#LATEST_AMERICA : World Gatka Federation Appoints Gurinder Singh Khalsa as Chairman of Gatka Federation USA

World Gatka Federation Appoints Gurinder Singh Khalsa as Chairman of Gatka Federation USA
 
_President Grewal, General Secretary Deep Singh Felicitates Khalsa for New Responsibility_
 
Chandigarh / America : 1 August :
Aiming to promote the Gatka sport in the United States the World Gatka Federation has appointed S. Gurinder Singh Khalsa, a well-known community leader, entrepreneur, and public speaker, as the Chairman of Gatka Federation USA. 
Harjeet Singh Grewal, President, and Dr. Deep Singh, General Secretary of World Gatka Federation (WGF), extended their heartiest congratulations to Khalsa and presented him with an appointment letter at Fishers in Indiana.
As the Chairman of the Gatka Federation USA, Khalsa has been entrusted by WGF to promote and expand the practice of Gatka nationwide. His responsibilities include establishing Gatka units in the USA, coordinating with Gatka enthusiasts/Akharas, organizing meetings and events in the country, and representing the Gatka Federation USA during Gatka competitions and events.
Welcoming Gurinder Singh Khalsa to his new role, who also serves as the Chairman of the Sikhs Political Action Committee in the USA, Gatka promoters Harjeet Grewal and Dr. Deep Singh expressed their hope that Khalsa’s dedication, passion, and enthusiasm for promoting the age old Gatka game would play a vital role in achieving the global objectives set forth by the Gatka Federation USA and the WGF.
Thanking the WGF fountainheads for his nomination to the prestigious national responsibility, S. Gurinder Singh Khalsa assured them that he would further support and promote the martial art Gatka as a sport in the America. 
 
hoto Caption:
World Gatka Federation President Harjeet Singh Grewal and Dr Deep Singh flanked with Gurinder Singh Khalsa after appointing him as Chairman of Gatka Federation USA at Fishers in Indiana.
 
###
 

 
 

ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਗੁਰਿੰਦਰ ਸਿੰਘ ਖਾਲਸਾ ਗੱਤਕਾ ਫੈਡਰੇਸ਼ਨ ਅਮਰੀਕਾ ਦੇ ਚੇਅਰਮੈਨ ਨਿਯੁਕਤ
 
ਫੈਡਰੇਸ਼ਨ ਦੇ ਪ੍ਰਧਾਨ ਗਰੇਵਾਲ ਤੇ ਜਨਰਲ ਸਕੱਤਰ ਦੀਪ ਸਿੰਘ ਵੱਲੋਂ ਗੁਰਿੰਦਰ ਖਾਲਸਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ
 
ਚੰਡੀਗੜ੍ਹ, 1 ਅਗਸਤ : ਅਮਰੀਕਾ ਵਿੱਚ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਉੱਘੇ ਸਿੱਖ ਆਗੂ, ਉੱਦਮੀ ਅਤੇ ਜਨਤਕ ਬੁਲਾਰੇ ਗੁਰਿੰਦਰ ਸਿੰਘ ਖਾਲਸਾ ਨੂੰ ਗੱਤਕਾ ਫੈਡਰੇਸ਼ਨ ਯੂਐਸਏ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਵਿਸ਼ਵ ਗੱਤਕਾ ਫੈਡਰੇਸ਼ਨ (ਡਬਲਯੂ.ਜੀ.ਐਫ.) ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਡਾ. ਦੀਪ ਸਿੰਘ ਨੇ ਗੁਰਿੰਦਰ ਖਾਲਸਾ ਨੂੰ ਇੰਡੀਆਨਾ ਦੇ ਸ਼ਹਿਰ ਫਿਸ਼ਰਜ਼ ਵਿਖੇ ਨਿਯੁਕਤੀ ਪੱਤਰ ਭੇਂਟ ਕੀਤਾ ਅਤੇ ਉਨਾਂ ਨੂੰ ਇਸ ਨਿਯੁਕਤੀ ਲਈ ਦਿਲੋਂ ਵਧਾਈਆਂ ਦਿੱਤੀਆਂ।

