ਸਿਟੀ ਪੁਲਿਸ ਹੁਸ਼ਿਆਰਪੁਰ ਵੱਲੋਂ 160 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਇੱਕ ਕਾਬੂ 

ਸਿਟੀ ਪੁਲਿਸ ਨੇ 160 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਇੱਕ ਵਿਅਕਤੀ ਨੂੰ  ਕਾਬੂ 
 
ਹੁਸ਼ਿਆਰਪੁਰ 10 ਅਗਸਤ ( ਦੀਵਾਨਾ ) ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਐਸ.ਐਸ.ਪੀ. ਹੁਸ਼ਿਆਰਪੁਰ ਦੀ ਅਗਵਾਈ ਹੇਠ ਤੇ ਸਰਬਜੀਤ ਸਿੰਘ ਐਸ.ਪੀ. ਤਫਤੀਸ਼ ਅਤੇ ਪਲਵਿੰਦਰ ਸਿੰਘ ਡੀ.ਐਸ.ਪੀ.ਸਿਟੀ ਹੁਸ਼ਿਆਰਪੁਰ ਦੇ  ਦਿਸ਼ਾ ਨਿਰਦੇਸ਼ ਤੇ
 
ਐਸ.ਆਈ. ਸੰਜੀਵਨ ਸਿੰਘ ਮੁੱਖ ਅਫਸਰ ਥਾਣਾ ਸਿਟੀ, ਹੁਸ਼ਿਆਰਪੁਰ ਨੂੰ ਉਸ ਸਮੇਂ ਵੱਡੀ ਸਫ਼ਤਲਾ ਮਿਲੀ, ਜਦ ਐਸ.ਆਈ ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਨਾਲ ਦੌਰਾਨ ਗਸ਼ਤ, ਪਰ ਸੀ ਤਾਂ ਜਸਵਿੰਦਰ ਕੁਮਾਰ ਉਰਫ ਜੱਸੀ ਪੁੱਤਰ ਦਰਸ਼ਨ ਲਾਲ ਵਾਸੀ ਪਿੰਡ ਛਾਉਣੀ ਕਲਾਂ ਥਾਣਾ ਸਦਰ ਹੁਸ਼ਿਆਰਪੁਰ ਪਾਸੋਂ 160 ਨਸ਼ੀਲਾ ਪਦਾਰਥ ਬਰਾਮਦ ਹੋਣ ਤੇ  ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ,
 
ਹੁਸ਼ਿਆਰਪੁਰ ਵਿੱਚ ਉਕਤ ਵਿਅਕਤੀ ਤੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। ਉਹਨਾ ਦੱਸਿਆ ਕਿ ਉਕਤ ਵਿਅਕਤੀ ਨੇ ਪੁੱਛਗਿੱਛ ਦੌਰਾਨ ਜਸਵਿੰਦਰ ਕੁਮਾਰ ਉਰਫ ਜੱਸੀ ਨੇ ਇੰਕਸ਼ਾਫ ਕੀਤਾ ਕਿ ਉਹ ਇਹ ਨਸ਼ੀਲਾ ਪਦਾਰਥ ਅਕਾਸ਼ਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਨੰਗਲ ਸ਼ਹੀਦਾਂ ਥਾਣਾ ਸਦਰ, ਹੁਸ਼ਿਆਰਪੁਰ ਪਾਸੋਂ ਖਰੀਦਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕੇ ਰਹੀ ਹੈ। 

Related posts

Leave a Reply