ਜੀਜੀਆਈਓ ਅਤੇ ਕੇਸੀ ਗਰੁੱਪ ਨੇ 14ਵੇਂ ਅੰਤਰਰਾਸ਼ਟਰੀ ਮੇਰਾ ਰੁੱਖ ਦਿਹਾੜੇ ਤੇ ਕੀਤੀ ਤ੍ਰਿਵੇਣੀ ਦੀ ਪੂਜਾ

 
ਜੀਜੀਆਈਓ ਅਤੇ ਕੇਸੀ ਗਰੁੱਪ ਨੇ 14ਵੇਂ ਅੰਤਰਰਾਸ਼ਟਰੀ ਮੇਰਾ ਰੁੱਖ ਦਿਹਾੜੇ ਤੇ ਕੀਤੀ ਤ੍ਰਿਵੇਣੀ ਦੀ ਪੂਜਾ
-ਅੰਤਰਰਾਸ਼ਟਰੀ  ਮੇਰਾ ਰੁੱਖ ਦਿਵਸ ਮੌਕੇ ਡੀਸੀ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਲਈ ਕੀਤਾ ਜਾਗਰੁਕ
 
ਨਵਾਂਸ਼ਹਿਰ (ਜੋਸ਼ੀ ) 
ਪਿੱਪਲ, ਬੋਹੜ ਅਤੇ ਨਿੰਮ ਸਾਡਾ ਵਾਤਾਵਰਣ ਹੀ ਨਹੀਂ ਸ਼ੁੱਧ ਰਖੱਦੇ ਹਨ ਸਗੋ ਸਾਡੇ ਲਈ ਧਾਰਮਕ ਪੱਖੋ ਵੀ ਇਹ ਬਹੁਤ ਮਹੱਤਵਪੂਰਣ ਹਨ। ਇਹ ਗੱਲ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਹੀ। ਉਹ  ਕੇਸੀ ਗਰੁੱਪ ਆੱਫ ਇੰਸਟੀਚਿਉਸ਼ਨ ਵਿਖੇ ਸਥਾਪਿਤ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਇੰਟਰਨੈਸ਼ਨਲ ਸੈਕ੍ਰੇਡ ਲੈਂਡ ਮਾਰਕ ਤ੍ਰਿਵੇਣੀ ਦੇ ਆਲੇ ਦੁਆਲੇ ਸਲਾਨਾ 14ਵਾਂ ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਮਨਾ ਰਹੇ ਸਨ।
 
ਉਹ ਇਸ ਜਗ੍ਹਾਂ ਤੇ  ਲਗਾਈ ਤ੍ਰਿਵੇਣੀ ਦੀ ਪੂਜਾ ਕਰਨ ਲਈ  ਵਿਸ਼ੇਸ਼ ਤੌਰ ਤੇ ਪਹੁੰਚੇ ਸਨ।  ਕੇਸੀ ਗਰੁੱਪ ’ਚ ਕਰੀਬ 100 ਪੌਦੇ ਮੇਰਾ ਰੁੱਖ ਦਿਵਸ ਨੂੰ ਸਮਰਪਿਤ ਲਗਾਏ ਗਏ ਹਨ। ਪ੍ਰੋਗਰਾਮ ’ਚ ਏਡੀਸੀ (ਜਨਰਲ) ਰਾਜੀਵ ਵਰੱਮਾ, ਕੇਸੀ ਗੱਰੁਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਜੀਜੀਆਈਓ ਦੇ ਸੰਸਥਾਪਕ ਇੰਜ. ਅਸ਼ਵਨੀ ਕੁਮਾਰ ਜੋਸ਼ੀ, ਗਰੁੱਪ ਦੀ ਕੈਂਪਸ ਡਾਇਰੈਕਟਰ ਡਾ. ਰਸ਼ਮੀ ਗੁਜਰਾਤੀ, ਜੀਜੀਆਈਓ ਦੇ ਯੁਵਾ ਪ੍ਰਧਾਨ ਅਤੇ ਮੈਨਜਮੈਂਟ ਕਾਲਜ ਦੇ ਅੰਕੁਸ਼ ਨਿਝਾਵਨ,  ਹੋਟਲ ਮੈਨਜਮੈਂਟ ਦੇ ਪ੍ਰਿੰਸੀਪਲ ਅਤੇ ਡੈਪ ਏਐਡਪੀ ਡਾ. ਪਲਵਿੰਦਰ ਕੁਮਾਰ,  ਕੇਸੀ ਸਕੂਲ ਪ੍ਰਿੰਸੀਪਲ 
ਆਸ਼ਾ ਸ਼ਰਮਾ, ਐਸਏਓ ਸੁਸ਼ੀਲ ਭਾਰਦਵਾਜ,  ਐਚਆਰ ਮਨੀਸ਼ਾ,  ਕੇਸੀ ਗਰਲ ਹੋਸਟਲ ਵਾਰਡਨ ਨੀਨਾ ਅਰੋੜਾ,  ਕੇਸੀ ਗਰੁੱਪ ਦੇ ਪੀਆਰਓ ਵਿਪਨ ਕੁਮਾਰ ਮੌਜੂਦ ਰਹੇ।
 
ਡਾ. ਰਸ਼ਮੀ ਗੁਜਰਾਤੀ ਨੇ ਦੱਸਿਆ ਕਿ ਇੰਟਰਨੈਸ਼ਨਲ ਸੈਕ੍ਰੇਡ ਲੈਂਡ ਮਾਰਕ ਤੇ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਸੀਂਚੇਵਾਲ, ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਅਤੇ ਜੀਜੀਆਈਓ ਦੇ ਸੰਸਥਾਪਕ ਅਸ਼ਵਨੀ ਕੁਮਾਰ ਜੋਸ਼ੀ ਵਲੋਂ ਅਪਣੇ ਵਾਤਾਵਰਣ ਪੇ੍ਰਮੀਆਂ ਦੇ ਨਾਲ 19 ਜੁਲਾਈ 2010 ਨੂੰ ਇਹ ਤ੍ਰਿਵੇਣੀ ਲਗਾਈ ਗਈ ਸੀ। ਇਹ ਸੰਸਥਾ 2010 ਤੋ ਰੁੱਖ ਲਗਾ ਕੇ ਲੋਕਾਂ ਦੇ ਲਈ ਆੱਕਸੀਜਨ ਦੇ ਲੰਗਰ ਲਗਾ ਰਹੀ ਹੈ।
 
 ਡੀਸੀ ਰੰਧਾਵਾ ਨੇ ਕਿਹਾ ਕਿ ਤ੍ਰਿਵੇਣੀ ਦੀ ਔਸ਼ਧੀ ਅਤੇ ਆਯੁਰਵੈਦ ਵਿੱਚ ਮਹੱਤਵਪੂਰਣ ਥਾਂ ਹੈ। ਮਨੁੱਖ ਨੂੰ ਰੁੱਖ ਸ਼ੁੱਧ ਹਵਾ, ਖਾਣਾ ਅਤੇ ਚਾਂ ਦਿੰਦੇ ਹਨ, ਉੱਥੇ ਹੀ ਪੰਛੀਆਂ ਲਈ ਖਾਣਾ, ਰੈਣ ਬਸੇਰਾ ਅਤੇ ਛਾਇਆ ਦਿੰਦੇ ਹਨ। ਇਸ ਲਈ ਸਾਡਾ ਫਰਜ ਬਣਦਾ ਹੈ ਕਿ ਉਹ ਅਪਣੇ ਹਰ ਯਾਦਗਾਰੀ ਦਿਨਾਂ ’ਚ ਪੌਦਾਰੋਪਣ ਜਰੁਰ ਕਰਨ ਅਤੇ ਇਹਨਾਂ ਦਾ ਖਿਆਲ ਰਖਣ।
 
  ਇੰਜ. ਅਸ਼ਵਨੀ ਕੁਮਾਰ ਜੋਸ਼ੀ ਨੇ ਕਿਹਾ ਕਿ ਅਸੀ ਜਿੰਨੇ ਵੀ ਦਿਨ ਵਿਸ਼ਵ ਪੱਧਰ ਤੇ ਮਨਾਉਂਦੇ ਹਾਂ ਅਤੇ ਜਿੰਨੇ ਵੀ ਸੰਗਠਨ ਵਿਸ਼ਵ ਪੱਧਰ ਦੇ ਹਨ। ਉਹਨਾਂ ਸਾਰਿਆਂ ਦੇ ਦਫਤਰ ਵੀ ਵਿਦੇਸ਼ਾਂ ’ਚ ਹੀ ਹੈ। ਇਸ ਨੂੰ ਦੇਖਦੇ ਹੋਏ ਉਹਨਾਂ ਨੇ ਅਪਣੇ ਵਾਤਾਵਰਣ ਸਾਥੀਆਂ ਨਾਲ ਗੱਲ ਕਰਣ ਤੋਂ ਬਾਅਦ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਸੰਸਥਾ ਦੀ ਸਥਾਪਨਾ ਕਰ ਅਪਣੇ ਭਾਰਤ ਦਾ ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ ਮਨਾਉਣ ਦੀ ਸ਼ੁਰੂਆਤ 19 ਜੁਲਾਈ 2010 ਤੋਂ ਕੀਤੀ।
 
ਹੁਣ ਇਹ ਦਿਵਸ ਪੂਰੇ ਸੰਸਾਰ ਵਿੱਚ ਜੁਲਾਈ ਦੇ ਅਖੀਰਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ, ਕਿਉਂਕਿ ਪੂਰੇ ਸੰਸਾਰ ਵਿਚ ਐਤਵਾਰ ਨੂੰ ਲੋਕ ਇਸਨੂੰ ਮਨਾਉਂਦੇ ਹੋਏ ਪੌਧਾਰੋਪਣ ਕਰ ਸਕਦੇ ਹਨ। ਅੱਜ ਤਕ ਲੱਖਾ ਪੌਦੇ ਜੀਜੀਆਈਓ ਦੇ ਮੈਂਬਰ ਲਗਾ ਕੇ ਉਸਨੂੰ ਪਾਲ ਚੁੱਕੇ ਹਨ। ਅੰਤ ਵਿਚ ਡੀਸੀ, ਏਡੀਸੀ, ਕੇਸੀ ਗੱਰੁਪ ਦੇ ਚੇਅਰਮੈਨ ਅਤੇ ਕੈਂਪਸ ਡਾਇਰੈਕਟਰ ਨੇ ਅੰਬ ਦੇ ਬੂਟੇ ਲਗਾਏ। ਸਾਰਿਆਂ ਨੇ ਤ੍ਰਿਵੇਣੀ ਪੂਜਨ ਕੀਤਾ। ਮੌਕੇ ਤੇ ਕੇਸੀ ਗਰੁੱਪ ਦੇ ਸਾਰੇ ਕਾਲਜਾਂ ਅਤੇ ਸਕੂਲਾਂ ਦਾ ਸਟਾਫ ਮੌਜੂਦ ਰਿਹਾ। 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply