ਦੋ ਔਰਤਾਂ ਦੀ ਜਨਤਕ ਤੌਰ ਉੱਤੇ ਜ਼ਲੀਲ ਕੀਤੇ ਜਾਣ ਦੀ ਡਰਾਉਣੀ ਵੀਡੀਓ ਰਾਜ ਵਿੱਚ ਫੈਲੀ ਅਰਾਜਕਤਾ ਦਾ ਪੁਖ਼ਤਾ ਸਬੂਤ : ਐਡਵੋਕੇਟ ਰਣਜੀਤ ਕੁਮਾਰ

ਸੂਬਾ ਅਤੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਰਕੇ ਹੀ ਪੂਰਾ ਭਾਰਤ ਦੇਸ਼ ਪੂਜ਼ੀਵਾਦੀਆ ਦੀ ਅੱਗ ਵਿੱਚ ਜਲ ਰਿਹਾ ਹੈ

ਹੁਸ਼ਿਆਰਪੁਰ ( ਤਰਸੇਮ ਦੀਵਾਨਾ ) ਭਾਰਤ ਦਾ ਪੂਰਵੀ ਸੂਬਾ ਮਣੀਪੁਰ, ਸੂਬਾ ਅਤੇ ਕੇਂਦਰ ਸਰਕਾਰ ਦੀਆਂ ਮਾਰੂ ਮਨੂੰਵਾਦੀ ਅਤੇ ਪੂੰਜੀਵਾਦੀ ਨੀਤੀਆਂ ਕਰਕੇ ਹੀ ਪੂਰਾ  ਭਾਰਤ ਦੇਸ਼ ਪੂਜ਼ੀਵਾਦੀਆ ਦੀ ਅੱਗ ਵਿੱਚ ਜਲ ਰਿਹਾ ਹੈ ਜਲ,ਜੰਗਲ,ਜਮੀਨ ਅਤੇ ਕੁਦਰਤੀ ਸ੍ਰੋਤਾਂ ਤੇ ਕਾਬਜ ਹੋਣ ਲਈ ਅਤੇ ਧਾਰਮਿਕ ਦਾਬੇ ਦੇ ਏਜੰਡੇ ਦੀ ਪੂਰਤੀ ਲਈ ਘੱਟ ਗਿਣਤੀ ਅਤੇ ਅਨੁਸੂਚਿਤ ਜਨਜਾਤੀ ਸਮਾਜ ਤੇ ਬੇਇੰਤਹਾ ਅਤਿਆਚਾਰ ਹੋ ਰਿਹਾ ਹੈ ਨਤੀਜਤਨ ਲੱਖਾਂ ਦੀ ਗਿਣਤੀ ਵਿੱਚ ਲੋਕ ਬੇਘਰ ਹਨ ਅਤੇ ਭੁੱਖੇ ਭਾਣੇ ਜੰਗਲਾਂ ਵਿੱਚ ਰਹਿਣ ਨੂੰ ਮਜਬੂਰ ਹਨ.

ਦੋ ਔਰਤਾਂ ਦੀ ਜਨਤਕ ਤੌਰ ਉੱਤੇ ਜ਼ਲੀਲ ਕੀਤੇ ਜਾਣ ਦੀ ਡਰਾਉਣੀ ਵੀਡੀਓ ਰਾਜ ਵਿੱਚ ਫੈਲੀ ਅਰਾਜਕਤਾ ਦਾ ਪੁਖ਼ਤਾ ਸਬੂਤ ਹੈ। ਇਹਨਾ ਗੱਲਾ ਦਾ ਪ੍ਰਗਟਾਵਾ ਜਿਲ੍ਹਾ ਬਾਰ ਐਸ਼ੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ ਨੇ ਪੱਤਰਕਾਰਾ ਨਾਲ ਕੀਤਾ । ਉਹਨਾ ਕਿਹਾ ਕਿ  ਇਸ ਘਟਨਾ ਨੇ ਸਾਨੂੰ ਸਭ ਨੂੰ ਸ਼ਰਮਿੰਦਾ ਕੀਤਾ ਹੈ ਅਤੇ ਸਾਨੂੰ ਦਿੱਲੀ ਵਿੱਚ ਹੋਈ ਸਿੱਖ ਨਸਲਕੁਸ਼ੀ, ਖੈਰਲਾਂਜੀ, ਲਕਸ਼ਮਣ ਪੁਰ ਬਾਥੇ , ਮਿਰਚਪੁਰ, ਗੋਹਾਣਾ , ਸਹਾਰਨਪੁਰ ਵਿੱਚ ਦਲਿਤਾਂ ਦੇ ਘਾਣ, ਮੁੰਬਈ, ਉੱਤਰਪ੍ਰਦੇਸ਼ ਅਤੇ ਗੁਜ਼ਾਰਾਤ ਵਿੱਚ ਮੁਸਲਮਾਨਾਂ ਪ੍ਰਤੀ ਹਿੰਸਾ ਅਤੇ ਕਤਲੋਗਾਰਤ ਦੀ ਯਾਦ ਕਰਵਾਉਂਦੀ ਹੈ ਅਤੇ ਪੁਲਿਸ ਅਤੇ ਪ੍ਰਸ਼ਾਸ਼ਨ ਦੀ ਉਦਾਸੀਨ ਗ਼ੈਰਇਨਸਾਨੀ ਭੂਮਿਕਾ ਨੂੰ ਵੀ ਬਿਆਨ ਕਰਦੀ ਹੈ।

Advertisements

ਉਹਨਾ ਕਿਹਾ ਕਿ ਇਸ ਘਟਨਾ ਅਤੇ ਪੁਲਸ ਪ੍ਰਸ਼ਾਸ਼ਨ ਅਤੇ ਸਰਕਾਰ ਦੀ ਸ਼ਾਜਿਸ਼ਾਨਾ ਚੁੱਪ ਅਤੇ ਉਦਾਸੀਨਤਾਂ ਦੀ ਜਿੰਨੀ ਨਿੰਦਾ ਨੁੱਕਤਾਚੀਨੀ ਕੀਤੀ ਜਾਵੇ ਉਹ ਘੱਟ ਹੈ ਪਰ ਨਾਲ ਹੀ ਮਣੀਪੁਰ ਦੀ ਜਨਤਾ ਅਤੇ ਪੀੜਿਤ ਔਰਤਾਂ ਦੇ ਨਾਲ ਖੜ੍ਹਨਾ ਸਾਡੀ ਸਭ ਦੀ ਇਖਲਾਕੀ ਜਿੰਮੇਵਾਰੀ ਵੀ ਬਣਦੀ ਹੈ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply