#LATEST UPDATE: HOSHIARPUR POLICE : ਤਿੰਨ ਲੁਟੇਰੇ ਗ੍ਰਿਫ਼ਤਾਰ, ਦਾਤਰ ਧੌਣ ਤੇ ਰੱਖ ਕੇ ਕਰੀਬ 39,000/- ਰੁਪਏ ਦੀ ਕੀਤੀ ਸੀ ਲੁੱਟ

ਪੁਲਿਸ ਵਲੋ ਲੁੱਟਾ ਖੋਹਾ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ

ਟਾਂਡਾ / ਹੁਸ਼ਿਆਰਪੁਰ : ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸੀ ਸਰਤਾਜ ਸਿੰਘ ਚਾਹਲ IPS ਨੇ ਜਿਲੇ ਅੰਦਰ ਮਾੜੇ ਅਨਸਰਾ ਉੱਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਐਸ.ਪੀ. (ਡੀ) ਹੁਸ਼ਿਆਰਪੁਰ ਜੀ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਲੁੱਟਾ ਖੋਹਾ ਕਰਨ ਵਾਲੇ / ਮਾੜੇ ਅਨਸਰ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।


SSP SARTAJ SINGH CHAHAL (IPS)

ਜੋ ਮਿਤੀ 12-6-2023 ਨੂੰ ਹਰ ਰੋਜ ਦੀ ਤਰਾ ਮਹੇਸ ਕੁਮਾਰ ਆਪਣੇ ਹੋਰ ਸਾਥੀਆ ਨਾਲ ਛੋਟਾ ਹਾਥੀ ਟੈਪੂ ਪਰ ਸਵਾਰ ਹੋ ਕੇ ਵਕਤ ਕਰੀਬ 04:00/04:15 ਵਜੇ ਸਵੇਰੇ ਸਬਜੀ ਮੰਡੀ ਹੁਸਿਆਰਪੁਰ ਤੋ ਸਬਜੀ ਲੈਣ ਚੱਲੇ ਸੀ ਤਾਂ ਜਦੋਂ ਇਹ ਗੁਰਦਵਾਰਾ ਸ੍ਰੀ ਅਨੁਭਵ ਪ੍ਰਕਾਸ ਅੱਡਾ ਸਰਾਂ ਪੁੱਜੇ ਤਾਂ ਇਹਨਾ ਪਾਸ ਇੱਕ ਕਾਰ ਰੰਗ ਚਿੱਟਾ ਆ ਕੇ ਰੁਕੀ ਜਿਸ ਵਿੱਚੋਂ ਚਾਰ ਨੌਜਵਾਨ ਉੱਤਰੇ ਜਿਹਨਾ ਨੇ ਮਹੇਸ ਕੁਮਾਰ ਅਤੇ ਇਸ ਦੇ ਸਾਥੀਆਂ ਪਾਸੋ ਦਾਤਰ ਧੌਣ ਪਰ ਰੱਖ ਕੇ ਕਰੀਬ 39,000/- ਰੁਪਏ ਦੀ ਲੁੱਟ ਖੋਹ ਕੀਤੀ ਸੀ।



ਜਿਸ ਤੇ ਮੁਕਦਮਾ ਨੰਬਰ 163 ਮਿਤੀ 12-6-2023 ਜੇਰ ਧਾਰਾ 379-ਬੀ ਆਈ ਪੀ ਸੀ ਥਾਣਾ ਟਾਂਡਾ ਦਰਜ ਰਜਿਸਟਰ ਕੀਤਾ ਗਿਆ। ਜੋ ਅੱਜ ਏ.ਐਸ.ਆਈ. ਰਾਜੇਸ਼ ਕੁਮਾਰ ਇੰਚ ਚੌਂਕੀ ਸਰਾਂ ਸਮੇਤ ਪੁਲਿਸ ਪਾਰਟੀ ਨੇ ਜਾਬਤਾ ਅਨੁਸਾਰ ਜੋ ਮਿਤੀ 12-6-2023 ਨੂੰ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੇਠ ਲਿਖੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿਹਨਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ 2 ਦਿਨ ਹਾਸਲ ਕੀਤਾ ਗਿਆ । ਜਿਹਨਾ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਪੜਤਾਲ ਕਰਕੇ ਖੋਹ ਹੋਏ ਸਮਾਨ ਦੀ ਬ੍ਰਾਮਦਗੀ ਕੀਤੀ ਜਾਵੇਗੀ।

ਗ੍ਰਿਫਤਾਰ ਦੋਸ਼ੀ:-
ਅਮਨਦੀਪ ਉਰਫ ਅਮਨ ਪੁੱਤਰ ਸੱਤਪਾਲ ਵਾਸੀ ਮਹਿਰਮਪੁਰ ਥਾਣਾ ਅੋੜ ਜਿਲਾ ਸ਼ਹੀਦ ਭਗਤ ਸਿੰਘ ਨਗਰ 2. ਰਾਜਪ੍ਰੀਤ ਉਰਫ ਸੂਰਜ ਪੁੱਤਰ ਦਿਲਬਾਗ ਸਿੰਘ ਵਾਸੀ ਬੇਗੋਵਾਲ ਥਾਣਾ ਔੜ ਜਿਲਾ
ਸ਼ਹੀਦ ਭਗਤ ਸਿੰਘ ਨਗਰ
ਸ਼ਤਨਾਮ ਉਰਫ ਸੱਤੀ ਪੁੱਤਰ ਸਿੰਦਰਪਾਲ ਵਾਸੀ ਔੜ ਥਾਣਾ ਔੜ ਜਿਲਾ ਸ਼ਹੀਦ ਭਗਤ ਸਿੰਘ ਨਗਰ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply