ਸਮਾਜ਼ ਸੇਵੀ ਇਕਬਾਲ ਕੋਕਲਾ ਦੀ ਗੱਡੀ ਲੈ ਸਖਸ਼ ਹੋਇਆ ਫ਼ਰਾਰ, ਭਰਾ ਨੇ ਕਰਵਾਈ ਪੁਲਿਸ ਰਿਪੋਰਟ
ਗੜ੍ਹਦੀਵਾਲਾ / ਹੁਸ਼ਿਆਰਪੁਰ (ਜਸਪਾਲ ਸਿੰਘ )
ਸਮਾਜ਼ ਸੇਵੀ ਇਕਬਾਲ ਕੋਕਲਾ ਦੀ ਗੱਡੀ ਲੈ ਇਕ ਸਖਸ਼ ਫ਼ਰਾਰ ਹੋ ਗਿਆ ਹੈ। ਇਕਬਾਲ ਕੋਕਲਾ ਦੇ ਭਰਾ ਗੁਰਦਿਆਲ ਸਿੰਘ ਨੇ ਪੁਲਿਸ ਕੋਲ ਮਾਮਲਾ ਦਰਜ਼ ਕਰਵਾਇਆ ਹੈ ਤੇ ਕਿਹਾ ਹੈ ਉਸਦਾ ਭਰਾ ਕੁਝ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਇਸ ਦੌਰਾਨ ਓਹਨਾ ਦਾ ਕਜਨ ਤਰਨਜੀਤ ਸਿੰਘ ਓਹਨਾ ਦੇ ਘਰ ਕੁਝ ਸਮੇਂ ਲਈ ਠਹਿਰਿਆ ਸੀ.
ਇਸ ਸੰਬੰਧੀ ਪੁਲਿਸ ਨੂੰ ਦਿਤੀ ਜਾਣਕਾਰੀ ਅਨੁਸਾਰ ਇਕਬਾਲ ਕੋਕਲਾਂ ਦੇ ਭਰਾ ਗੁਰਦਿਆਲ ਸਿੰਘ ਨਿਵਾਸੀ ਕੋਕਲਾਂ ਮਾਰਕਿਟ ਨੇ ਦੱਸਿਆ ਕਿ ਅਚਾਨਕ ਉਹ ਉਸਦੇ ਭਰਾ ਦੀ ਗੱਡੀ ਨੰਬਰ PB 07BG0180 ਧੋਖੇ ਨਾਲ ਲੈ ਕੇ ਚਲਾ ਗਿਆ। ਇਸ ਦੌਰਾਨ ਉਸਨੇ ਘਰ ਚ ਲੱਗੀ DVR RECORDER ਵੀ ਚੋਰੀ ਕਰ ਲਿਆ। ਜਦੋਂ ਓਹਨਾ ਨੇ ਤਰਨਜੀਤ ਨਾਲ ਸੰਪਰਕ ਕੀਤਾ ਤਾਂ ਉਸਨੇ ਧਮਕੀ ਦਿੰਦਿਆਂ ਕਿਹਾ ਕਿ ਜੋ ਕਰਨਾ ਹੈ ਕਰ ਲਵੋ ਮੈਂ ਅਮਰੀਕਾ ਚਲਾ ਗਿਆਂ ਹਾਂ.
ਇਸ ਦੌਰਾਨ ਇਕਬਾਲ ਦੇ ਭਰਾ ਗੁਰਦਿਆਲ ਸਿੰਘ ਨੇ ਪੁਲਿਸ ਨੂੰ ਗੱਡੀ ਲੱਭਣ ਦੀ ਕਿਰਪਾਲਤਾ ਕਰਨ ਦੀ ਬੇਨਤੀ ਕੀਤੀ ਹੈ ਤੇ ਇਹ ਵੀ ਕਿਹਾ ਹੈ ਕਿ ਜੇਕਰ ਓਹਨਾ ਦੀ ਗੱਡੀ ਚ ਜੇਕਰ ਕੋਈ ਗ਼ੈਰ ਕਾਨੂੰਨੀ ਕੰਮ ਹੁੰਦਾ ਹੈ ਤਾਂ ਇਸਦੀ ਜਿੰਮੇਦਾਰੀ ਤਰਨਜੀਤ ਸਿੰਘ ਪੁੱਤਰ ਸ਼੍ਰੀ ਜਸਪਾਲ ਸਿੰਘ ਨਿਵਾਸੀ ਕੈਨੇਡਾ ਦੀ ਹੋਵੇਗੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਓਧਰ NRI ਤੇ ਕੋਰੋਨਾ ਕਾਲ ਦੌਰਾਨ ਸਮਾਜ ਸੇਵੀ ਵਜੋਂ ਵਿਸ਼ੇਸ਼ ਭੂਮਿਕਾ ਨਿਭਾਣ ਵਾਲੇ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰ ਇਕਬਾਲ ਸਿੰਘ ਨੇ ਕੈਨੇਡਾ ਤੋਂ ਫੋਨ ਤੇ ਜਾਣਕਾਰੀ ਦਿੱਤੀ ਹੈ ਕਿ ਅਗਰ ਕਿਸੇ ਨੂੰ ਉਕਤ ਗੱਡੀ ਦੀ ਜਾਣਕਾਰੀ ਕਿਤੇ ਮਿਲਦੀ ਹੈ ਤਾਂ ਉਸਦੀ ਜਾਣਕਾਰੀ ਤੁਰੰਤ ਨਜਦੀਕੀ ਪੁਲਿਸ ਸਟੇਸ਼ਨ ਜਾਂ ਓਹਨਾ ਦੇ ਭਰਾ ਗੁਰਦਿਆਲ ਸਿੰਘ ਨਿਵਾਸੀ ਕੋਕਲਾਂ ਮਾਰਕਿਟ ਗੜ੍ਹਦੀਵਾਲਾ ਨੂੰ ਦਿਤੀ ਜਾਵੇ ਅਤੇ ਇਹ ਜਾਣਕਾਰੀ ਦੇਣ ਵਾਲੇ ਦੇ ਉਹ ਬੇਹਦ ਧੰਨਵਾਦੀ ਹੋਣਗੇ।
ਓਹਨਾ ਕਿਹਾ ਓਹਨਾ ਇਸ ਸੰਬੰਧੀ ਇਕ ਈ ਮੇਲ NRI WING ਪੰਜਾਬ ਨੂੰ ਵੀ ਭੇਜ ਦਿਤੀ ਹੈ ਤਾਂ ਜੋ ਕੋਈ ਗੈਰ ਕਾਨੂੰਨੀ ਹਰਕਤ ਨਾ ਕਰ ਸਕੇ ਅਤੇ ਬਣਦੀ ਕਾਰਵਾਈ ਹੋ ਸਕੇ।
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
EDITOR
CANADIAN DOABA TIMES
Email: editor@doabatimes.com
Mob:. 98146-40032 whtsapp