ਗੱਤਕਾ ਫੈਡਰੇਸ਼ਨ ਯੂਐਸਏ ਦੇ ਚੇਅਰਮੈਨ ਵਜੋਂ, ਡਬਲਯੂ.ਜੀ.ਐਫ. ਨੇ ਖਾਲਸਾ ਨੂੰ ਦੇਸ਼ ਭਰ ਵਿੱਚ ਗੱਤਕੇ ਦੇ ਅਭਿਆਸ ਨੂੰ ਉਤਸ਼ਾਹਿਤ ਕਰਨ ਅਤੇ ਵਿਸਤਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਗੱਤਕਾ ਐਸੋਸੀਏਸ਼ਨਾਂ ਦੀ ਸਥਾਪਨਾ ਕਰਨਾ, ਗੱਤਕਾ ਖਿਡਾਰੀਆਂ /ਅਖਾੜਿਆਂ ਨਾਲ ਤਾਲਮੇਲ ਕਰਨਾ, ਦੇਸ਼ ਵਿੱਚ ਮੀਟਿੰਗਾਂ ਅਤੇ ਸਮਾਗਮਾਂ ਦਾ ਆਯੋਜਨ ਕਰਨਾ ਅਤੇ ਗੱਤਕਾ ਮੁਕਾਬਲਿਆਂ ਅਤੇ ਸਮਾਗਮਾਂ ਦੌਰਾਨ ਗੱਤਕਾ ਫੈਡਰੇਸ਼ਨ ਯੂਐਸਏ ਦੀ ਨੁਮਾਇੰਦਗੀ ਕਰਨਾ ਸ਼ਾਮਲ ਹੈ।

ਗੁਰਿੰਦਰ ਸਿੰਘ ਖਾਲਸਾ, ਜੋ ਅਮਰੀਕਾ ਵਿੱਚ ਸਿੱਖਸ ਪੋਲੀਟੀਕਲ ਐਕਸ਼ਨ ਕਮੇਟੀ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਅ ਰਹੇ ਹਨ, ਦਾ ਗੱਤਕੇ ਦੇ ਖੇਤਰ ਵਿੱਚ ਉਨ੍ਹਾਂ ਦੀ ਨਵੀਂ ਭੂਮਿਕਾ ਲਈ ਸਵਾਗਤ ਕਰਦੇ ਹੋਏ, ਗੱਤਕਾ ਪ੍ਰਮੋਟਰ ਸ. ਹਰਜੀਤ ਸਿੰਘ ਗਰੇਵਾਲ ਅਤੇ ਡਾ. ਦੀਪ ਸਿੰਘ ਨੇ ਉਮੀਦ ਪ੍ਰਗਟ ਕੀਤੀ ਕਿ ਖਾਲਸਾ ਦਾ ਇਸ ਵਿਰਾਸਤੀ ਖੇਡ ਪ੍ਰਤੀ ਸਮਰਪਣ, ਪਿਆਰ ਅਤੇ ਜੋਸ਼ ਨੂੰ ਦੇਖਦੇ ਹੋਏ ਉਹ ਗੱਤਕਾ ਫੈਡਰੇਸ਼ਨ ਯੂਐਸਏ ਅਤੇ ਡਬਲਯੂ.ਜੀ.ਐਫ. ਦੁਆਰਾ ਇਸ ਪੁਰਾਤਨ ਖੇਡ ਦੀ ਪ੍ਰਫੁੱਲਤਾ ਲਈ ਉਲੀਕੇ ਵਿਸ਼ਵ ਪੱਧਰੀ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਇਸ ਮੌਕੇ ਗੁਰਿੰਦਰ ਸਿੰਘ ਖਾਲਸਾ ਨੇ ਵੱਕਾਰੀ ਕੌਮੀ ਜ਼ਿੰਮੇਵਾਰੀ ਪ੍ਰਤੀ ਨਾਮਜ਼ਦਗੀ ਲਈ ਡਬਲਯੂ.ਜੀ.ਐੱਫ. ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਮਰੀਕਾ ਵਿੱਚ ਮਾਰਸ਼ਲ ਆਰਟ ਗੱਤਕੇ ਨੂੰ ਇੱਕ ਖੇਡ ਵਜੋਂ ਅੱਗੇ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਪੂਰੀ ਵਾਹ ਲਾਉਣਗੇ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply