“ਪਾਣੀ ਬਚਾਓ, ਬਿਜਲੀ ਬਿੱਲ ਘਟਾਓ” ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ,(Sukhwinder,Nisha) : ਅੱਜ ਪਿੰਡ ਮਿੱਠਾਪੁਰ, ਜਿਲ੍ਹਾ ਹੁਸ਼ਿਆਰਪੁਰ ਵਿਖੇ “ਪਾਣੀ ਬਚਾਓ, ਬਿਜਲੀ ਬਿਲ ਘਟਾਓ” ਅਤੇ “ਰੁਜਗਾਰ ਦਿਵਾਉ ਤੇ ਨਸ਼ਾ ਭਜਾਓ” ਮੁਹਿੰਮ ਤਹਿਤ ਅੱਜ ਪਿੰਡ ਮਿੱਠਾਪੁਰ, ਜਿਲ੍ਹਾ ਹੁਸ਼ਿਆਰਪੁਰ ਵਿਖੇ ਕਾਮਰੇਡ ਦਵਿੰਦਰ ਸਿੰਘ ਕੱਕੋਂ ਜਿਲ੍ਹਾ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ਵਿੱਚ ਪਿੰਡ ਵਾਸੀਆ ਵਿਸ਼ੇਸ਼ ਕਰਕੇ ਔਰਤਾ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ। ਇਸ ਮੀਟਿੰਗ ਵਿੱਚ ਮੌਜੂਦਾ ਸਰਪੰਚ ਸ੍ਰੀਮਤੀ ਨੀਲਮ ਕੁਮਾਰੀ ਅਤੇ ਸਾਬਕਾ ਸਰਪੰਚ ਸ੍ਰੀਮਤੀ ਬਲਵਿੰਦਰ ਕੌਰ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਕਾਮਰੇਡ ਦਵਿੰਦਰ ਸਿੰਘ ਕੱਕੋਂ, ਡਾ; ਸੁਖਦੇਵ ਸਿੰਘ ਢਿਲੋਂ, ਬਲਵੀਰ ਸਿੰਘ ਸੈਣੀ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਕਾਰਨ ਪਾਣੀ ਦੇ ਸੰਕਟ ਦੇ ਗੰਭੀਰ ਖਤਰਿਆ, ਰੁਜਗਾਰ ਨਾ ਮਿਲਣ ਕਰਕੇ ਕੁਰਾਹੇ ਪਈ ਤੇ ਨਸ਼ੇ ਨਾਲ ਤਬਾਹ ਹੋ ਰਹੀ ਜਵਾਨੀ ਪ੍ਰਤੀ ਸਰਕਾਰ ਵਲੋਂ ਢੁਕਵੀ ਰਣ-ਨੀਤੀ ਨਾ ਬਣਾਉਣ ਅਤੇ ਬਿਜਲੀ ਦੇ ਬਿਲਾਂ ਵਿੱਚ ਹਾਲ ਹੀ ਵਿੱਚ ਵੱਡਾ ਵਾਧਾ ਕਰਕੇ ਲੋਕਾਂ ਦਾ ਲਹੂ ਨਿਚੋੜਣ ਕੇ ਬਦਤਰ ਜਿੰਦਗੀ ਜਿਊਣ ਲਈ ਮਜਬੂਰ ਕਰਨ ਸਬੰਧੀ ਸਰਕਾਰੀ ਨੀਤੀਆ ਤੋਂ ਲੋਕਾਂ ਨੂੰ ਜਾਣੂ ਕਰਾਇਆ।

Advertisements

 

ਉਨ੍ਹਾਂ ਕਿਹਾ ਕਿ ਜਮੀਨ ਅੰਦਰਲੇ ਪਾਣੀ ਨੂੰ ਉਦਯੋਗਿਕ ਇਕਾਈਆਂ ਵਲੋਂ ਪ੍ਰਦੂਸ਼ਤ ਕੀਤੇ ਜਾਣ ਬਾਰੇ ਪਿੰਡ ਵਾਸੀਆਂ ਨਾਲ ਗਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪਾਣੀ ਦੀ ਦੁਰ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਪਾਣੀ ਦੇ ਡਿਗਦੇ ਪੱਧਰ ਵਿੱੱਚ ਸੁਧਾਰ ਲਿਆਉਣ ਲਈ ਵੱਖ ਵੱਖ ਤਰ੍ਹਾਂ ਨਾਲ ਰਿਚਾਰਜ ਕਰਨ ਸਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਵਧਾਏ ਗਏ 8% ਬਿਜਲੀ ਦੇ ਬਿਲਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਕਿ ਪੰਜਾਬ ਵਿੱਚ ਦੂਸਰੇ ਸੂਬਿਆਂ ਨਾਲੋਂ ਬਹੁਤ ਜਿਆਦਾ ਰੇਟ ਹਨ। ਉਨ੍ਹਾਂ ਜੰਮੂ ਕਸ਼ਮੀਰ ਅਤੇ ਦਿੱਲੀ ਵਰਗੇ ਰਾਜਾਂ ਦੀਆਂ ਸਰਕਾਰਾਂ ਦੀਆਂ ਉਦਾਹਰਣਾਂ ਦੇ ਕੇ ਬਿਜਲੀ ਪ੍ਰਤੀ ਯੂਨਿਟ ਉਨ੍ਹਾਂ ਰਾਜਾਂ ਦੇ ਬਰਾਬਰ ਕਰਨ ਅਤੇ ਬਿਜਲੀ ਦੇ ਰੇਟ ਫੌਰੀ ਤੌਰ ਤੇ ਘੱਟ ਕੀਤੇ ਜਾਣ ਦੀ ਸਰਕਾਰ ਤੋਂ ਮੰਗ ਕੀਤੀ।

Advertisements

ਉਨ੍ਹਾਂ ਬਿਜਲੀ ਦੇ ਬਿਲ਼ਾਂ ਤੇ ਲਾਏ ਜਾਂਦੇ ਹਰ ਪ੍ਰਕਾਰ ਦੇ ਟੈਕਸ ਤੇ ਸੈਸ ਖਤਮ ਕੀਤੇ ਜਾਣ, ਬਿਜਲੀ ਪੈਦਾ ਕਰਨ ਵਾਲੀਆਂ ਪ੍ਰਾਈਵੇਂਟ ਕੰਪਨੀਆਂ ਨਾਲ ਕੀਤੇ ਲੋਕ ਵਿਰੋਧੀ ਫੈਸਲੇ ਰੱਦ ਕੀਤੇ ਜਾਣ, ਬਿਜਲੀ ਬਿੱਲ ਖਪਤਕਾਰਾਂ ਨੂੰ ਹਰ ਮਹੀਨੇ ਜਾਰੀ ਕੀਤੇ ਜਾਣ, ਪਣ-ਬਿਜਲੀ ਤੇ ਸੋਲਰ ਊਰਜਾ ਦੇ ਉਤਪਾਦਨ ਵਿੱਚ ਵਾਧਾ ਕੀਤਾ ਜਾਵੇ ਅਤੇ ਇੰਨ੍ਹਾਂ ਤੇ ਸਬ-ਸਿਡੀ ਦਿੱਤੀ ਜਾਵੇ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰਾਂ, ਸੂਇਆਂ ਦੀ ਪਹਿਲ ਦੇ ਅਧਾਰ ਤੇ ਅਧਾਰ ਤੇ ਸਫਾਈ ਕਰਾਕੇ ਉਨ੍ਹਾਂ ਨੂੰ ਚਾਲੂ ਕੀਤਾ ਜਾਵੇ, ਸਾਰੇ ਪ੍ਰਾਂਤ ਵਾਸੀਆਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਮੁਫਤ ਸਪਲਾਈ ਯਕੀਨੀ ਬਣਾਈ ਜਾਵੇ, ਝੋਨੇ ਦੀ ਤੇ ਹੋਰ ਫਸਲਾਂ ਦੀ ਬਿਜਾਈ ਕਰਾ ਕੇ ਉਸ ਫਸਲ ਦੀ ਸਰਕਾਰੀ ਖ੍ਰੀਦ ਦੀ ਗਰੰਟੀ ਕੀਤੀ ਜਾਵੇ। ਨੌਜਵਾਨਾਂ ਨੂੰ ਨਸ਼ਿਆ ਦੇ ਆਲਮ ਵਿੱਚੋਂ ਕੱਢਣ ਲਈ ਪਬਲਿਕ ਸੈਕਟਰ ਨੂੰ ਬਚਾਉਂਦਿਆਂ ਹੋਇਆ ਸਰਕਾਰੀ ਨੌਕਰੀਆਂ ਦੇ ਕੇ ਬੇਰੁਜਗਾਰੀ ਨੂੰ ਠੱਲ ਪਾਈ ਜਾਵੇ। ਪਿੰਡਾਂ, ਸ਼ਹਿਰਾਂ ਅਤੇ ਸੜਕਾਂ ਵਿੱਚ ਘੁਮ ਰਹੇ ਅਵਾਰਾ ਪਸੂਆਂ ਅਤੇ ਕੱੁਤਿਆਂ ਨੂੰ ਸਾਂਭਣ ਦਾ ਯੋਗ ਪ੍ਰਬੰਧ ਕਰਨ ਦੀ ਜੋਰਦਾਰ ਮੰਗ ਕਰਨ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਦਾਅਵਤ ਦਿੱਤੀ।

Advertisements

ਕਾਮਰੇਡ ਦਵਿੰਦਰ ਸਿੰਘ ਕੱਕੋਂ ਨੇ “ਪਾਣੀ ਬਚਾਓ, ਬਿਜਲੀ ਬਿਲ ਘਟਾਓ” ਦੇ ਸਬੰਧ ਵਿੱਚ 6 ਅਗਸਤ ਨੂੰ ਡੀ.ਸੀ. ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਸਾਰੇ ਪਿੰਡ ਵਾਸੀਆਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਮੀਟਿੰਗ ਦੇ ਅਖੀਰ ਵਿੱਚ ਮਾਸਟਰ ਕਸ਼ਮੀਰਾ ਸਿੰਘ ਨੇ ਜਾਣਕਾਰੀ ਦੇਣ ਆਈ ਟੀਮ ਦਾ ਧੰਨਵਾਦ ਕੀਤਾ ਅਤੇ 6 ਅਗਸਤ ਦੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪਹੁਚਣ ਦਾ ਵਿਸ਼ਵਾਸ਼ ਦਿੱਤਾ। ਇਸ ਮੌਕੇ ਮਾਸਟਰ ਕਸ਼ਮੀਰ ਸਿੰਘ, ਬਖਸ਼ੀਸ ਸਿੰਘ, ਜਸਵੀਰ ਸਿੰਘ, ਸ਼ਿੰਗਾਰਾ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਸੇਵਾ ਸਿੰਘ, ਚੰਨਣ ਕੌਰ, ਲਖਵਿੰਦਰ ਕੌਰ, ਰਾਜ ਰਾਣੀ, ਅਤੇ ਅਜੈ ਕੁਮਾਰ ਆਦਿ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply