ਵੱਡੀ ਖ਼ਬਰ : ਪੰਜਾਬੀ ਯੂਨੀਵਰਸਿਟੀ ‘ਚ ਪਾਰਕਿੰਗ ‘ਚ ਖੜ੍ਹੀਆਂ 10 ਗੱਡੀਆਂ ਦੇ ਸ਼ੀਸ਼ੇ ਭੰਨੇ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਚ ਪਾਰਕਿੰਗ ‘ਚ ਖੜ੍ਹੀਆਂ 10 ਗੱਡੀਆਂ ਦੇ ਸ਼ੀਸ਼ੇ ਤੋੜ ਕੇ ਇਹਨਾਂ ‘ਚੋਂ ਕੀਮਤੀ ਸਮਾਨ ਚੋਰੀ ਹੋਣ ਦੀ ਖ਼ਬਰ  ਹੈ। ਘਟਨਾ ਰਾਤ ਨੂੰ ਵਾਪਰੀ ਹੈ, ਜਿਸ ਤੋਂ ਬਾਅਦ ਵਿਦਿਆਰਥੀ ਤੇ ਕੈਂਪਸ ਪਰੇਸ਼ਾਨ ਹਨ।

ਜਾਣਕਾਰੀ ਅਨੁਸਾਰ  ਹਫ਼ਤੇ ਵਿਚ ਇਹ ਤੀਸਰੀ ਵਾਰਦਾਤ ਹੈ ਜਿਸ ਨੇ ‘ਵਰਸਿਟੀ ਦੇ ਅੰਦਰ  ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜੇ ਕਰ ਦਿੱਤੇ ਹਨ । ਵਿਦਿਆਰਥੀਆਂ ਨੇ ਦੱਸਿਆ ਕਿ ‘ਵਰਸਿਟੀ ਅੰਦਰ ਕੁਝ ਗੱਡੀਆਂ ਪੁੱਛਗਿੱਛ ਕੇਂਦਰ ਕੋਲ ਬਣੀ ਪਾਰਕਿੰਗ ਵਿੱਚ ਖੜ੍ਹੀਆਂ ਸਨ। ਬੀਤੀ ਦੇਰ ਰਾਤ ਇਕ ਤੋਂ ਬਾਅਦ ਇਕ, 10 ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ। ਇਹਨਾਂ ਦੇ ਡੈਸ਼ ਬੋਰਡ ‘ਚ ਪਿਆ ਕੁਝ ਸਾਮਾਨ ਵੀ ਚੋਰੀ ਹੋਇਆ ਹੈ। ਇਸ ਬਾਰੇ ‘ਵਰਸਿਟੀ ਸੁਰੱਖਿਆ ਮੁਲਜ਼ਮਾਂ ਨੂੰ ਸੂਚਿਤ ਕੀਤਾ ਗਿਆ ਹੈ ਤੇ ਸਵੇਰੇ   ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।

 

Related posts

Leave a Reply