ਹੁਸ਼ਿਆਰਪੁਰ : ਸਰਤਾਜ ਸਿੰਘ ਚਾਹਲ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਹੇਠ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ., ਪੁਲਿਸ ਕਪਤਾਨ/ ਤਫਤੀਸ਼, ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਸ੍ਰੀ ਬਲਬੀਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਅਤੇ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਮੁਕੱਦਮਾਂ ਨੰਬਰ 155 . ਥਾਣਾ ਦਸੂਹਾ ਵਿੱਚ ਮੁਦੱਈ ਮੁਕੱਦਮਾਂ ਭਰਤ ਸੈਣੀ ਪੁੱਤਰ ਰਾਜਿੰਦਰ ਸੈਣੀ ਵਾਸੀ ਖੇੜਲਾ ਥਾਣਾ ਪਿਲਾਨੀ ਜਿਲਾ ਝੂਜਥੂਨ ਸਟੇਟ ਰਾਜਸਥਾਨ ਨੇ ਬਿਆਨ ਦਰਜ ਕਰਾਇਆ ਕਿ ਉਹ ਮਾਭਵਾਨੀ ਲੈਜੈਸਟਿਕ ਕੰਪਨੀ ਚੰਡੀਗੜ ਵਿੱਚ ਸੋਨਾ ਸਪਲਾਈ ਕਰਨ ਦਾ ਕੰਮ ਕਰਦਾ ਹੈ।
ਮਿਤੀ 29/07/2023 ਨੂੰ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਪੁੱਜ ਕੇ ਇੱਕ ਪਾਰਸਲ ਸੋਨਾ ਜਿਊਲਰ ਦੀ ਦੁਕਾਨ ਤੇ ਦੇ ਕੇ 18 ਲੱਖ 40 ਹਜਾਰ ਰੁਪਏ ਹਾਸਲ ਕੀਤੇ। ਅੱਗੇ ਇੱਕ ਪਾਰਸਲ ਸੋਨਾ ਅਤੁਲ ਵਰਮਾ ਪੁੱਤਰ ਵਿਜੇ ਵਰਮਾ ਸਹਿਦੇਵ ਜਿਉਲਰ ਤਲਵਾੜਾ ਨੂੰ ਹੁਸ਼ਿਆਰਪੁਰ ਬੱਸ ਸਟੈਂਡ ਤੇ ਡਿਲੀਵਰ ਕਰਨਾ ਸੀ। ਅਤੁਲ ਵਰਮਾ ਨੇ ਹੁਸ਼ਿਆਰਪੁਰ ਬੱਸ ਸਟੈਂਡ ਤੋਂ ਭਰਤ ਸੈਣੀ ਨੂੰ ਆਪਣੀ ਕਾਰ ਡਿਜਾਇਰ ਨੰਬਰ ਪੀ.ਬੀ.-07-ਬੀ.ਐਲ.-1642 ਵਿੱਚ ਬਿਠਾ ਲਿਆ ਤੇ ਤਲਵਾੜਾ ਨੂੰ ਲੈ ਕੇ ਚੱਲ ਪਿਆ ਕਿ ਉਸਨੂੰ ਤਲਵਾੜਾ ਤੋਂ ਚੰਡੀਗੜ੍ਹ ਵਾਲੀ ਬੱਸ ਵਿੱਚ ਸੋਨੇ ਦੇ 17 ਲੱਖ ਰੁਪਏ ਦੇ ਕੇ ਚੜ੍ਹਾ ਦੇਵੇਗਾ। ਅੱਗੇ ਰਾਮਪੁਰ ਹਲੇੜ ਨੇੜੇ 02 ਅਣਪਛਾਤੇ ਨੌਜਵਾਨਾ ਨੇ ਗੱਡੀ ਅੱਗੇ ਆਪਣੀ ਐਕਟਿਵਾ ਲਗਾ ਕੇ ਮੁਦੱਈ ਮੁਕੱਦਮਾਂ ਤੋਂ ਮਾਰਨ ਦੀ ਧਮਕੀ ਦੇ ਕੇ ਸੋਨਾ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।
ਇਹ ਸਾਰੀ ਗੱਲ ਭਰਤ ਸੈਣੀ ਅਤੇ ਅਤੁਲ ਵਰਮਾ ਨੇ ਮੌਕੇ ਤੇ ਪੁੱਜੀ ਦਸੂਹਾ ਪੁਲਿਸ ਦੇ ਧਿਆਨ ਵਿੱਚ ਲਿਆਂਦੀ। ਜਿਸ ਸਬੰਧੀ ਦਸੂਹਾ ਪੁਲਿਸ ਨੂੰ ਇਤਲਾਹ ਮਿਲਣ ਤੇ ਸਾਰੀ ਵਾਰਦਾਤ ਬਾਰੇ ਮਾਨਯੋਗ ਐਸ.ਐਸ.ਪੀ. ਸਾਹਿਬ ਜੀ ਦੇ ਧਿਆਨ ਵਿੱਚ ਲਿਆਉਣ ਤੇ ਜਿਨ੍ਹਾਂ ਨੇ ਮੁਕੱਦਮਾਂ ਉਕਤ ਨੂੰ ਟਰੇਸ ਕਰਨ ਲਈ ਸ੍ਰੀ ਸਰਬਜੀਤ ਸਿੰਘ ਬਾਹੀਆ ਐਸ.ਪੀ./ਤਫਤੀ, ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸ੍ਰੀ ਬਲਬੀਰ ਸਿੰਘ, ਡੀ.ਐਸ.ਪੀ. ਸਬ ਡਵੀਜ਼ਨ ਦਸੂਹਾ ਅਤੇ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਟੀਮ ਗਠਿਤ ਕੀਤੀ।
ਜਿਸ ਟੀਮ ਨੇ ਭਾਰੀ ਮਿਹਨਤ ਕਰਕੇ 12 ਘੰਟਿਆ ਦੇ ਵਿੱਚ-ਵਿੱਚ ਖੋਹ ਵਾਲੀ ਸਾਰੀ ਵਾਰਦਾਤ ਸਬੰਧੀ ਤਫਤੀਸ ਅਮਲ ਵਿੱਚ ਲਿਆਂਦੀ। ਮੁਦੱਈ ਮੁਕੱਦਮਾਂ ਤੋਂ ਦੁਬਾਰਾ ਸਾਰੀ ਵਾਰਦਾਤ ਬਾਰੇ ਪੁੱਛਗਿੱਛ ਕਰਕੇ, ਅਤੁਲ ਵਰਮਾ ਅਤੇ ਉਸ ਦੇ ਵਰਕਰ ਦਿਨੇਸ਼ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਨਮੋਲੀ ਥਾਣਾ ਤਲਵਾੜਾ ਨੂੰ ਪਿੰਡ ਸੰਸਾਰਪੁਰ ਨੇੜੇ ਤੋਂ ਮੁਕੱਦਮਾਂ ਵਿੱਚ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਦੋਨਾ ਨੂੰ ਪੁੱਛਗਿੱਛ ਕੀਤੀ ਗਈ ।
ਅਤੁਲ ਵਰਮਾ ਤੇ ਉਸਦੇ ਵਰਕਰ ਵੱਲੋਂ ਆਪਣੇ-ਆਪ ਬਣਾਈ ਹੋਈ ਸਾਰੀ ਕਹਾਣੀ ਦਾ ਪਰਦਾ ਫਾਸ ਕਰਕੇ ਅਤੁਲ ਵਰਮਾਂ ਤੋਂ 295 ਗ੍ਰਾਮ ਸੋਨਾ ਜਿਸ ਦੀ ਕੀਮਤ ਕਰੀਬ 17 ਲੱਖ ਰੁਪਏ ਬਰਾਮਦ ਕੀਤਾ ਅਤੇ ਮੌਕਾ ਪਰ ਐਕਟਿਵਾ ਤੇ ਖੋਹ ਕਰਨ ਵਾਲੇ ਦਿਨੇਸ਼ ਕੁਮਾਰ ਪਾਸੋਂ 14,60,000/-ਰੁਪਏ ਬਰਾਮਦ ਕੀਤੇ। ਇਹਨਾਂ ਦੇ ਤੀਜੇ ਸਾਥੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਇਹ ਸਾਰੀ ਕਹਾਣੀ ਸਹਿਦੇਵ ਜਿਊਲਰ ਦੇ ਮਾਲਕ ਅਤੁਲ ਵਰਮਾ ਵਾਸੀ ਤਲਵਾੜਾ ਵੱਲੋਂ ਆਪਣੇ ਵਰਕਰ ਦਿਨੇਸ਼ ਕੁਮਾਰਨਿਮੋਲੀ ਨਾਲ ਰੱਲ ਕੇ ਰਚੀ ਗਈ ਸੀ। ਹੁਸ਼ਿਆਰਪੁਰ ਜਿਲ੍ਹਾ ਪੁਲਿਸ ਨੇ 12 ਘੰਟਿਆ ਵਿੱਚ ਮੁਕੱਦਮੇਂ ਨੂੰ ਟਰੇਸ ਕੀਤਾ। ਦੋਸ਼ੀਆ ਦਾਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਅੱਗੋਂ ਪੁੱਛਗਿੱਛ ਕੀਤੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp