ਚੰਡੀਗੜ੍ਹ : ਪੰਜਾਬ ’ਚ ਜਨਵਰੀ 2023 ’ਚ ਇੰਸਪੈਕਟਰਾਂ ਤੋਂ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐੱਸਪੀਜ਼) ਪਦਉੱਨਤ ਹੋਏ 35 ਦੇ ਕਰੀਬ ਡੀਐੱਸਪੀਜ਼ ਸੱਤ ਮਹੀਨੇ ਬਾਅਦ ਵੀ ਹਾਲੇ ਤਕ ਤਾਇਨਾਤੀ ਲਈ ਸਰਕਾਰ ਦੇ ਹੁਕਮਾਂ ਦੀ ਉਡੀਕ ਚ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਡੀਐੱਸਪੀਜ਼ ਨੂੰ 10 ਜਨਵਰੀ 2023 ਨੂੰ ਵਧੀਕ ਪ੍ਰਮੁੱਖ ਸਕੱਤਰ ਗ੍ਰਹਿ ਦੇ ਹੁਕਮਾਂ ਅਨੁਸਾਰ ਤਰੱਕੀ ਮਿਲੀ ਸੀ ।
ਇਸ ਅਨੁਸਾਰ ਉਨ੍ਹਾਂ ਨੂੰ ਪੇ ਗਰੇਡ ਵੀ ਮਿਲਣੀ ਸ਼ੁਰੂ ਹੋ ਗਈ ਤੇ ਕਈ ਅਜਿਹੇ ਵੀ ਹਨ ਜਿਨ੍ਹਾਂ ਨੂੰ ਨਹੀਂ ਮਿਲ ਰਹੀ ਹੈ.
ਸਰਕਾਰ ਦੇ ਇਸ ਰਵਈਏ ਕਾਰਨ ਏਨਾ ਨੂੰ ਕਿਸੇ ਵੀ ਜ਼ਿਲ੍ਹੇ ’ਚ ਤਾਇਨਾਤ ਨਾ ਕੀਤੇ ਜਾਣ ਕਾਰਨ ਇਹਨਾ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਓੰਕੇ ਓਹਨਾ ਤੋਂ ਵਿਭਾਗ ਵੱਲੋਂ ਅੰਦਰ ਖਾਤੇ ਇੰਸਪੈਕਟਰ ਵਜੋਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਤਰੱਕੀ ਦੇ ਮਾਮਲਿਆਂ ’ਚ ਨਿਯੁਕਤੀਆਂ ਵਿਚ ਦੇਰੀ ਹੋ ਰਹੀ ਹੈ ਹਾਲਾਂਕਿ ਐੱਸਪੀ ਤੇ ਐੱਸਐੱਸਪੀ ਵਜੋਂ ਤਰੱਕੀ ਪ੍ਰਾਪਤ ਕਰਨ ਵਾਲਿਆਂ ਦੀ ਤਾਇਨਾਤੀ ਹੋ ਚੁੱਕੀ ਹੈ। ਪਿਛਲੀ ਵਾਰ ਡੀਐੱਸਪੀਜ਼ ਦੇ ਫੇਰਬਦਲ ਦੀ ਸੂਚੀ ਨੂੰ ਘੱਟੋ-ਘੱਟ ਤਿੰਨ ਵਾਰ ਅੰਤਿਮ ਰੂਪ ਦਿੱਤਾ ਗਿਆ ਤੇ ਹਰ ਵਾਰ ਵੱਖ-ਵੱਖ ਕਾਰਨਾਂਦੇ ਚਲਦਿਆਂ ਇਸ ਕੰਮ ’ਚ ਦੇਰੀ ਹੋ ਰਹੀ ਹੈ।
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
EDITOR
CANADIAN DOABA TIMES
Email: editor@doabatimes.com
Mob:. 98146-40032 whtsapp