LATEST : ਜਲੰਧਰ ਜਿਲ੍ਹੇ ਚ ਕਰਾਂਗੇ ਦਲਿਤ ਮਹਾਂਪੰਚਾਇਤ, ਪੰਜਾਬ ਸਰਕਾਰ ਦੀ ਗੁੰਡਾਗਰਦੀ ਖਿਲਾਫ਼ ਦਿੱਤਾ ਗਵਰਨਰ ਨੂੰ ਮੈਮੋਰੰਡਮ – ਜਸਵੀਰ ਸਿੰਘ ਗੜ੍ਹੀ

ਇਨਸਾਫ਼ ਹਿਤ 13ਅਗਸਤ ਨੂੰ ਜਲੰਧਰ ਜਿਲ੍ਹੇ ਵਿੱਚ ਕਰਾਂਗੇ ਦਲਿਤ ਮਹਾਂਪੰਚਾਇਤ – ਜਸਵੀਰ ਸਿੰਘ ਗੜ੍ਹੀ

ਮਣੀਪੁਰ ਕਾਂਡ ਤੇ ਪੰਜਾਬ ਸਰਕਾਰ ਦੀ ਗੁੰਡਾਗਰਦੀ ਖਿਲਾਫ਼ ਦਿੱਤਾ ਗਵਰਨਰ ਨੂੰ ਮੈਮੋਰੰਡਮ

ਚੰਡੀਗੜ 1ਅਗਸਤ
ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਹੇਠ ਪੰਜ ਮੈਂਬਰੀ ਵਫਦ ਜਿਸ ਵਿੱਚ ਡਾ. ਨਛੱਤਰ ਪਾਲ ਐਮ.ਐਲ.ਏ ਨਵਾਂਸ਼ਹਿਰ ਸੂਬਾ ਇੰਚਾਰਜ, ਸ਼੍ਰੀ ਅਜੀਤ ਸਿੰਘ ਭੈਣੀ ਸੂਬਾ ਇੰਚਾਰਜ, ਸ਼੍ਰੀ ਗੁਰਲਾਲ ਸੈਲਾ ਸੂਬਾ ਜਨਰਲ ਸਕੱਤਰ, ਡਾ. ਜਸਪ੍ਰੀਤ ਸਿੰਘ ਬੀਜਾ ਸੂਬਾ ਜਨਰਲ ਸਕੱਤਰ ਪੰਜਾਬ ਰਾਜ ਦੇ ਗਵਰਨਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਜੀ ਨੂੰ ਮਿਲਿਆ ਅਤੇ ਵਿਸਥਾਰ ਸਾਹਿਤ ਮਣੀਪੁਰ ਕਾਂਡ ਦੇ ਪੀੜਿਤਾਂ ਹਿਤ ਅਤੇ ਪੰਜਾਬ ਸਰਕਾਰ ਦੀ ਦਲਿਤਾਂ ਨਾਲ ਕੀਤੀ ਜਾ ਰਹੀ ਗੁੰਡਾਗਰਦੀ ਸਬੰਧੀ ਗੱਲਬਾਤ ਕੀਤੀ ਅਤੇ ਮੈਮੋਰੰਡਮ ਦਿੱਤਾ।

ਸ ਗੜੀ ਨੇ ਕਿਹਾ ਕਿ ਅੱਜ ਬਸਪਾ ਵਫਦ ਵਲੋਂ ਮਣੀਪੁਰ ਕਾਂਡ ਦੇ ਪੀੜਿਤ ਲੋਕਾਂ ਲਈ ਇਨਸਾਫ਼, ਜਲੰਧਰ ਜਿਲੇ ਦੇ ਪੁਲਿਸ ਪ੍ਰਸ਼ਾਸ਼ਨ ਵਲੋਂ ਅਨੁਸੂਚਿਤ ਜਾਤੀਆਂ ਨਾ ਕੀਤੀ ਜਾ ਰਹੀ ਗੁੰਡਾਗਰਦੀ, ਅਨੂਸੂਚਿਤ ਜਾਤੀਆਂ ਕਮਿਸ਼ਨ ਦੇ ਢਾਂਚੇ ਨੂੰ ਖੋਖਲਾ ਕਰਨ ਖ਼ਿਲਾਫ਼, ਜਾਅਲੀ ਐਸ ਸੀ ਸਰਟੀਫਿਕੇਟਾਂ ਦਾ ਮੁੱਦਾ, ਲਾਅ ਅਫਸਰਾਂ ਦੀ ਭਰਤੀ ਵਿੱਚ ਅਨੁਸੂਚਿਤ ਜਾਤੀਆਂ ਨੂੰ ਅਣਗੌਲੇ ਕਰਨਾ, ਹੜ੍ਹ ਪੀੜਿਤ ਗਰੀਬਾਂ ਨੂੰ ਮੁਆਵਜ਼ੇ ਲਈ ਸਰਵੇ ਵਿਚ ਸ਼ਾਮਿਲ ਕਰਨਾ, ਰਾਸ਼ਟਰੀ ਪਾਰਟੀ ਹੋਣ ਕਰਕੇ ਚੰਡੀਗੜ੍ਹ ਵਿੱਚ ਬਸਪਾ ਪਾਰਟੀ ਦੇ ਦਫਤਰ ਹਿਤ ਸਰਕਾਰੀ ਜ਼ਮੀਨ ਅਲਾਟ ਕਰਨੀ ਆਦਿ ਸ਼ਾਮਿਲ ਰਹੇ। ਸ ਗੜ੍ਹੀ ਨੇ ਕਿਹਾ ਕਿ ਦਲਿਤ ਆਦਿਵਾਸੀ ਔਰਤਾਂ ਦੀ ਬੇਪਤੀ ਨਾ ਸਹਾਰਨਯੋਗ ਹੈ ਅਤੇ ਇਸਤੋਂ ਵੀ ਬੁਰਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਇਸ ਮੁੱਦੇ ਤੇ ਬਿਲਕੁਲ ਚੁੱਪ ਹੈ। ਜਦਕਿ ਜ਼ੁਲਮ ਖ਼ਿਲਾਫ਼ ਜਦੋਂ ਪੰਜਾਬ ਵਿੱਚ ਬਸਪਾ ਵਰਕਰ ਆਵਾਜ਼ ਉਠਾਉਂਦੇ ਹਨ ਤਾਂ ਓਹਨਾ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਪੁਲਿਸ ਦੀ ਸ਼ਹਿ ਤੇ ਝੂਠੇ ਕੇਸ ਦਰਜ ਕਰਦੀ ਹੈ।

ਜਿਸਦੀਆਂ ਪ੍ਰਮੁੱਖ ਉਦਾਹਰਨ ਵਜੋਂ 23 ਜੁਲਾਈ ਨੂੰ ਜਲੰਧਰ ਵਿੱਚ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ 163ਦਲਿਤਾਂ ਤੇ ਪੰਜਾਬ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ। ਜਲੰਧਰ ਦੀ ਪੁਲਸ ਨੇ ਇਸਤੋਂ ਪਹਿਲਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਹਿੱਤ ਮੰਗ ਕਰ ਰਹੇ ਦਲਿਤ ਵਿਦਿਆਰਥੀ ਨੂੰ ਲਾਠੀਚਾਰਜ ਕਰਕੇ ਛੱਲੀਆਂ ਵਾਂਗ ਕੁੱਟਿਆ ਅਤੇ ਨਜਾਇਜ ਹਵਾਲਾਤ ਵਿੱਚ ਬੰਦ ਰੱਖੇ, ਜਿਸ ਤਹਿਤ 23 ਵਿਦਿਆਰਥੀਆ ਨੂੰ ਪੇਪਰ ਨਾ ਦੇਣ ਕਰਕੇ ਇਕ ਇਕ ਸਾਲ ਖਰਾਬ ਹੋ ਗਿਆ। ਜਦੋਂਕਿ ਇਸ ਲੜੀ ਵਿਚ ਹੀ ਜਲੰਧਰ ਜਿਲ੍ਹੇ ਦਾ ਬਸਪਾ ਆਗੂ ਨੇ ਪੰਜਾਬ ਸਰਕਾਰ ਦੀ ਸ਼ਹਿ ਤੇ ਪੁਲਿਸ ਨੇ ਗੁੰਡਾਗਰਦੀ ਕੀਤੀ। ਬਸਪਾ ਵਲੋਂ ਅਜਿਹੇ ਜ਼ੁਲਮ ਬੇਇਨਸਾਫ਼ੀ ਖ਼ਿਲਾਫ਼ 13ਅਗਸਤ ਨੂੰ ਜਲੰਧਰ ਵਿਖੇ ਦਲਿਤ ਮਹਾਂਪੰਚਾਇਤ ਬਸਪਾ ਦੇ ਨੀਲੇ ਝੰਡੇ ਹੇਠ ਕੀਤੀ ਜਾਵੇਗੀ ਅਤੇ ਪੰਜਾਬ ਵਿੱਚ ਦਲਿਤ ਸਮਾਜ ਦੀ ਸ਼ਕਤੀ ਨੂੰ ਲਾਮਬੰਦ ਕੀਤਾ ਜਾਵੇਗਾ।

ਬਸਪਾ ਸੂਬਾ ਇੰਚਾਰਜ ਤੇ ਵਿਧਾਇਕ ਡਾ ਨਛੱਤਰ ਪਾਲ ਨੇ ਕਿਹਾ ਕਿ ਪੰਜਾਬ ਰਾਜ ਦਾ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਬਰਾਂ ਦੀ ਗਿਣਤੀ 10 ਤੋਂ ਘਟਾਕੇ 5 ਕਰਨਾ ਤੇ ਅੱਜ 17ਮਹੀਨੇ ਆਪ ਸਰਕਾਰ ਦੇ ਬੀਤਣ ਤੋਂ ਬਾਅਦ ਵੀ ਚੇਅਰਮੈਨ ਦੀ ਨਿਜੁਕਤੀ ਨਾ ਕਰਨਾ ਪੰਜਾਬ ਦੇ ਦਲਿਤਾਂ ਦੀ ਆਵਾਜ਼ ਬੰਦ ਕਰ ਵਾਂਗ ਹੈ। ਜਦੋਂਕਿ ਆਪ ਸਰਕਾਰ ਦਾ ਦਲਿਤ ਵਿਰੋਧੀ ਰਵਈਆ ਅੱਜ ਤੱਕ ਇਕ ਵੀ ਅਨੁਸੂਚਿਤ ਜਾਤੀ ਦੇ ਲਾਅ ਅਫਸਰ ਦੀ ਨਿਯੁਕਤੀ ਨਾ ਕਰਕੇ ਸਾਹਮਣੇ ਆ ਚੁੱਕਾ ਹੈ। ਅਨੁਸੂਚਿਤ ਜਾਤੀਆਂ ਦੇ ਨਾਮ ਤੇ ਬਣੇ ਜਾਅਲ਼ੀ ਸਰਟੀਫਿਕੇਟ ਦੇ ਮੁੱਦੇ ਤੇ ਪਿਛਲੇ 100 ਦਿਨਾਂ ਤੋਂ ਇਸ ਮੁੱਦੇ ਨੂੰ ਲੈ ਕੇ ਸਮਾਜ ਦੇ ਲੋਕ ਪੰਜਾਬ ਦੇ ਵੱਖ ਵੱਖ ਸਥਾਨਾਂ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਜਾਤੀਵਾਦੀ ਮਾਨਸਿਕਤਾ ਤਹਿਤ ਪੰਜਾਬ ਸਰਕਾਰ ਇਸ ਮੁੱਦੇ ਤੇ ਚੁੱਪ ਹੈ ਤੇ ਜੰਗੀ ਪੱਧਰ ਉਪਰ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਬਸਪਾ ਸੂਬਾ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਪੰਜਾਬ ਅੱਜ ਹੜ੍ਹਾਂ ਦੀ ਮਾਰ ਹੇਠ ਹੈ। ਪੰਜਾਬ ਸਰਕਾਰ ਦਾ ਢਿੱਲਮੁੱਲ ਰਵੱਈਆ ਗਰੀਬਾਂ, ਮਜ਼ਦੂਰਾਂ ਤੇ ਕਿਸਾਨਾਂ ਦੇ ਦੁੱਖ ਵਧਾਉਣ ਵਾਲਾ ਹੈ। ਸਾਡੀ ਅਪੀਲ ਹੈ ਕਿ ਕਿਸਾਨਾਂ ਅਤੇ ਖੇਤੀ ਦੀ ਗਿਰਦਾਵਰੀ ਦੇ ਨਾਲ ਨਾਲ ਜਾਤੀ ਧਰਮ ਦੇ ਵਿਤਕਰੇ ਤੋਂ ਉਪਰ ਉੱਠਕੇ ਗਰੀਬਾਂ ਅਤੇ ਮਜ਼ਦੂਰਾਂ ਦੇ ਕੱਚੇ ਮਕਾਨਾਂ, ਚੋਂਦੇ ਮਕਾਨਾਂ ਤੇ ਡਿੱਗੇ ਮਕਾਨਾਂ ਦਾ ਮੁਆਵਜਾ ਵੀ ਤੁਰੰਤ ਹੀ ਦਿੱਤਾ ਜਾਏ। ਇਸ ਦੇ ਨਾਲ ਨਾਲ ਗਰੀਬਾਂ ਮਜਦੂਰਾਂ ਨੂੰ ਵੀ ਰੈੱਡ ਕਰਾਸ ਫੰਡਾਂ ਤਹਿਤ ਇਕ ਇਕ ਮਹੀਨੇ ਦਾ ਖ਼ਰਚ ਪਾਣੀ ਭੱਤਾ ਦਿੱਤਾ ਜਾਵੇ, ਕਿਉਂਕਿ ਖਰਾਬ ਮੌਸਮ ਵਿਚ ਉਹ ਲੋਕ ਕੰਮ ਕਿੱਤੇ ਤੋਂ ਵਿਹਲੇ ਘਰਾਂ ਵਿੱਚ ਬੈਠੇ ਰਹੇ।


ਬਸਪਾ ਨੇ ਰਾਜਧਾਨੀ ਵਿਚ ਦਫਤਰ ਲਈ ਜ਼ਮੀਨ ਅਲਾਟ ਕਰਨ ਦੀ ਕੀਤੀ ਮੰਗ
ਚੰਡੀਗੜ 1 ਅਗਸਤ
ਬਹੁਜਨ ਸਮਾਜ ਪਾਰਟੀ ਵਲੋਂ ਗਰਵਨਰ ਸ਼੍ਰੀ ਬਨਵਾਰੀ ਲਈ ਪੁਰੋਹਿਤ ਨੂੰ ਮੈਮੋਰੰਡਮ ਦਿੰਦੇ ਹੋਏ ਰਾਜਧਾਨੀ ਚੰਡੀਗੜ੍ਹ ਵਿੱਚ ਬਸਪਾ ਯੂਨਿਟ ਪੰਜਾਬ ਲਈ ਦਫਤਰ ਬਣਾਉਣ ਲਈ ਜ਼ਮੀਨ ਅਲਾਟ ਕਰਨ ਦੀ ਮੰਗ ਕੀਤੀ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਅਤੇ ਬਸਪਾ ਵਿਧਾਇਕ ਡਾ ਨਛੱਤਰ ਪਾਲ ਵਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ
ਬਹੁਜਨ ਸਮਾਜ ਪਾਰਟੀ 1996 ਤੋਂ ਭਾਰਤ ਦੇਸ਼ ਦੀ ਵੋਟਾਂ ਦੇ ਅਧਾਰ ਤੇ ਤੀਜੇ ਨੰਬਰ ਦੀ ਰਾਸ਼ਟਰੀ ਪਾਰਟੀ ਹੈ ਜਿਸਦਾ ਦੇਸ਼ ਦੇ ਬਹੁਗਿਣਤੀ ਸੂਬਿਆਂ ਵਿੱਚ ਭਾਰੀ ਜਨਅਧਾਰ ਹੈ। ਸਾਲ 1989 ਤੋਂ ਲੈਕੇ ਅੱਜ ਤੱਕ, ਪਿਛਲੇ 34ਸਾਲਾਂ ਤੋਂ ਪਾਰਲੀਆਮੈਂਟ ਦੇ ਦੋਹਾਂ ਸਦਨਾਂ ਵਿੱਚ ਬਸਪਾ ਪਾਰਟੀ ਅਤੇ ਕਈ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਵਿਧਾਇਕਾਂ ਦੇ ਮੈਬਰਾਂ ਦੇ ਰੂਪ ਵਿੱਚ ਬਸਪਾ ਪਾਰਟੀ ਦੀ ਚੁਣੀ ਹੋਈ ਨੁਮਾਇੰਦਗੀ ਮੌਜੂਦ ਹੈ।ਬਹੁਜਨ ਸਮਾਜ ਪਾਰਟੀ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਚਾਰ ਚਾਰ ਵਾਰ ਦੇ ਰਹੇ ਮੁੱਖ ਮੰਤਰੀ ਤੇ ਮੌਜੂਦਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਕਰ ਰਹੇ ਹਨ।

ਸ ਗੜ੍ਹੀ ਨੇ ਅੱਗੇ ਕਿਹਾ ਕਿ ਪੰਜਾਬ ਸੂਬੇ ਵਿੱਚ ਬਹੁਜਨ ਸਮਾਜ ਪਾਰਟੀ 1985 ਵਿੱਚ ਰਾਜ ਮਾਨਤਾ ਪ੍ਰਾਪਤ ਪਾਰਟੀ ਬਣੀ। ਸਾਲ 1989 ਅਤੇ 1992 ਵਿੱਚ ਇੱਕ ਇੱਕ ਲੋਕ ਸਭਾ ਮੈਂਬਰ ਜਿੱਤਿਆ। ਬਸਪਾ ਪੰਜਾਬ ਵਿੱਚ ਸਾਲ 1992 ਵਿੱਚ ਵਿਧਾਨ ਸਭਾ ਵਿੱਚ 9 ਐਮ.ਐਲ.ਏ ਜਿੱਤਣ ਦੇ ਨਾਲ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਬਣੀ। ਬਹੁਜਨ ਸਮਾਜ ਪਾਰਟੀ ਦੇ ਸਾਲ 1996 ਵਿੱਚ ਤਿੰਨ ਲੋਕ ਸਭਾ ਮੈਂਬਰ ਜਿੱਤੇ। ਸਾਲ 1997 ਵਿੱਚ ਇੱਕ ਐਮ.ਐਲ.ਏ ਬਸਪਾ ਦਾ ਜਿੱਤਿਆ। ਬਸਪਾ ਦਾ ਮੌਜੂਦਾ ਵਿਧਾਨ ਸਭਾ ਵਿੱਚ ਵੀ ਨਵਾਂ ਸ਼ਹਿਰ ਤੋਂ ਇੱਕ ਐਮ.ਐਲ.ਏ. ਡਾ. ਨਛੱਤਰਪਾਲ ਜੀ ਹਨ।

ਓਹਨਾ ਕਿਹਾ ਕਿ ਹੋਰ ਵਿਲੱਖਣ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਪੰਜਾਬ ਸੂਬੇ ਦੇ ਰੋਪੜ ਜਿਲੇ ਦੇ ਜੰਮਪਲ ਸਨ। ਜਿਨਾਂ ਨੇ ਅਨੂਸੂਚਿਤ ਜਾਤੀਆਂ, ਜਨਜਾਤੀਆਂ, ਪਿਛੜਿਆਂ, ਗਰੀਬਾਂ ਮਜ਼ਲੂਮਾਂ ਭਾਵ ਬਹੁਜਨ ਸਮਾਜ ਲਈ ਰਾਜਨੀਤਿਕ, ਸਮਾਜਿਕ ਤੇ ਆਰਥਿਕ ਚੇਤਨਤਾ ਪੈਦਾ ਕਰਕੇ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਇਆ। ਅਸਲੀਅਤ ਇਹ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ ਵਿੱਚ ਸਾਰੀਆਂ ਖੇਤਰੀ ਤੇ ਰਾਸ਼ਟਰੀ ਪਾਰਟੀਆਂ ਲਈ ਸਬੰਧਿਤ ਪਾਰਟੀਆਂ ਦੀਆ ਗਤੀਵਿਧੀਆਂ ਚਲਾਉਣ ਹਿਤ ਪਾਰਟੀ ਦਫਤਰ ਬਨਾਉਣ ਲਈ ਸਰਕਾਰੀ ਜਮੀਨ ਦੀ ਅਲਾਟਮੈਂਟ ਹੋਈ ਹੈ ਜਦੋਂ ਕਿ ਦਫਤਰ ਬਨਾਉਣ ਹਿੱਤ ਸਰਕਾਰੀ ਜ਼ਮੀਨ ਅਲਾਟਮੈਂਟ ਲਈ ਬਹੁਜਨ ਸਮਾਜ ਪਾਰਟੀ ਨੂੰ ਪਿਛਲੇ ਲੰਮੇ ਸਮੇਂ ਤੋਂ ਅਣਗੌਲਿਆਂ ਰੱਖਿਆ ਹੋਇਆ ਹੈ।

ਜਦੋਂ ਕਿ ਸੂਬੇ ਭਰ ਵਿੱਚ ਲੋਕਤੰਤਰ ਨੂੰ ਕਾਇਮ ਰੱਖਣ ਲਈ ਪਾਰਟੀ ਦੀਆਂ ਗਤੀਵਿਧੀਆਂ ਹਿੱਤ ਰਾਜਧਾਨੀ ਚੰਡੀਗੜ੍ਹ ਵਿੱਚ ਬਸਪਾ ਲੀਡਰਸ਼ਿਪ ਦਾ ਆਉਣ ਜਾਣ ਬਣਿਆ ਰਹਿੰਦਾ ਹੈ। ਲੋਕਾਂ ਦੇ ਦੁੱਖਾਂ ਸੁੱਖਾਂ ਦੇ ਸਾਰੋਕਾਰਾਂ ਨੂੰ ਹੱਲ ਕਰਨ ਲਈ ਰਾਜਧਾਨੀ ਵਿੱਚ ਆਕੇ ਬਸਪਾ ਵਰਕਰ ਤੇ ਲੀਡਰਸ਼ਿਪ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਫਦ ਨੇ ਮੰਗ ਕੀਤੀ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਯੂਨਿਟ ਲਈ ਦਫਤਰ ਲਈ ਜਮੀਨ ਅਲਾਟ ਕੀਤੀ ਜਾਵੇ ਜੀ। ਇਸ ਮੌਕੇ ਸੂਬਾ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਸ਼੍ਰੀ ਗੁਰਲਾਲ ਸੈਲਾ, ਸੂਬਾ ਜਨਰਲ ਸਕੱਤਰ ਡਾ ਜਸਪ੍ਰੀਤ ਬੀਜ਼ਾ ਜੀ ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply