ਅੰਡਰ-14 ਮੁਕਾਬਲੇ 29 ਤੋਂ 31 ਜੁਲਾਈ ਅਤੇ ਅੰਡਰ-18 ਮੁਕਾਬਲੇ 1 ਤੋਂ 3 ਅਗਸਤ ਤੱਕ
ਹੁਸ਼ਿਆਰਪੁਰ,(Nisha, Sukhwinder) : ਪੰਜਾਬ ਸਰਕਾਰ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ•ਾ ਪੱਧਰੀ ਅੰਡਰ-14 ਲੜਕੇ, ਲੜਕੀਆਂ ਦੇ ਵੱਖ-ਵੱਖ ਖੇਡ ਮੁਕਾਬਲੇ 29 ਜੁਲਾਈ ਤੋਂ 31 ਜੁਲਾਈ ਤੱਕ ਅਤੇ ਅੰਡਰ-18 ਦੇ ਖੇਡ ਮੁਕਾਬਲੇ 1 ਅਗਸਤ ਤੋਂ 3 ਅਗਸਤ ਤੱਕ ਕਰਵਾਏ ਜਾਣਗੇ। ਜ਼ਿਲ•ਾ ਖੇਡ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਊਟਡੋਰ ਸਟੇਮੀਅਮ ਵਿੱਚ ਅਥਲੈਟਿਕਸ, ਬਾਸਕਿਟਬਾਲ, ਹੈਂਡ ਬਾਲ, ਕਬੱਡੀ (ਨੈਸ਼ਨਲ ਸਟਾਈਲ), ਬਾਲੀਬਾਲ ਅਤੇ ਵੇਟ ਲਿਫਟਿੰਗ (ਅੰਡਰ-18) ਤੋਂ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ•ਾਂ ਇਨਡੋਰ ਸਟੇਡੀਅਮ ਵਿੱਚ ਬਾਕਸਿੰਗ, ਬੈਡਮਿੰਟਨ, ਜੁਡੋ ਅਤੇ ਕੁਸ਼ਤੀ ਦੇ ਮੁਕਾਬਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਵਿੱਚ ਫੁੱਟਬਾਲ, ਸਰਵਿਸ ਕਲੱਬ ਸਵਿਮਿੰਗ ਪੂਲ ਵਿੱਚ ਤੈਰਾਕੀ ਅਤੇ ਸੀਨੀਅਰ ਕੰਨੀਆ ਸੈਕੰਡਰੀ ਸਕੂਲ ਰੇਵਲੇ ਮੰਡੀ ਹੁਸ਼ਿਆਰਪੁਰ ਵਿੱਚ ਹਾਕੀ ਦੇ ਮੁਕਾਬਲੇ ਕਰਵਾਏ ਜਾਣਗੇ।
ਜ਼ਿਲ•ਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਅੰਡਰ-14 ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜਨਮ 1-1-2006 ਜਾਂ ਇਸ ਤੋਂ ਬਾਅਦ ਅੰਡਰ-18 ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜਨਮ 1-1-2002 ਜਾਂ ਇਸ ਤੋਂ ਬਾਅਦ ਦਾ ਹੋਣਾਂ ਚਾਹੀਦਾ ਹੈ। ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖੇਡ ਵਿਭਾਗ ਵਲੋਂ ਰਿਫਰੈਸ਼ਮੈਂਟ ਅਤੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਵੀ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਦਾ ਅਸਲੀ ਪ੍ਰਮਾਣ ਪੱਤਰ ਅਤੇ ਉਸਦੀ ਤਸਦੀਕਸ਼ੁਦਾ ਫੋਟੋ ਕਾਪੀ ਨਾਲ ਲੈ ਕੇ ਆਉਣ।
ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਦਫ਼ਤਰ ਦੀ ਈ-ਮੇਲ ਆਈ.ਡੀ districtsportsofficerhoshiarpur0gmail.com ‘ਤੇ ਆਪਣੀ ਟੀਮ ਦੀ ਟੂਰਨਾਮੈਂਟ ਲਈ ਲਿਸਟ ਭੇਜ ਕੇ ਆਪਣੀ ਰਜਿਸਟਰੇਸ਼ਨ ਕਰ ਸਕਣਗੇ ਜਾਂ ਸਿੱਧੇ ਤੌਰ ‘ਤੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਖੇਡ ਵਾਲੇ ਸਥਾਨ ‘ਤੇ ਆਪਣੀ ਸਮਰੀ ਸ਼ੀਟ ਦੇ ਸਕਦੇ ਹਨ। ਉਨ•ਾਂ ਕਿਹਾ ਕਿ ਉਕਤ ਲਿਸਟ ਪਿੰਡ ਦੀ ਪੰਚਾਇਤ ਜਾਂ ਸਕੂਲ ਤੋਂ ਤਸਦੀਕ ਹੋਣੀ ਲਾਜ਼ਮੀ ਹੈ। ਨਿੱਜੀ ਤੌਰ ‘ਤੇ ਦਿੱਤੀ ਗਈ ਕੋਈ ਵੀ ਸਮਰੀ ਸ਼ੀਟ ਜਾਂ ਰਜਿਸਟਰੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ। ਸਮਰੀ ਸ਼ੀਟ ਵਿਭਾਗ ਵਲੋਂ ਨਿਰਧਾਰਿਤ ਪ੍ਰੋਫਾਰਮੇ ‘ਤੇ ਭਰ ਕੇ ਉਕਤ ਮੇਲ ‘ਤੇ ਮੇਲ ਕੀਤੀ ਜਾਵੇ। ਉਨ•ਾਂ ਕਿਹਾ ਕਿ ਇਹ ਮੇਲ 29 ਜੁਲਾਈ ਸਵੇਰੇ 9 ਵਜੇ ਤੱਕ ਪਹੁੰਚ ਜਾਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp