SSP_HOSHIARPUR : ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਕਾਮਯਾਬੀ, 2 ਕਾਬੂ, ਤਿੰਨ ਚੋਰੀ ਸ਼ੁਦਾ ਮੋਟਰਸਾਇਕਲ ਬਰਾਮਦ

ਹੁਸ਼ਿਆਰਪੁਰ :  ਸਰਤਾਜ ਸਿੰਘ ਚਾਹਲ ਆਈ.ਪੀ.ਐਸ./ਐਸ.ਐਸ.ਪੀ  ਹੁਸ਼ਿਆਰਪੁਰ ਵਲੋਂ ਚੋਰੀ ਲੁੱਟਾਂ ਖੋਹਾ ਕਰਨ ਵਾਲਿਆ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ  ਸਰਬਜੀਤ ਸਿੰਘ ਬਾਹੀਆਂ ਐਸ. ਪੀ (ਇੰਨਵੈਟੀਗੇਸ਼ਨ) ਦੀ ਨਿਗਰਨੀ ਹੇਠ ਅਤੇ  ਬਲਕਾਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਐਸ.ਆਈ.ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੜਸ਼ੰਕਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ.

ਜਦੋਂ ਏ.ਐਸ.ਆਈ. ਰਸ਼ਪਾਲ ਸਿੰਘ ਥਾਣਾ ਗੜ੍ਹਸ਼ੰਕਰ ਵੱਲੋਂ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਦੇ ਸਬੰਧ ਵਿਚ ਨਹਿਰ ਬੰਗਾ ਰੋਡ ਗੜਸ਼ੰਕਰ  ਤੇ ਮੋਜੂਦ ਸੀ ਤਾ ਮੁਖਬਰ ਖਾਸ ਨੇ ਇਤਲਾਹ ਦਿਤੀ ਕੇ ਹਰਪ੍ਰੀਤ ਸਿੰਘਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਬਿਲਾਸਪੁਰ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਜੋਕਿ ਚੋਰੀਆ ਕਰਨ ਦੇ ਆਦੀ ਹਨ ਹੁਣ ਵੀ ਚੋਰੀ ਦਾ ਮੋਟਰਸਾਇਕਲ ਲੈ ਕੇ ਬੰਗਾ ਸਾਇਡ ਤੇ ਗੜ੍ਹਸ਼ੰਕਰਵੱਲ ਆ ਰਹੇ ਹਨ ਨੂੰ ਪੁਲ ਨਹਿਰ ਬੰਗਾ ਰੋਡ ਗੜਸ਼ੰਕਰ ਨਾਕੇ ਦੌਰਾਨ ਮੋਟਰਸਾਇਕਲ ਨੰਬਰੀ P332-E-1531 ਮਾਰਕਾ ਹੀਰੋ ਹਾਂਡਾ ਪੈਸ਼ਨ ਪਲੱਸ ਸਮੇਤ ਦੋਸ਼ੀ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 132

ਥਾਣਾ ਗੜ੍ਹਸ਼ੰਕਰ  ਰਜਿਸਟਰ ਕਰਕੇ ਮੋਟਰਸਾਇਕਲ ਬ੍ਰਾਮਦ ਕੀਤਾ ਗਿਆ। ਦੋਸ਼ੀਆ ਦੀ ਪੁਛਗਿਛ ਦੌਰਾਨ ਦੋ ਹੋਰ ਚੋਰੀ ਸ਼ੁਦਾ ਮੋਟਰਸਾਇਕਲ ਮਾਰਕਾ ਹੀਰੋ ਸਪਲੈਂਡਰ ਬਿਨਾ ਨੰਬਰ, ਰੰਗ ਕਾਲਾ ਬ੍ਰਾਮਦ ਕੀਤੇ।ਇਸ ਤਰਾ ਦੋਸ਼ੀ ਪਾਸੇ ਚੋਰੀ ਦੇ ਤਿੰਨ ਮੋਟਰਸਇਕਲ ਬ੍ਰਾਮਦ ਕੀਤੇਪੁਲਿਸ ਅਨੁਸਾਰ ਦੋਸ਼ੀ ਨੂੰ ਜਲਦ  ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply