖ਼ਿਲਾਫ਼ ਕ੍ਰਾਈਮ ਰੋਕੂ 50-1-16 ਲਗਾ ਦਿੱਤੀ ਗਈ ਉਸ ਤੋਂ ਬਾਅਦ ਵਿੱਚ ਫ਼ਿਰ ਇਸ ਧਰ ਵੱਲੋਂ ਪੰਚਾਇਤ ਤੇ ਝੂਠੀ ਦਰਖ਼ਾਸਤ ਦਿੱਤੀ ਗਈ ਪਰ ਜਾਂਚ ਸਭ ਕੁਝ ਝੂਠ ਪਾਇਆ ਗਿਆ ਉਨ੍ਹਾਂ ਦੱਸਿਆ ਕਿ ਜਿਥੇ ਇਹ ਪਰਿਵਾਰ ਰਹਿੰਦਾ ਹੈ ਉਹ ਜਗ੍ਹਾ ਲਾਲ ਲੀਕ ਅੰਦਰ ਹੈ ਅਤੇ ਪੰਚਾਇਤ ਦੀ ਸ਼ਾਮਲਾਤ ਜਗ੍ਹਾ ਹੈ ਅਤੇ ਇਸ ਜਗਾਂ ਤੋਂ ਸਰਕਾਰੀ ਰਸਤੇ ਲੰਘਦੇ ਹਨ ਜੋ ਕਿ ਇਨ੍ਹਾਂ ਪਰਿਵਾਰਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਰਸਤੇ ਤੇ ਕਬਜ਼ਾ ਕੀਤਾ ਹੋਇਆ ਹੈ ਜਿਸ ਦੇ ਸਾਰੇ ਪਰੂਫ਼ ਉਨ੍ਹਾਂ ਕੋਲ ਹਨ ਉਨ੍ਹਾਂ ਕਿਹਾ ਕਿ ਉਹ ਜਾਣ ਬੁੱਝ ਕੇ ਪੰਚਾਇਤ ਅਤੇ ਪੁਲਿਸ ਪ੍ਰਸ਼ਾਸਨ ਤੇ ਉਂਗਲਾਂ ਚੁੱਕ ਰਹੇ ਜੇਕਰ ਉਨ੍ਹਾਂ ਕੋਲ ਆਪਣੀ ਮਾਲਕੀ ਜ਼ਮੀਨ ਦੇ ਕੋਈ ਵੀ ਪਰੂਫ਼ ਹਨ ਜਿਸ ਨਾਲ ਉਹ ਸਿੱਧ ਕਰ ਦੇਣ ਕਿ ਇਹ ਜ਼ਮੀਨ ਉਨ੍ਹਾਂ ਦੀ ਮਾਲਕੀ ਹੈ ਤਾਂ ਪੂਰੀ ਪਚਾਇੰਤ ਸਮੇਂਤ ਉਹ ਮਾਫੀ ਮੰਗਣ ਲਈ ਤਿਆਰ ਹਨ ਹੈ ਉਨ੍ਹਾਂ ਕਿਹਾ ਕਿ ਜੇਕਰ ਕੋਈ ਚੰਗਾ ਪੁਲਿਸ ਅਫਸਰ ਬਿਨਾਂ ਕਿਸੇ ਦਬਾਅ ਦੇ ਸਚਾਈ ਨਾਲ਼ ਚਲਦਾ ਹੈ ਉਸ ਤੇ ਵੀ ਇਹ ਵਿਅਕਤੀਆਂ ਵੱਲੋਂ ਉਂਗਲਾਂ ਚੁੱਕੀਆਂ ਜਾਂਦੀਆਂ ਹਨ ਪਹਿਲਾਂ ਵੀ ਇਨ੍ਹਾਂ ਖਿਲਾਫ ਜੰਗਲਾਤ ਵਿਭਾਗ ਵੱਲੋਂ ਖੈਰਾਂ ਦੀ ਨਜਾਇਜ਼ ਕਟਾਈ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ ਦੇ ਚਲਦਿਆਂ ਸਿਆਸੀ ਵਿਭਾਗ ਤੇ ਦਬਾਅ ਬਣਾਕੇ ਮਾਮਲਾ ਰਫਾ ਦਫਾ ਕਰ ਦਿੱਤਾ ਗਿਆ ਸੀ ਹੁਣ ਉਹ ਝੂਠੀਆਂ ਖਬਰਾਂ ਰਾਹੀਂ ਪਚਾਇੰਤ ਨੂੰ ਹਰਾਸਮੈਂਟ ਕਰ ਰਹੇ ਹਨ ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਤਾਂ ਕਵਰੇਜ ਕਰਨ ਗਏ ਪੱਤਰਕਾਰਾਂ ਦੀ ਦੂਸਰੇ ਪਰਿਵਾਰ ਵੀਡੀਓ ਗਰਾਫੀ ਕੀਤੀ ਗਈ ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਵੱਲੋਂ ਕੈਮਰੇ ਸਾਹਮਣੇ ਬੋਲਣ ਤੋਂ ਸਾਫ਼ ਮਨਾ ਕਰ ਦਿੱਤਾ ਸਰਪੰਚ ਬਲਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜੋ ਵੀ ਇਨ੍ਹਾਂ ਖਿਲਾਫ ਬੋਲਣ ਦੀ ਕੋਸ਼ਿਸ਼ ਕਰਦਾ ਹੈ ਮਾਤਾ ਦੇ ਲੜਕਿਆਂ ਵਲੋਂ ਜਾਂ ਉਸਨੂੰ ਡਰਾ ਧਮਕਾ ਕੇ ਜਾਂ ਉਸ ਤੇ ਝੂਠਾ ਪਰਚਾ ਦਰਜ ਕਰਵਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਉਨ੍ਹਾਂ ਕਿਹਾ ਕਿ ਕਦੀ ਉਹ ਪਚਾਇੰਤ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਫੇਸਬੁੱਕ ਤੇ ਝੂਠੀਆਂ ਪੋਸਟਾਂ ਪਾਉਂਦੇ ਹਨ ਕਦੇ ਪ੍ਰੈਸ ਕਾਨਫਰੰਸ ਕਰਦੇ ਹਨ ਪਰ ਕਿਸੇ ਵਿੱਚ ਵੀ ਉਹ ਸਿੱਧ ਨਹੀਂ ਕਰ ਸਕਦੇ ਉਨ੍ਹਾਂ ਪੰਜਾਬ ਸਰਕਾਰ ਮਾਨਯੋਗ ਐੱਸ ਐੱਸ ਪੀ ਹੁਸ਼ਿਆਰਪੁਰ, ਡੀਸੀ ਹੁਸ਼ਿਆਰਪੁਰ, ਪੰਚਾਇਤ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ, ਹਲਕੇ ਦੇ ਵਿਧਾਇਕ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਪਰਿਵਾਰ ਤੋਂ ਖ਼ਤਰਾ ਹੈ ਉਹ ਕੁੱਝ ਵੀ ਕਰ ਸਕਦੇ ਹਨ ਜਿਸ ਲਈ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਭਾਵੇਂ ਉਸ ਪਚਾਇੰਤ ਮੈਂ ਜਾਂ ਦੋਸ਼ ਲਗਾਉਣ ਵਾਲੇ ਹੋਣ ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਸ਼ਾਸਨ ਅਤੇ ਕਾਨੂੰਨ ਤੇ ਵਿਵਸਥਾ ਤੇ ਪੂਰਾ ਵਿਸ਼ਵਾਸ ਹੈ
EDITOR
CANADIAN DOABA TIMES
Email: editor@doabatimes.com
Mob:. 98146-40032 whtsapp